ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ )
ਇਸ ਹਫਤੇ ਦੇ ਅੰਤ ਤੋਂ, ਵਾਈਨ ਅਤੇ ਬੀਅਰ ਅਤੇ ਮੌਰੀਸਨ ਸੁਪਰਮਾਰਕੀਟ ਦੇ ਡਿਲੀਵਰੂ ਐਪ ਤੇ ਗਾਹਕਾਂ ਲਈਉਪਲਬਧ ਹੋਣਗੇ।ਇਹ ਡਿਲਿਵਰੀ ਸੇਵਾ ਪਹਿਲਾਂ ਵੀ ਗਾਹਕਾਂ ਨੂੰ ਉਨ੍ਹਾਂ ਦੀਆਂ ਨਜ਼ਦੀਕੀ ਆਫ ਲਾਇਸੈਂਸ ਦੀਆਂ ਦੁਕਾਨਾਂ ਤੋਂ ਸ਼ਰਾਬ ਖਰੀਦਣ ਲਈ ਮਿਲਦੀ ਹੈ, ਪਰ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਸੁਪਰਮਾਰਕੀਟ ਸਟੋਰ ਐਪ ਰਾਹੀਂ ਸ਼ਰਾਬ ਵੇਚ ਰਿਹਾ ਹੈ।
ਮੌਰਿਸਨਜ਼ ਨੇ ਦੋ ਹਫ਼ਤੇ ਪਹਿਲਾਂ ਹੀ ਡਿਲੀਵਰੂ ਨਾਲ ਆਪਣੀ ਭਾਈਵਾਲੀ ਦੀ ਘੋਸ਼ਣਾ ਕੀਤੀ ਸੀ ਤਾਂ ਜੋ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਜੋ ਲਾਕਡਾਊਨ ਦੌਰਾਨ ਆਪਣੇ ਘਰ ਛੱਡਣ ਵਿੱਚ ਅਸਮਰੱਥ ਹਨ।
ਮੌਰਿਸਨਜ਼ ਦੇ ਇਕ ਬੁਲਾਰੇ ਨੇ ਕਿਹਾ ਐਪ ‘ਤੇ ਕੀਮਤਾਂ ਸਟੋਰ ਦੀਆਂ ਕੀਮਤਾਂ ਵਾਂਗ ਹੀ ਰਹਿਣਗੀਆਂ ਪਰ ਗੈਰ ਡਿਲੀਵਰੂ ਪਲੱਸ ਗਾਹਕਾਂ ਲਈ £4.99 ਦੀ ਫੀਸ ਹੈ। ਇਹ ਸੇਵਾ ਪੂਰੇ ਯੂਕੇ ਦੇ 130 ਤੋਂ ਵੱਧ ਮੋਰਿਸਨ ਸਟੋਰਾਂ ਤੋਂ ਉਪਲਬਧ ਹੈ।