4.4 C
United Kingdom
Sunday, March 8, 2026

More

    ਕਰੋਨਾ ਦਾ ਪੰਜਾਬ ਤੇ ਵੱਡਾ ਹਮਲਾ, ਕੇਸ ਵਧੇ

    ਚੰਡੀਗੜ੍ਹ (ਰਾਜਿੰਦਰ ਭਦੌੜੀਆ, ਪੰਜ ਦਰਿਆ ਬਿਊਰੋ)

    ਪੰਜਾਬ ‘ਚ ਪਿਛਲੇ 24 ਘੰਟਿਆ ਵਿਚ ਸੂਬੇ ਵਿਚੋਂ 150 ਤੋਂ ਜਿਆਦਾ ਕੇਸ ਸਾਹਮਣੇ ਆਏ ਹਨ। ਸੂਬੇ ਭਰ ਵਿਚ ਕੋਰੋਨਾ ਦੇ ਮਰੀਜਾਂ ਦਾ ਅੰਕੜਾ 700 ਤੱਕ ਪਹੁੰਚ ਗਿਆ ਹੈ।

    ਕੋਰੋਨਾ ਦੇ ਪੰਜਾਬ ਭਰ ਵਿਚ 700 ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ ‘ਚ ਅੰਮ੍ਰਿਤਸਰ ‘ਚ ਸਭ ਤੋਂ ਜ਼ਿਆਦਾ 145 ਕੇਸ ਸਾਹਮਣੇ ਆਏ ਹਨ। ਇਸ ਕਰਕੇ ਅੰਮ੍ਰਿਤਸਰ ਕੋਰੋਨਾ ਦਾ ਹੌਟਸਪਾਟ ਬਣ ਗਿਆ ਹੈ। ਜਲੰਧਰ ਵਿਚ ਵੀ 106 ਕੇਸ ਸਾਹਮਣੇ ਆਏ ਹਨ। ਲੁਧਿਆਣਾ ਵਿਚ 99, ਮੁਹਾਲੀ ਵਿਚ 92 ਅਤੇ ਪਟਿਆਲਾ ਵਿਚ 86 ਕੇਸ ਸਾਹਮਣੇ ਆਏ ਹਨ।
    ਪੰਜਾਬ ਵਿਚ 700 ਕੇਸ ਵਿਚੋਂ 20 ਮਰੀਜਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਪਾਰ ਅੰਕੜਾ ਉਨ੍ਹਾਂ ਮਰੀਜਾਂ ਦਾ ਹੋ ਗਿਆ ਹੈ, ਜਿਹੜੇ ਠੀਕ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

    ਸਿਹਤ ਵਿਭਾਗ ਨੂੰ 4369 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਇਸ ਦੌਰਾਨ ਪੰਜਾਬ ਵਿੱਚ ਤਿੰਨ ਜ਼ਿਲ੍ਹਿਆਂ ਜਲੰਧਰ, ਪਟਿਆਲਾ ਤੇ ਲੁਧਿਆਣਾ ਨੂੰ ਰੈੱਡ ਜ਼ਿਲ੍ਹੇ ਐਲਾਨਿਆ ਗਿਆ ਹੈ। 15 ਸੰਤਰੀ ਜ਼ਿਲ੍ਹਿਆਂ ਵਿੱਚ ਮੁਹਾਲੀ, ਪਠਾਨਕੋਟ, ਮਾਨਸਾ, ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫਰੀਦਕੋਟ, ਸੰਗਰੂਰ, ਨਵਾਂਸ਼ਹਿਰ, ਫਿਰੋਜ਼ਪੁਰ, ਮੁਕਤਸਰ, ਮੋਗਾ, ਗੁਰਦਾਸਪੁਰ ਤੇ ਬਰਨਾਲਾ ਸ਼ਾਮਲ ਹਨ।
    ਰੂਪਨਗਰ, ਫਤਹਿਗੜ੍ਹ ਸਾਹਿਬ ਤੇ ਬਠਿੰਡਾ ਨੂੰ ਗ੍ਰੀਨ ਜ਼ੋਨ ’ਚ ਰੱਖਿਆ ਗਿਆ ਹੈ। ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ ’ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਹੋਰਨਾਂ ਸੂਬਿਆਂ ਤੋਂ ਹੁਣ ਤੱਕ 7 ਹਜ਼ਾਰ ਤੋਂ ਵੱਧ ਵਿਅਕਤੀ ਪੰਜਾਬ ਆਇਆ ਹੈ। ਇਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ।

    ਅਧਿਕਾਰੀਆਂ ਮੁਤਾਬਕ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਨਮੂਨਿਆਂ ਦੇ ਨਤੀਜੇ ਆਉਣ ਵਾਲੇ ਚਾਰ ਕੁ ਦਿਨ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਕਰ ਸਕਦੇ ਹਨ।

    ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਜਿਸ ਅਨੁਪਾਤ ਨਾਲ ਨਤੀਜੇ ਪਾਜ਼ੇਟਿਵ ਆ ਰਹੇ ਹਨ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਸੂਬੇ ਵਿੱਚ ਇਸ ਖਤਕਰਨਾਕ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਅੰਕੜਾ 1500 ਨੂੰ ਪਾਰ ਕਰ ਸਕਦਾ ਹੈ। ਇਸ ਵਾਇਰਸ ਨੇ ਹੁਣ ਸਮੁੱਚੇ ਪੰਜਾਬ ਨੂੰ ਲਪੇਟੇ ਵਿੱਚ ਲੈ ਲਿਆ ਹੈ।
    ਫਾਜ਼ਿਲਕਾ,, ਬਠਿੰਡਾ,, ਫਿਰੋਜ਼ਪੁਰ ਅਤੇ ਤਰਨ ਤਾਰਨ ਆਦਿ ਜ਼ਿਲ੍ਹਿਆਂ ਵਿੱਚ ਵੀ ਪਿਛਲੇ ਦਿਨਾਂ ਦੌਰਾਨ ਕਰੋਨਾ ਨੇ ਦਸਤਕ ਦੇ ਦਿੱਤੀ ਹੈ। ਫਿਰੋਜ਼ਪੁਰ ਵਿੱਚ ਤਾਂ ਵੱਡੀ ਪੱਧਰ ’ਤੇ 15 ਨਵੇਂ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹੇ ਅਜਿਹੇ ਵੀ ਹਨ, ਜਿੱਥੇ 24 ਘੰਟਿਆਂ ਦੌਰਾਨ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!