9.6 C
United Kingdom
Saturday, March 7, 2026

More

    ਯੂਕੇ ਨੇ ਪ੍ਰਤੀ ਦਿਨ 100,000 ਕੋਰੋਨਾ ਟੈਸਟਾਂ ਦਾ ਟੀਚਾ ਕੀਤਾ ਪੂਰਾ- ਮੈਟ ਹੈਨਕੌਕ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਸਿਹਤ ਸਕੱਤਰ ਮੈਟ ਹੈਨਕੌਕ ਨੇ ਦੱਸਿਆ ਕਿ ਯੂਕੇ ਨੇ ਪ੍ਰਤੀ ਦਿਨ 100,000 ਟੈਸਟਾਂ ਦਾ ਟੀਚਾ ਪੂਰਾ ਕਰ ਲਿਆ ਹੈ ।  ਡਾਉਨਿੰਗ ਸਟ੍ਰੀਟ ਦੀ ਪ੍ਰੈਸ ਬਰੀਫਿੰਗ ਦੀ ਪ੍ਰਧਾਨਗੀ ਕਰਦਿਆਂ ਮੈਟ ਹੈਨਕੌਕ ਨੇ ਇੱਕ ਮਹੱਤਵਪੂਰਣ ਪ੍ਰਾਪਤੀ ਵਜੋਂ ਇਸ ਮੀਲ ਪੱਥਰ ਦੀ ਸ਼ਲਾਘਾ ਕੀਤੀ। ਸਿਹਤ ਸਕੱਤਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 9 ਵਜੇ ਤੱਕ 24 ਘੰਟਿਆਂ ਵਿੱਚ 122,347 ਟੈਸਟ ਕੀਤੇ ਗਏ। ਕੀਤੇ ਹੋਏ ਟੈਸਟਾਂ ਦੀ ਗਿਣਤੀ ਦੇਸ ਵਿਚ ਵਰਤੀਆਂ ਗਈਆਂ ਟੈਸਟ ਕਿੱਟਾਂ ਦੇ ਆਧਾਰ ‘ਤੇ ਕੀਤੀ ਗਈ। ਹੈਨਕੌਕ ਨੇ ਕਿਹਾ ‘ਮੈਂ ਜਾਣਦਾ ਸੀ ਕਿ ਇਹ ਵੱਡਾ ਟੀਚਾ ਸੀ, ਪਰ  ਬ੍ਰਿਟੇਨ ਨੂੰ ਪੈਰਾਂ ‘ਤੇ ਵਾਪਸ ਲਿਆਉਣ ਅਤੇ ਵਾਇਰਸ ਦੇ ਖਾਤਮੇ ਲਈ ਟੈਸਟਿੰਗ ਬਹੁਤ ਮਹੱਤਵਪੂਰਨ ਸੀ।’

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!