7.9 C
United Kingdom
Saturday, March 7, 2026

More

    ਅਮਰੀਕਾ ਦੇ ਸਿੱਖ ਰਾਈਡਰਜ਼ ਨੇ ਫਰੰਟਲਾਈਨ ‘ਤੇ ਲੜਨ ਵਾਲੀਆਂ ਸਥਾਨਕ ਸੰਸਥਾਵਾਂ ਨੂੰ ਫੇਸ ਸ਼ੀਲਡਾਂ ਦਾਨ ਕੀਤੀਆਂ..!

    ਬੇਕਰਸਫੀਲਡ – ਕੈਲੇਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਸਿੱਖ ਰਾਈਡਰਜ਼ ਆਫ ਅਮੈਰਿਕਾ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੋਵੀਡ -19 ਦੀ ਪਹਿਲੀ ਲਾਈਨ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਕੋਲ ਸਥਾਨਕ ਤੌਰ’ ਤੇ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਾਰੇ ਜ਼ਰੂਰੀ ਨਿੱਜੀ ਸੁਰੱਖਿਆ ਉਪਕਰਣ ਮਜੂਦ ਹੋਣ।
    “ਜੇ ਉਹ ਸੁਰੱਖਿਅਤ ਨਹੀਂ ਹਨ, ਤਾਂ ਅਸੀਂ ਵੀ ਸੁਰੱਖਿਅਤ ਨਹੀਂ ਹਾਂ,” ਇਹ ਕਹਿਣਾ ਹੈ ਸਿੱਖ ਰਾਈਡਰਜ਼ ਦੇ ਪ੍ਰਧਾਨ ਗੁਰਿੰਦਰ ਸਿੰਘ ਦਾ।
    ਪਿਛਲੇ ਹਫਤੇ ਦੌਰਾਨ ਸਿੱਖ ਰਾਈਡਰਜ਼ ਗਰੁੱਪ ਵੱਲੋਂ 5,000 ਚਿਹਰੇ ਤੇ ਪਾਉਣ ਵਾਲੀਆ ਸੀਲਡਾਂ ਬਣਾਈਆਂ ਗਈਆ। ਇਨ੍ਹਾਂ ਵਿੱਚੋਂ 2,300 ਸੀਲਡਾ ਸਿੱਖ ਰਾਈਡਰਜ਼ ਵੱਲੋਂ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਕਰਮੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ। ਸ਼ੁੱਕਰਵਾਰ ਸਵੇਰ ਬੇਸ਼ੱਕ ਥੋੜੀ ਜਿਹੀ ਬਾਰਸ਼ ਹੋ ਰਹੀ ਸੀ, ਪਰ ਫੇਰ ਵੀ ਸਿੱਖ ਰਾਈਡਰਜ਼ ਨੇ ਕਿਰਨ ਕਾਉਂਟੀ ਸ਼ੈਰਿਫ ਦੇ ਦਫਤਰ, ਕਿਰਨ ਕਾਉਂਟੀ ਫਾਇਰ ਵਿਭਾਗ ਅਤੇ ਰੋਜ਼ਵੁੱਡ ਸੀਨੀਅਰ ਲਿਵਿੰਗ ਸੈਂਟਰ ਪਹੁੰਚਕੇ ਇਹ ਸੀਲਡਾਂ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਦੀਆਂ ਕੀਤੀਆਂ।
    ਬਸਰਾ ਨੇ ਕਿਹਾ ਕਿ ਇੱਕ ਦਿਨ ਉਹ ਆਪਣੇ ਸੁਵਿਧਾ ਸਟੋਰ ਵਿਖੇ ਇਕ ਜੇਲ ਅਧਿਕਾਰੀ ਨਾਲ ਗੱਲ ਕਰ ਰਹੇ ਸਨ, ਕਿ ਜੇਲ੍ਹ ਵਿੱਚ ਕੀ ਸਾਰੇ ਅਧਿਕਾਰੀਆਂ ਕੋਲ ਮਾਸਕ ਜਾਂ ਚਿਹਰੇ ਤੇ ਪਾਉਣ ਵਾਲੀਆ ਸੀਲਡਾਂ ਵਗੈਰਾ ਹਨ..? ਤਾਂ ਜਵਾਬ ਹੈਰਾਨੀ ਵਾਲਾ ਸੀ..!
    ਜੇਲ੍ਹ ਅਧਿਕਾਰੀ ਨੇ ਬਸਰਾ ਨੂੰ ਦੱਸਿਆ ਕਿ ਉਨ੍ਹਾਂ ਕੋਲ ਕੋਈ ਮਾਸਕ ਜਾਂ ਸੀਲਡਾਂ ਵਗੈਰਾ ਨਹੀਂ ਹਨ। ਇਸ ਤਰਾਂ ਫੇਰ ਬਾਅਦ ਵਿੱਚ ਉਹਨਾਂ ਸ਼ੈਰਿਫ ਦਫ਼ਤਰ ਤੱਕ ਪਹੁੰਚ ਕੀਤੀ, ਅਤੇ ਉਨ੍ਹਾਂ ਨੇ ਬਸਰਾ ਨੂੰ ਦੱਸਿਆ ਕਿ ਉਨ੍ਹਾਂ ਨੂੰ 1000 ਮਾਸਕ ਅਤੇ ਫੇਸ ਸੀਲਡਾਂ ਦੀ ਜ਼ਰੂਰਤ ਹੈ।ਇਸ ਤੋਂ ਬਾਅਦ ਉਹਨਾਂ ਨੇ ਕਾਉਂਟੀ ਫਾਇਰ ਵਿਭਾਗ ਤੱਕ ਪਹੁੰਚ ਕੀਤੀ।
    ਅੱਗ ਬੁਝਾਓ ਵਿਭਾਗ ਨੇ ਵੀ ਅਜਿਹੀ ਹੀ ਬੇਨਤੀ ਕੀਤੀ। ਸਿੱਖ ਰਾਈਡਰਜ਼ ਨੇ ਦੋਵਾਂ ਸੰਸਥਾਵਾਂ ਨੂੰ ਹਰੇਕ ਨੂੰ 1,100 ਚਿਹਰੇ ਦੀਆਂ ਸੀਲਡਾਂ ਪ੍ਰਦਾਨ ਕੀਤੀਆਂ।
    ਫਾਇਰ ਵਿਭਾਗ ਦੇ ਜਨਤਕ ਸੂਚਨਾ ਅਧਿਕਾਰੀ ਐਂਡਰਿਓ ਫ੍ਰੀਬੋਰਨ ਨੇ ਕਿਹਾ, “ਅਸੀਂ ਆਪਣੇ ਭਾਈਚਾਰੇ ਦੇ ਮੈਂਬਰਾਂ ਦੁਆਰਾ ਇਸ ਤਰ੍ਹਾਂ ਦੇ ਖੁੱਲ੍ਹੇ ਦਿਲ ਵਾਲੇ ਕੰਮ ਦੀ ਸ਼ਲਾਘਾ ਕਰਦੇ ਹਾਂ। “ਪੀਪੀਈ ਕਿੱਟਾਂ ਦਾ ਦਾਨ ਉਹਨਾਂ ਲਈ ਇੱਕ ਵਰਦਾਨ ਸਾਬਤ ਹੋਇਆ ਅਤੇ ਕੋਵਿੱਡ 19 ਮਹਾਂਮਾਰੀ ਦੇ ਚੱਲਦਿਆਂ ਇਸ ਖ਼ਾਸ ਤੋਹਫ਼ੇ ਲਈ ਫਾਇਰਫਾਈਟਰਾਂ ਵੱਲੋਂ ਸਿੱਖ ਰਾਈਡਰਜ਼ ਦਾ ਸ਼ਪੈਸ਼ਲ ਧੰਨਵਾਦ ਕੀਤਾ ਗਿਆ।
    ਬਸਰਾ ਨੇ ਕਿਹਾ ਕਿ ਸਿੱਖ ਰਾਈਡਰਾਂ ਨੂੰ ਫੇਸ ਸ਼ੀਲਡਾਂ ਲਈ ਅਨੇਕਾਂ ਕਾਲਾਂ ਆਈਆਂ ਹਨ ਓਦੋ ਤੋਂ ਉਨ੍ਹਾਂ ਅਤੇ ਰਿਵਰਲੇਕਸ ਕਮਿਉਂਨਟੀ ਚਰਚ ਦੇ ਮੈਂਬਰਾਂ ਨੇ ਪਿਛਲੇ ਹਫ਼ਤੇ ਸੀਲਡਾਂ ਦਾ ਨਿਰਮਾਣ ਕਰਨਾਂ ਸ਼ੁਰੂ ਕਰ ਦਿੱਤਾ ਸੀ। ਗਰੱਪ ਵੇਲੋ ਸ਼ੁੱਕਰਵਾਰ ਨੂੰ ਸਿੱਖ ਰਾਈਡਰਜ਼ ਦੇ ਡੈਲਸ ਚੈਪਟਰ ਨੂੰ 1000 ਫੇਸ ਸੀਲਡਾਂ ਭੇਜਣ ਦੀ ਯੋਜਨਾ ਬਣਾਈ ਹੈ।
    ਬਸਰਾ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸੋਮਵਾਰ ਤੱਕ 1,000 ਦੇ ਕਰੀਬ ਕੇ ਐਨ 95 ਮਾਸਕ ਵੀ ਸਾਡੇ ਤੱਕ ਪਹੁੰਚ ਜਾਣਕੇ ਜਿਹੜੇ ਕਿ ਹੋਰ ਫਰੰਟ-ਲਾਈਨ ਕਰਮਚਾਰੀਆਂ ਨੂੰ ਦਾਨ ਦਿੱਤੇ ਜਾਣਗੇ।
    ਸ਼ੈਰਿਫ ਡਿਪਟੀ ਮਾਰਕਸ ਮੋਨਕੁਰ ਨੇ ਕਿਹਾ, ” ਅਸੀਂ ਸਿੱਖ ਰਾਈਡਰਜ਼ ਦੇ ਇਸ ਮਹਾਨ ਕਾਰਜ ਦੀ ਸੱਚਮੁੱਚ ਸ਼ਲਾਘਾ ਕਰਦੇ ਹਾਂ, ” ਇਸ ਤਰਾਂ ਦਾ ਦਾਨ ਸਾਡੇ ਡਿਪਾਰਟਮੈਂਟ ਨੂੰ ਇੱਕ ਵੱਖਰੀ ਤਾਕਤ ਦੇਵੇਗਾ, ਤੁਸੀਂ ਲੋਕ ਬਹੁਤ ਚੰਗੇ ਹੋ, ਧੰਨਵਾਦ।”
    ਬਸਰਾ ਨੇ ਕਿਹਾ ਕਿ ਸਿੱਖ ਰਾਈਡਰ ਲੋੜੀਂਦੇ ਕਿਸੇ ਵੀ ਫਰੰਟ-ਲਾਈਨ ਵਰਕਰ ਨੂੰ ਚਿਹਰੇ ਦੀਆਂ ਸੀਲਡਾਂ ਅਤੇ ਮਾਸਕ ਪ੍ਰਦਾਨ ਕਰਕੇ ਮਾਣ ਮਹਿਸੂਸ ਕਰਨਗੇੰ। ਉਹਨਾਂ ਕਿਹਾ ਕਿ ਫਰੰਟ ਲਾਈਨ ਤੇ ਲੜਨ ਵਾਲ਼ਿਆ ਦੇ ਪਰਿਵਾਰ ਹਨ, ਅਤੇ ਅਸੀਂ ਚਹੁੰਦੇ ਹਾਂ ਕਿ ਸਾਡੇ ਫਰੰਟ ਲਾਈਨ ਵਰਕਰ ਸੁਰੱਖਿਅਤ ਆਪਣੇ ਪਰਿਵਾਰਾਂ ਵਿੱਚ ਜਾਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!