12 C
United Kingdom
Monday, June 8, 2026

More

    ਸਹੁਰੇ ਦੀ ਮੌਤ ਨਾਲ ਲਿੱਪ ਯੂਰਪ ਪ੍ਰਧਾਨ ਕ੍ਰਿਪਾਲ ਸਿੰਘ ਬਾਜਵਾ ਨੂੰ ਸਦਮਾ

    ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫਸੋਸ਼ ਦਾ ਪ੍ਰਗਟਾਵਾ

    ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

    ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਇੰਗਲੈਂਡ ਦੇ ਪ੍ਰਧਾਨ ਸ: ਕ੍ਰਿਪਾਲ ਸਿੰਘ ਬਾਜਵਾ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਸਹੁਰਾ ਸਾਹਿਬ ਰਿਟਾਇਰਡ ਸੂਬੇਦਾਰ ਸ਼ਿਵਦੇਵ ਸਿੰਘ ਘੁੰਮਣ ਦਿੱਲ ਦਾ ਦੌਰਾ ਪੈਣ ਬਾਅਦ ਅਪਣੇ ਪਿੰਡ ਅਖਾੜਾ ਜ਼ਿਲ੍ਹਾ ਜਲੰਧਰ ਵਿਖੇ ਗੁਰਪੁਰੀ ਸਿਧਾਰ ਗਏ। ਇਸ ਦੁੱਖ ਦੀ ਘੜੀ ਵਿਚ ਕ੍ਰਿਪਾਲ ਸਿੰਘ ਬਾਜਵਾ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਬਾਜਵਾ ਅਤੇ ਘੁੰਮਣ ਪਰਿਵਾਰਾਂ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਪ੍ਰਮਾਤਮਾਂ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਪ੍ਰਮਾਤਮਾਂ ਵਿਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!