ਕੌਮਾਂਤਰੀ ਕਿਰਤ ਦਿਹਾੜਾ ( ਮਈ ਡੇ ) ਇੱਕ ਸਮਾਂ ਸੀ ਜਦੋਂ ਮਨੁੱਖ ਕੰਮ ਦੇ ਗੇੜ ਵਿੱਚ ਪਿਆ । ਅਤੇ ਉਸ ਸਮੇਂ ਦੀਆਂ ਰਾਜ ਕਰਦੀਆਂ ਧਿਰਾਂ ਵੱਲੋ ਦਿਨ ਦੇ 24 ਵਿੱਚੋ ਮਨੁੱਖ ਲਈ ਜਰੂਰੀ ਕਿਰਤ ਸਮਾਂ ਕੋਈ ਵੀ ਨਹੀਂ ਸੀ ਹੁੰਦਾ। ਮਨੁੱਖ ਨੂੰ ਆਪਣੇ ਕਿਰਤ ਅੰਗ ਬੇਵੱਸ ਹੋਣ ਤੱਕ ਨਪੀੜ੍ਹਿਆ ਜਾਂਦਾ ਸੀ । ਹਵਾ ਭਰੇ ਗੁਬਾਰੇ ਨੂੰ ਜਿੰਨੀ ਦਾਬ ਦਿੰਦੇ ਹੋ ਉਹ ਉਹਨਾਂ ਹੀ ਵੱਡਾ ਧਮਾਕਾ ਕਰਦਾ ਹੈ । ਠੀਕ ਉਸੇ ਤਰਾਂ ਮਜ਼ਦੂਰਾਂ ਦੇ ਕੰਮ ਕਰਦੇ ਹੱਥ ਆਪਣੇ ਹੱਕਾ ਲਈ ਇਕਮੁੱਠ ਹੁੰਦੇ ਗਏ ਤੇ ਫਿਰ ਇੱਕ ਹਕੂਮਤ ਵਿਰੁੱਧ ਬਗਾਵਤ ਉੱਠੀ ਤੇ ਸਿਕਾਗੋ ਦੇ ਕਿਰਤੀਆਂ ਵੱਲੋ ਸੂਝ ਨਾਲ ਲੜਾਈ ਨੇ ਜ਼ੋਰ ਫੜਿਆ ਤੇ ਇਹ ਸੰਘਰਸ਼ ਆਖਿਰ ਜਰੂਰੀ ਕੰਮ ਦਿਹਾੜੀ ਸਮਾਂ 8 ਘੰਟੇ ਜਿੱਤ ਲਿਆ । ਭਾਵੇ ਇਸ ਜੰਗ ਵਿੱਚ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆ । ਪਰ ਇਹ ਅੱਜ ਤੱਕ ਵੀ ਜਰੂਰੀ ਕੰਮ ਦਿਹਾੜੀ ਦਾ ਸਿਹਰਾ ਉਨ੍ਹਾਂ ਸਿਕਾਗੋ ਦੇ ਸ਼ਹੀਦਾਂ ਸਿਰ ਸੀ ,ਹੈ ਤੇ ਹਮੇਸ਼ਾ ਰਹੇਗਾ । ਇਹ ਦਿਨ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਮਨਾਇਆ ਜਾਂਦਾ ਹੈ । ਤੇ ਮਨਾਇਆ ਜਾਂਦਾ ਰਹੇਗਾ ।
ਕਿਰਤੀ ਧਿਰ ਦੀ ਅਗਵਾਈ ਕਰਨ ਵਾਲਿਆਂ ਵੱਲੋ ਆਪਣੇ ਸਿਕਾਗੋ ਦੇ ਮਹਿਬੂਬ ਆਗੂਆਂ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਰਤੀ ਕਮਿਉਨਿਸਟ ਪਾਰਟੀ ਵੱਲੋਂ ( ਮਈ ਡੇ ) ਤੇ ਝੰਡੇ ਲਹਿਰਾਏ ਗਏ । ਉਸ ਲੜੀ ਤਹਿਤ ਭਾਰਤੀ ਕਮਿਉਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਵਲੋਂ ਵੀ ਇਸ ਦਿਨ ਤੇ ਝੰਡੇ ਲਹਿਰਾਕੇ ਸਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ । ਝੰਡੇ ਦੀ ਰਸਮ ਕਾਮਰੇਡ ਜਗਜੀਤ ਧੂੜਕੋਟ ਅਤੇ ਕਾਮਰੇਡ ਸੁਖਦੇਵ ਭੋਲ਼ਾ ਜੀ ਨੇ ਕੀਤੀ । ਤੇ ਉਹਨਾਂ ਦੀ ਸ਼ੁਰੂ ਕੀਤੀ ਲੜਾਈ ਨੂੰ ਜਾਰੀ ਰੱਖਣ ਦਾ ਸਵੈ ਨੂੰ ਵਚਨ ਵੱਧ ਕੀਤਾ ਗਿਆ।
ਇਸ ਸਮੇਂ ਭਾਰਤੀ ਕਮਿਉਨਿਸਟ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਜਗਜੀਤ ਸਿੰਘ ਨੇ ਕਿਹਾ ਕਿ ਜਿੱਥੇ ਸਾਰਾ ਸਮਾਜ ਅੱਜ ਕਰੋਨਾ ਵਰਗੀ ਭਿਆਨਕ ਬਿਮਾਰੀ ਦਾ ਪ੍ਰਕੋਪ ਹੰਢਾ ਰਿਹਾ ਹੈ । ਉਥੇ ਹੀ ਦੇਸ਼ ਦੀ ਆਰਥਿਕਤਾ ਨੂੰ ਵਢੀ ਢਾਹ ਲੱਗੀ ਹੈ । ਅਰਥ ਵਿਵਸਥਾ ਵੀ ਕਮਜ਼ੋਰ ਹੋ ਰਹੀ ਹੈ । ਪਿਛਲੇ ਦਿਨਾਂ ਤੋਂ ਲੱਗਭਗ ਹਰ ਵਰਗ ਦਾ ਹਰ ਤਰ੍ਹਾਂ ਦਾ ਕੰਮਕਾਰ ਪ੍ਰਭਾਵਿਤ ਹੋਇਆ ਹੈ ਇਹ ਗੱਲ ਵੀ ਚਿੰਤਾ ਦਾ ਵਿਸ਼ਾ ਹੈ ।
ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਪ੍ਰਣ ਕਰਦੇ ਹਾਕਿ ਉਹਨਾਂ ਦੀ ਸ਼ੁਰੂ ਕੀਤੀ ਲੜਾਈ ਨੂੰ ਮਾਰਕਸਵਾਦੀ ਪਦਾਰਥਕ ਸੂਝ ਨਾਲ ਉਦੋਂ ਤੱਕ ਲੜਾਂਗੇ ਜਦੋ ਤੱਕ ਹਰ ਕੰਮ ਮੰਗਦੇ ਹੱਥ ਨੂੰ ਕੰਮ ਨਹੀਂ ਮਿਲ ਜਾਂਦਾ। ਭਾਵੇ ਇੱਕ ਪਾਸੇ ਦੁਨੀਆਂ ਦੇ ਬਹੁਗਿਣਤੀ ਦੇਸ਼ ਸਮੇਤ ਭਾਰਤ ਕਰੋਨਾ ਵਰਗੀ ਭਿਆਨਕ ਮਹਾਮਾਰੀ ਨਾਲ ਲੜ ਰਿਹਾ ਹੈ। ਪਰ ਦੂਜੇ ਪਾਸੇ ਸਾਡੇ ਤੇ ਰਾਜ ਕਰਦੀਆਂ ਇਹ ਬੇਸ਼ਰਮ ਸਰਕਾਰਾਂ ਇਸ ਭਿਆਨਕ ਸਮੇਂ ਵਿੱਚ ਵੀ ਕਾਰਪੋਰੇਟੀ ਸਿਆਸਤ ਕਰਨ ਤੋ ਬਾਝ ਨਹੀਂ ਆਉਂਦੀਆਂ । ਅਸੀਂ ਸਾਰੇ ਜਾਣਦੇ ਹਾਂ ਕਿ ਪਿੱਛਲੇ ਦਿਨਾ ਤਜ਼ਵੀਜ਼ ਮੁਤਾਬਿਕ ਮੁੜ ਏ ਸਰਕਾਰਾਂ ਸਮੇਂ ਦਾ ਪੁੱਠਾ ਗੇੜ ਗੇੜਨ ਜਾ ਰਹੀਆਂ ਹਨ। ਜੋ ਹਰਗਿਜ਼ ਬਰਦਾਸ਼ਤ ਨਹੀ ਕੀਤਾ ਜਾਵੇਗਾ । ਸ਼ਹੀਦੀਆ ਦਾ ਮਹਿੰਗਾ ਮੁੱਲ ਉਤਾਰਕੇ ਜਿੱਤੀ ਲੜਾਈ ” ਜਰੂਰੀ ਕੰਮ ਦਿਹਾੜੀ ਸਮਾਂ 8 ਘੰਟੇ ” ਨੂੰ ਹੁਣ ਫਿਰ ਇਹ ਸਰਕਾਰਾਂ 12 ਘੰਟੇ ਕਰਨ ਜਾ ਰਹੀਆਂ ਹਨ । ਤੇ ਸਿਰਫ ਕੰਮ ਦੇ ਘੰਟਿਆ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਮਜ਼ਦੂਰਾਂ ਦੀਆਂ ਉਜਰਤਾਂ / ਤਨਖਾਹਾਂ ਵਿੱਚ ਨਹੀਂ । ਜੋ ਬੇਹੱਦ ਨਿਦਣਯੋਗ ਕਦਮ ਹੈ । ਭਾਰਤੀ ਕਮਿਉਨਿਸਟ ਪਾਰਟੀ ਇਸਦਾ ਵਿਰੋਧ ਕਰਦੀ ਹੈ । ਜਿਥੇ ਪਹਿਲਾ ਹੀ ਦੇਸ ਵਿੱਚ ਬੇਰੁਜ਼ਗਾਰੀ ਹੱਦਾਂ ਬੰਨੇ ਟੱਪ ਰਹੀ ਹੈ ਉਥੇ ਕੰਮ ਦੇ ਘੰਟਿਆ ਵਿੱਚ ਵਾਧਾ ਕਰਨਾ ਮਤਲਬ ਕੰਮ ਕਰਦੇ ਹੱਥਾਂ ਨੂੰ ਵੀ ਛਾਂਟੀ ਕਰਕੇ ਕੰਮ ਤੋ ਬਾਹਰ ਕਰਨਾ। ਬੇਰੁਜ਼ਗਾਰਾ ਦੀ ਲਾਈਨ ਨੂੰ ਹੋਰ ਲੰਮਿਆ ਕਰਨਾ ।ਜੋ ਭਾਰਤੀ ਕਮਿਉਨਿਸਟ ਪਾਰਟੀ ਕਦੇ ਬਰਦਾਸ਼ਤ ਨਹੀ ਕਰੇਂਗੀ । ਕਰੋਨਾ ਦੀ ਜੰਗ ਜਿੱਤਣ ਤੋਂ ਬਾਅਦ ਭਾਰਤੀ ਕਮਿਉਨਿਸਟ ਪਾਰਟੀ ਵੱਡੇ ਪੱਧਰ ਤੇ ਏਸ ਮੰਗ ” ਜ਼ਰੂਰੀ ਕੰਮ ਦਿਹਾੜੀ ਸਮਾਂ ਲੋਡ਼ ਅਨੁਸਾਰ ਘੱਟ ਤੋਂ ਘੱਟ ਕਰਨਾ ” ਦੀ ਲੜਾਈ ਵਿੱਢੇਗੀ ਤੇ ਜਿੱਤ ਪ੍ਰਾਪਤ ਕਰੇਗੀ। ਇਹੋ ਸਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਇਸ ਸਮੇਂ ਬੋਲਦਿਆਂ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਕਿਹਾ ਕਿ ਜਿੱਥੇ ਅਸੀਂ ਇਸ ਦਿਨ ਤੇ ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿਰ ਝੁਕਾਉਂਦੇ ਹਾ ਉਥੇ ਹੀ ਇਸ ਕਰੋਨਾ ਦੇ ਕਹਿਰ ਵਿੱਚ ਆਪਣਾ ਬਣਦਾ ਰੋਲ ਅਦਾ ਕਰ ਰਹੇ ਡਾਕਟਰ , ਨਰਸਾਂ , ਸਿਹਤ ਕਰਮੀ , ਸਫਾਈ ਕਰਮਚਾਰੀ , ਪੰਜਾਬ ਪੁਲੀਸ , ਪੱਤਰਕਾਰ ਭਾਈਚਾਰਾ ਤੇ ਹੋਰ ਦਰਜਾ ਵਾ ਦਰਜਾ ਅਧਿਕਾਰੀਆਂ / ਕਰਮਚਾਰੀਆ ਨੂੰ ਵੀ ਸਲਾਮ ਕਰਦੇ ਹਾ । ਕਿਉਂਕਿ ਜੰਗ ਹਮੇਸ਼ਾਂ ਜੰਗ ਹੁੰਦੀ ਹੈ ਭਾਵੇ ਹਕੂਮਤ ਵਿਰੁੱਧ ਹੋਵੇ ਜਾ ਕਿਸੇ ਬਿਮਾਰੀ ਵਿਰੁੱਧ , ਲੜਨ ਵਾਲਿਆ ਦਾ ਜਜ਼ਬਾ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਦਾ ਹੈ । ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਕੋਟਕਪੂਰਾ ਨੇ ਬੋਲਦੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਚ ਪਿੰਡ ਵਿੱਚ ਰਾਸ਼ਨ ਦੀ ਕਾਣੀ ਵੰਡ ਕਰਕੇ ਪਿੰਡਾਂ ਦਾ ਭਾਈਚਾਰਾ ਖ਼ਰਾਬ ਕਰ ਰਹੀ ਹੈ। ਅਤੇ ਕੰਮ ਦੇ ਘੰਟੇ ਵਧਾ ਕੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾਂ ਰਿਹਾ ਹੈ ।

ਇਸ ਮੌਕੇ ਸਰਭ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਗੁਰਦਿੱਤ ਦੀਨਾ ਨੇ ਆਖਿਆ ਕਿ ਕਰੋਨਾ ਇੱਕ ਮਹਾਂਮਾਰੀ ਹੈ ਇਹ ਇੱਕ ਸੰਤਾਪ ਹੈ ਜੋ ਦੁਨੀਆ ਦਾ ਕੁੱਝ ਹਿੱਸਾ ਹੰਢਾ ਰਿਹਾ ਹੈ । ਅਸੀਂ ਜਲਦ ਇਸਤੋਂ ਨਿਯਾਤ ਪਾਵਾਂਗੇ । ਸਰਭ ਭਾਰਤ ਨੌਜਵਾਨ ਸਭਾ ਇਸ ਲੜਾਈ ਵਿੱਚ ਹਰ ਤਰੀਕੇ ਨਾਲ ਆਪਣਾ ਥੋੜ੍ਹਾ ਬਹੁਤਾ ਰੋਲ ਅਦਾ ਕਰਨ ਵਾਲੇ ਹਰ ਮਰਦ ਇਸਤਰੀ ਨੂੰ ਸਲਾਮ ਕਰਦੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਪ੍ਰਸਸਾਨ ਦਾ ਸਾਥ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਰੀਰਕ ਦੂਰੀ ( physical distance ) ਦੇ ਫਾਰਮੂਲੇ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਤੇ ਬਿਨਾਂ ਬਹੁਤ ਜਰੂਰੀ ਕੰਮ ਦੇ ਘਰਾਂ ਵਿੱਚੋ ਬਾਹਰ ਨਹੀਂ ਨਿਕਲਣਾ ਚਾਹੀਦਾ ਅਸੀਂ ਕਰੋਨਾ ਤੇ ਜਲਦ ਜਿੱਤ ਹਾਸਲ ਕਰਾਂਗੇ । (( ਮਈ ਡੇ )) ਤੇ ਬੋਲਦਿਆਂ ਗੁਰਦਿੱਤ ਦੀਨਾ ਨੇ ਕਿਹਾ ਕਿ ਪੁਰਖਿਆਂ ਵਲੋਂ ਸੰਘਰਸ਼ ਕਰਕੇ ਜਿੱਤਿਆ ” ਜਰੂਰੀ ਕਿਰਤ ਸਮਾਂ ” ਦਾ ਨਿੱਘ ਅੱਜ ਸਾਰੀ ਦੁਨੀਆ ਮਾਣ ਰਹੀ ਹੈ । ਭਾਵੇ ਸਰਕਾਰਾਂ ਆਜ਼ਾਦੀ ਤੋਂ ਬਾਅਦ ਵੀ ਅੱਜ ਤੱਕ ਹਰ ਇੱਕ ਨੂੰ ਰੁਜ਼ਗਾਰ ਦੇਣ ਵਿੱਚ ਅਸਫ਼ਲ ਰਹੀਆ ਹਨ ਤੇ ਅੱਜ ਵੀ ਕੰਮ ਦਿਹਾੜੀ ਸਮਾਂ ਵਧਾ ਕੇ ਹੋਰ ਬੇਰੁਜ਼ਗਾਰੀ ਵਿੱਚ ਵਾਧਾ ਕਰਨ ਵਾਲੇ ਪਾਸੇ ਤੁਰੀ ਹੋਈ ਹੈ। ਪਰ ਸਰਭ ਭਾਰਤ ਨੌਜਵਾਨ ਸਭਾ ਇਹ ਕਦੇ ਬਰਦਾਸ਼ਤ ਨਹੀਂ ਕਰੇਗੀ । ਸਰਭ ਭਾਰਤ ਨੌਜਵਾਨ ਸਭਾ ਪਿੱਛਲੇ ਸਮੇਂ ਤੋਂ ਇੱਕ ਕਾਨੂੰਨ ਬਨਾਉਣ ਦੀ ਮੰਗ ਨੂੰ ਲੈਕੇ ਪੂਰੇ ਦੇਸ਼ ਵਿੱਚ ਲੜਾਈ ਲੜ ਰਹੀ ਹੈ । ਭਾਵੇ ਸਰਕਾਰ ਨੇ 12 ਘੰਟਿਆਂ ਵਾਲੀ ਤਜ਼ਵੀਜ਼ ਲਿਆਂਦੀ ਹੈ ਪਰ ਅਸੀਂ ਇਸਦਾ ਵਿਰੋਧ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਕੰਮ ਦਿਹਾੜੀ ਸਮਾਂ 8 ਦੀ ਵਜਾਏ 6 ਘੰਟੇ ਕੀਤਾ ਜਾਵੇ । ਜਿਸ ਨਾਲ ਨਵਾਂ ਰੁਜ਼ਗਾਰ ਪੈਦਾ ਹੋਵੇਗਾ । ਕੰਮ ਤੋ ਬਾਹਰ ਬੈਠੇ ਕੰਮ ਤੇ ਆਉਣਗੇ ਤੇ ਕੰਮ ਕਰਦਿਆਂ ਨੂੰ ਨਿੱਜੀ ਜ਼ਿੰਦਗੀ ਲਈ ਵੇਹਲ ਮਿਲੇਗੀ । ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀ ਸਰਕਾਰ ਪਾਰਲੀਮੈਂਟ ਵਿੱਚ ( ਬਨੇਗਾ ) ਭਗਤ ਸਿੰਘ ਕੋਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕਰੇ । ਜਿਸ ਵਿੱਚ ਹਰਇੱਕ ਨੂੰ ਉਸਦੀ ਯੋਗਤਾ ਮੁਤਾਬਿਕ ਕੰਮ ਮਿਲਣ ਦੀ ਗਰੰਟੀ ਹੋਵੇ । ਜਿਵੇਂ ਅਣਸਿਖਿਅਤ ਨੂੰ 20 ਹਜਾਰ ਰੁਪਏ ,ਅਰਧ ਸਿਖਿਅਤ ਨੂੰ 25 ਹਜਾਰ ,,ਸਿਖਿਅਤ ਨੂੰ 30 ਹਜ਼ਾਰ ਤੇ ਉੱਚ ਸਿਖਿਅਤ ਨੂੰ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇ। ਜੇਕਰ ਸਰਕਾਰ ਕੰਮ ਦੇਣ ਵਿੱਚ ਅਸਫਲ ਰਹਿੰਦੀ ਹੈ ਤਾ ਦਰਜਵਾਰ ਤਨਖਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦੇਵੇ । ਸਰਭ ਭਾਰਤ ਨੌਜਵਾਨ ਸਭਾ ਵੱਲੋਂ ਇਸ ਦਿਨ ਤੇ ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ( ਬਨੇਗਾ ) ਦੀ ਲੜਾਈ ਨੂੰ ਲੜਨ ਤੇ ਜਿੱਤਣ ਦਾ ਅਹਿਦ ਕਰਦੀ ਹੈ। ਇਸ ਮੌਕੇ ਕਾਮਰੇਡ ਕੁਲਵੰਤ ਸਿੰਘ ਸਰਪੰਚ , ਕਾਮਰੇਡ ਸੁਖਦੇਵ ਭੋਲ਼ਾ , ਕਾਮਰੇਡ ਸੁਖਦੇਵ ਧੂੜਕੋਟ , ਜਸਪਾਲ ਸਿੰਘ , ਡਾ . ਗੁਰਮੇਲ ਮਾਛੀਕੇ , ਗੁਰਮੰਦਰ ਸਿੰਘ , ਰਘਵੀਰ ਸਿੰਘ , ਸਾਬਕਾ ਪੰਚ ਜਸਵਿੰਦਰ ਕੌਰ ਬਿਲਾਸਪੁਰ , ਹਰਬੰਸ ਸ਼ਰਮਾਂ , ਅਮਰਜੀਤ ਰਣਸੀਹ ਹਾਜਰ ਸਨ । ਇਸ ਸਮੇਂ ਕਾਮਰੇਡ ਗੁਰਦੇਵ ਸਿੰਘ ਗਿਆਨੀ ,ਅਤੇ ਗੁਰਦੇਵ ਸਿੰਘ ਕਿਰਤੀ ਵੱਲੋ ਮਈ ਦਿਨ ਤੇ ਸੰਦੇਸ਼ ਭੇਜਿਆ ਗਿਆ ।
ਜਾਰੀ ਕਰਤਾ :- ਗੁਰਦਿੱਤ ਦੀਨਾ
ਜਿਲ੍ਹਾ ਸਕੱਤਰ :- ਸਰਭ ਭਾਰਤ ਨੌਜਵਾਨ ਸਭਾ ( ਮੋਗਾ )