ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ)
ਯੂਕੇ ਵਿੱਚ ਅਗਲੇ ਹਫਤੇ ਫੇਸ ਮਾਸਕ ਬਾਰੇ ਨਵੇਂ ਮਾਪਦੰਡ ਜਾਰੀ ਹੋਣਗੇ। ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਜਨਤਕ ਤੌਰ ‘ਤੇ ਬਾਹਰ ਆਉਣ ਸਮੇਂ ਫੇਸ ਮਾਸਕ ਦੀ ਵਰਤੋਂ ਸਭ ਲਾਜ਼ਮੀ ਕੀਤੀ ਜਾ ਸਕਦੀ ਹੈ । ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਜਿਹਨਾਂ ਵਿੱਚ ਕੋਵਿਡ -19 ਦੇ ਲੱਛਣ ਨਾ ਹੋਣ ਜਾਂ ਉਹ ਕਿਸੇ ਮਰੀਜ਼ ਦਾ ਇਲਾਜ ਨਾਂ ਕਰ ਰਹੇ ਹੋਣ। ਹਾਲਾਂਕਿ, ਕੁਝ ਦੇਸ਼ਾਂ ਵਿੱਚ ਸਾਰੇ ਲੋਕਾਂ ਲੲਈ ਹੀ ਮਾਸਕ ਪਾਉਣਾ ਜਰੂਰੀ ਹੈ। ਕੰਮ ‘ਤੇ ਪਰਤਣ ਤੋਂ ਬਾਅਦ ਆਪਣੀ ਪਹਿਲੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿਹਰੇ ਦੇ ਮਾਸਕ ਤਾਲਾਬੰਦੀ ਤੋਂ ਬਾਹਰ ਆਉਣ, ਬਿਮਾਰੀ ਨਿਯੰਤਰਣ ਅਤੇ ਲੋਕਾਂ ਨੂੰ ਜਨਤਕ ਆਵਾਜਾਈ’ ਤੇ ਸੁਰੱਖਿਅਤ ਮਹਿਸੂਸ ਕਰਨ ਲਈ ਲਾਭਦਾਇਕ ਹੋਣਗੇ। ਇਸ ਕਰਕੇ ਉਹ ਫੇਸ ਮਾਸਕ ਪਾਹਿਨਣ ਦੇ ਨਵੇ ਦਿਸਾ ਨਿਰਦੇਸ ਅਗਲੇ ਹਫਤੇ ਤੱਕ ਜਾਰੀ ਕਰਨਗੇ ਤਾਂ ਜੋ ਵਾਇਰਸ ਤੇ ਕਾਬੂ ਪਾਇਆ ਜਾ ਸਕੇ।