ਜਲੰਧਰ (ਪੰਜ ਦਰਿਆ ਬਿਊਰੋ)
ਅੱਜਕੱਲ੍ਹ ਪੰਜਾਬੀ ਸੰਗੀਤ-ਜਗਤ ਵਿੱਚ ਜਿੱਥੇ ਹਥਿਆਰਾਂ ਅਤੇ ਮਾਰ-ਧਾੜ ਵਾਲੇ ਗੀਤਾਂ ਦੀ ਭਰਮਾਰ ਹੈ, ਉੱਥੇ ਕੁਝ ਗੀਤ ਅਜਿਹੇ ਵੀ ਆ ਰਹੇ ਹਨ ਜੋ ਸੱਚਮੁੱਚ ਰੂਹ ਨੂੰ ਸਕੂਨ ਦਿੰਦੇ ਹਨ।
ਅਜਿਹਾ ਹੀ ਗੀਤ ਹੈ-ਪਿੰਡਾਂ ਦੇ ਪਿੰਡ
ਇਹ ਗੀਤ ਸਾਡੇ ਸਮਾਜ ਦੇ ਸਮੇਂ ਦਾ ਸੱਚ ਹੈ। ਮੌਜੂਦਾ ਰਾਜਨੀਤਿਕ ਪ੍ਰਬੰਧ ਤੋਂ ਤੰਗ ਆ ਕੇ ਸਾਡੀ ਨੌਜਵਾਨ ਪੀੜ੍ਹੀ ਦਾ ਵੱਡੇ ਪੱਧਰ ਤੇ ਵਿਦੇਸ਼ਾਂ ਵਿੱਚ ਆਉਣ ਦੇ ਦਰਦ ਅਤੇ ਮਿਹਨਤ ਨੂੰ ਦਰਸਾਉਂਦਾ ਇਹ ਗੀਤ ਹਰ ਸੁਣਨ ਵਾਲੇ ਦੇ ਰੂਹ ਤੱਕ ਉੱਤਰਦਾ ਹੈ।
ਪਿੰਡਾਂ ਦੇ ਪਿੰਡ ਗੀਤ ਨੂੰ ਆਵਾਜ਼ ਦਿੱਤੀ ਹੈ ਉੱਭਰਦੇ ਨੌਜਵਾਨ ਗਾਇਕ ਗੋਨੀ ਸਿੰਘ ਨੇ । ਪ੍ਰੀਤ ਭਾਗੀਕੇ ਦੇ ਲਿਖੇ ਹੋਏ ਇਸ ਗੀਤ ਦਾ ਸੰਗੀਤ ਵਿਪੁਲ ਕਪੂਰ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਹੈਰੀ ਮਿਊਜ਼ਿਕ ਵੱਲੋਂ ਵੱਡੇ ਪੱਧਰ ਤੇ ਰਿਲੀਜ ਕੀਤਾ ਗਿਆ ਹੈ। ਆਸ ਹੈ ਕਿ ਪੰਜਾਬੀ ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ ।