ਸੁਰਜੀਤ ਸੰਧੂ ਆਸਟ੍ਰੇਲੀਆ
ਮੈਂ ਮਜ਼ਦੂਰ ਬੋਲਦਾ ਹਾਂ,
ਹੋ ਕੇ ਮਜ਼ਬੂਰ ਬੋਲਦਾ ਹਾਂ,
ਮੇਰੇ ਵੀ ਅਰਮਾਨ ਭਰਾਵੋ,ਮੈਂ ਵੀ ਹਾਂ ਇਨਸਾਨ ਭਰਾਵੋ,
ਇਹ ਗਰੀਬੀ ਦੂਰ ਕਰਾਵੋ,ਸਾਡਾ ਬਣਦਾ ਹੱਕ ਦਵਾਵੋ,
ਇਨਸਾਫ ਟੋਲ਼ਦਾ ਹਾਂ,
ਮੈਂ ਮਜ਼ਦੂਰ ਬੋਲਦਾ ਹਾਂ।
ਘਰਵਾਲੀ ਤੇ ਬਾਲ ਨਿਆਣੇ,ਸਾਉਣ ਕਦੇ ਸਭ ਭੁੱਖੇ-ਭਾਣੇ,
ਕੱਚੇ ਕੋਠੇ ਚੋਣ ਪੁਰਾਣੇ,ਘਰ ਦੇ ਵਿੱਚ ਮੁੱਕ ਗਏ ਨੇ ਦਾਣੇ,
ਦਿਲ ਦਾ ਦਰਦ ਖੋਲਦਾ ਹਾਂ,
ਮੈਂ ਮਜ਼ਦੂਰ ਬੋਲਦਾ ਹਾਂ,
ਹੋ ਗਏ ਕੱਪਡ਼ੇ ਲੀਰਾਂ-ਲੀਰਾਂ,ਫੁੱਟ ਗਈਆਂ ਨੇ ਸਭ ਤਕਦੀਰਾਂ,
ਹਾਲਤ ਹੋ ਗਈ ਵਾਂਗ ਫਕੀਰਾਂ,ਮਰ ਗਈਆਂ ਨੇ ਅੱਜ ਜ਼ਮੀਰਾਂ,
ਕਿਸਮਤ ਫ਼ਰੋਲਦਾ ਹਾਂ,
ਮੈਂ ਮਜ਼ਦੂਰ ਬੋਲਦਾ ਹਾਂ,
ਦੁੱਖ ਜਦੋਂ ਸੀ ਬੈਠ ਸੁਣਾਇਆ,ਸੰਧੂ ਕੋਲੋਂ ਝੱਟ ਲਿਖਾਇਆ,
ਸੁਰਜੀਤ ਨੈਣੋਂ ਨੀਰ ਵਹਾਇਆ,ਅੰਦਰੋਂ ਸੀ ਇੱਕ ਹੌਕਾਂ ਆਇਆ,
ਬੈਠਾ ਦੁੱਖੜੇ ਤੋਲਦਾ ਹਾਂ,
ਮੈਂ ਮਜ਼ਦੂਰ ਬੋਲਦਾ ਹਾਂ !
ਗੀਤਕਾਰ-
ਸੁਰਜੀਤ ਸੰਧੂ ਆਸਟ੍ਰੇਲੀਆ
+61478706479