3.5 C
United Kingdom
Sunday, March 8, 2026

More

    ਪੰਜਾਬ ‘ਚ ਕੋਰੋਨਾ ਦੇ ਹਾਲਾਤ ਜਾਣੋ ਕੀ ਹਨ

    ਚੰਡੀਗੜ ( ਰਾਜਿੰਦਰ ਭਦੌੜੀਆ )

    ਪੰਜਾਬ ਵਿੱਚ ਕਰੋਨਾ ਦੇ ਨਵੇਂ 105 ਨਵੇਂ ਮਰੀਜ ਆਉਣ ਨਾਲ ਮਰੀਜ਼ਾਂ ਦੀ ਕੁੱਲ ਦੀ ਗਿਣਤੀ 480 ਹੋ ਗਈ ਹੈ ਤੇ ਕਰੋਨਾ ਵਾਇਰਸ ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 104 ਮਰੀਜ਼ ਠੀਕ ਵੀ ਹੋ ਚੁੱਕੇ ਹਨ।
    ਪੰਜਾਬ ‘ਚ ਹੁਣ ਤਕ 21205 ਸੈਂਪਲ ਲਏ, ਜਿੰਨਾਂ ‘ਚੋਂ 17286 ਸੈਂਪਲ ਨੈਗੇਟਿਵ ਆਏ ਹਨ, ਜਦਕਿ 3439 ਸੈਂਪਲਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਪੰਜਾਬ ‘ਚ ਹੁਣ ਤੱਕ 480 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿੰਨਾਂ ਚੋਂ 356 ਐਕਟਿਵ ਕੇਸ ਹਨ ਅਤੇ ਇੱਕ ਮਰੀਜ਼ ਆਕਸੀਜਨ ਉਪਰ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ 20 ਮੌਤਾਂ ਹੋ ਚੁੱਕੀਆਂ ਅਤੇ 104 ਮਰੀਜ਼ ਠੀਕ ਵੀ ਹੋ ਚੁੱਕੇ ਹਨ।
    ਅੱਜ ਨਵੇਂ ਆਏ ਕੇਸਾਂ ਵਿੱਚ ਲੁਧਿਆਣਾ ‘ਚ 34, ਅੰਮ੍ਰਿਤਸਰ 28, ਮੁਹਾਲੀ ‘ਚ 13, ਤਰਨਤਾਰਨ ਵਿੱਚ 7, ਕਪੂਰਥਲਾ ਵਿੱਚ 6, ਗੁਰਦਾਸਪੁਰ, ਮੁਕਤਸਰ ਤੇ ਜਲੰਧਰ ਵਿਚ ਤਿੰਨ-ਤਿੰਨ, ਸੰਗਰੂਰ ਅਤੇ ਰੋਪੜ ਵਿੱਚ ਦੋ-ਦੋ, ਮੋਗਾ, ਐਸ.ਬੀ.ਐਸ ਨਗਰ ਨਵਾਂਸਹਿਰ, ਪਟਿਆਲਾ ਅਤੇ ਫਿਰੋਜਪੁਰ ਵਿੱਚ ਇੱਕ-ਇੱਕ ਨਵਾਂ ਕੇਸ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 480 ਹੋ ਗਈ ਹੈ। ਜੋ ਕਿ ਆਉਣ ਵਾਲੇ ਸਮੇਂ ਵਿੱਚ ਖਤਰੇ ਦੇ ਸੰਕੇਤ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!