ਹਜੂਰ ਸਾਹਿਬ ਤੋਂ ਆਏ ਯਾਤਰੂਆਂ ਦੇ ਪਰਿਵਾਰ ਨੂੰ ਹੀ ਲੈਣ ਭੇਜਿਆ
“ਜੇਕਰ ਯਾਤਰੂ ਸ਼ੱਕੀ ਪਾਏ ਤਾਂ ਜਿੰਮੇਵਾਰ ਕੌਣ ਹੋਵੇਗਾ?“
ਬਰਨਾਲਾ 30 ਅਪ੍ਰੈਲ (ਬੰਧਨ ਤੋੜ ਸਿੰਘ)

ਹਜੂਰ ਸਾਹਿਬ ਤੋਂ 40 ਯਾਤਰੀਆਂ ਨਾਲ ਪਰਤੀ ਪੀ ਆਰ ਟੀ ਸੀ ਦੀ ਬਸ PB 02 DR 9995 ਜੋ ਕਿ ਚੰਡੀਗੜ੍ਹ ਡਿਪੂ ਨਾਲ ਸੰਬੰਧਿਤ ਸੀ ਵਿਚ ਅੱਜ ਉਸ ਸਮੇਂ ਮਾਨਸਾ ਸਿਵਿਲ ਅਤੇ ਪੁਲਿਸ਼ ਪ੍ਰਸ਼ਾਸ਼ਨ ਦੀ ਘੋਰ ਅਣਗਹਿਲੀ ਉਸ ਸਮੇਂ ਸਾਹਮਣੇ ਆਈ। ਜਦੋਂ ਝੱਬਰ ਪਿੰਡ ਜਿਲ੍ਹਾ ਮਾਨਸਾ ਥਾਣਾ ਜੋਗਾ ਨਾਲ ਸੰਬਧਿਤ ਦੋ ਯਾਤਰੀ ਜਿੰਨਾ ਨੂੰ ਬਰਨਾਲਾ ਨਜਦੀਕ ਹੰਡਿਆਇਆ ਕੈਂਚੀਆਂ ਤੇ ਲੈਣ ਵਾਸਤੇ ਸਿਹਤ ਵਿਭਾਗ ਮਾਨਸਾ ਅਤੇ ਪੁਲਿਸ਼ ਪ੍ਰਸ਼ਾਸ਼ਨ ਮਾਨਸਾ ਨੇ ਆਉਣਾ ਸੀ ਪ੍ਰੰਤੂ ਪੁਲਿਸ਼ ਪ੍ਰਸ਼ਾਸ਼ਨ ਜੋਗਾ ਦੇ ਥਾਣੇਦਾਰ ਸੁਰਜੀਤ ਦੇ ਨਾਮ ਹੇਠ ਇੱਕ ਪਰਚੀ ‘ਤੇ ਮੋਹਰ ਲਗਾ ਕੇ ਯਾਤਰੂਆਂ ਦੇ ਰਿਸ਼ਤੇਦਾਰਾਂ ਨੂੰ ਮੋਟਰ ਸਾਈਕਲ ਦੇ ਝੱਬਰ ਪਿੰਡ ਤੋਂ ਹੰਡਿਆਇਆ ਵਿਖੇ ਲੈਕੇ ਆਉਣ ਲਈ ਭੇਜ ਦਿੱਤਾ। ਜਿਕਰਯੋਗ ਹੈ ਕਿ ਕੋਰੋਨਾ ਕੋਵਿਡ19 ਦੀ ਮਹਮਾਂਰੀ ਚਲਦੇ ਪੁਰਾ ਸੰਸਾਰ ਸਕਤੇ ਵਿਚ ਆਇਆ ਹੋਇਆ ਹੈ ਪਰ ਮਾਨਸਾ ਪ੍ਰਸ਼ਾਸ਼ਨ ਨੇ ਇਸਨੂੰ ਟੁੱਕ ‘ਤੇ ਡੇਲਾ ਹੀ ਸਮਝਿਆ। ਕੋਈ ਗੰਭੀਰਤਾ ਨਾਲ ਨਹੀਂ ਲਿਆ। ਇਸਦੇ ਚਲਦੇ ਬਰਨਾਲਾ ਪੁਲਿਸ਼ ਪ੍ਰਸ਼ਾਸ਼ਨ ਡੀ ਐਸ ਪੀ ਬਰਨਾਲਾ ਨੇ ਗੁਰਪਾਲ ਸਿੰਘ ਚੌਂਕੀ ਇੰਚਾਰਜ ਹੰਡਿਆਇਆ ਅਤੇ ਸਪੈਸ਼ਲ ਡਿਊਟੀ ਏ ਐਸ ਆਈ ਸਤਵਿੰਦਰ ਸਿੰਘ ਦੀ ਡਿਊਟੀ ਲਗਾ ਉਕਤ ਦੋ ਯਾਤਰੀਆਂ ਨੂੰ ਮਹਿਲ ਕਲਾਂ ਦੇ ਮਾਲਵਾ ਕਾਲਜ ਜਿੱਥੇ ਬਾਹਰੋਂ ਆਏ ਯਾਤਰੀਆਂ ਨੂੰ ਇਕਾਂਤਵਾਸ ਕਰਕੇ ਰੱਖਿਆ ਹੋਇਆ ਹੈ ਨੂੰ ਇਸਤੇ ਤਿੰਨ ਘੰਟੇ ਉਡੀਕਣ ਪਿੱਛੋਂ ਭੇਜ ਦਿੱਤਾ ਪ੍ਰੰਤੂ ਮਾਨਸਾ ਸਿਵਿਲ ਅਤੇ ਪੁਲਿਸ਼ ਪ੍ਰਸ਼ਾਸ਼ਨ ਦਾ ਕੋਈ ਵੀ ਕਰਮਚਾਰੀ ਤੇ ਅਧਿਕਾਰੀ ਖ਼ਬਰ ਲਿਖੇ ਜਾਣ ਤੱਕ ਨਹੀਂ ਪੂਜਿਆ ਸੀ। ਇਸ ਸੰਬਧੀ ਜਦੋਂ ਸਰਪੰਚ ਨਵਦੀਪ ਸਿੰਘ ਪੱਪੀ ਨਾਲ ਗੱਲ ਹੋਈ ਤਾਂ ਉਸਨੇ ਕਿਹਾ ਮੇਰੀ ਕੋਈ ਜਿੰਮੇਵਾਰੀ ਨਹੀਂ ਕਿ ਮੈਂ ਪੁਲਿਸ਼ ਨੂੰ ਇਤਲਾਹ ਦੇ ਦਿੱਤੀ ਪਰਚੀ ਬਣਵਾ ਕੇ ਦੇ ਦਿੱਤੀ ਹੈ ਯਾਤਰੂਆਂ ਦੇ ਪਰਿਵਾਰਿਕ ਮੈਂਬਰ ਉਸਨੂੰ ਲੈਣ ਆਉਂਦੇ ਹਨ ਪਰ ਜਦੋਂ ਥਾਣਾ ਜੋਗਾ ਦੇ ਪੁਲਿਸ਼ ਮੁਲਾਜਮ ਮੁਨਸ਼ੀ ਸੁਖਵਿੰਦਰ ਸਿੰਘ ਨਾਲ ਗੱਲ ਹੋਈ ਤਾਂ ਓਹਨਾ ਕਿਹਾ ਕਿ ਸਾਨੂੰ ਅਫਸਰਾਂ ਨੇ ਕਿਹਾ ਤੁਸੀ ਖੁਦ ਨਹੀਂ ਜਾਣਾ ਤੇ ਇਸ ਲਈ ਅਸੀਂ ਪਰਚੀ ਬਣਾ ਕੇ ਦਿੱਤੀ ਤੇ ਅਸੀਂ ਇਹ ਵੀ ਕਿਹਾ ਤੁਸੀ ਇਹਨਾਂ ਨੂੰ ਸਿੱਧਾ ਹਸਪਤਾਲ ਵਿਚ ਲੈ ਜਾਣਾ ਅਤੇ ਇੱਥੇ ਦੱਸਣਾ ਬਣਦਾ ਹੈ ਕਿ ਜੇਕਰ ਉਕਤ ਯਾਤਰੂ ਖੁਦਾ ਨਾ ਖਾਸਤਾ ਕਿਸੇ ਕਾਰਨ ਸ਼ੱਕੀ ਪਾਏ ਜਾਂਦੇ ਹਨ ਤਾਂ ਕੀ ਓਹ ਆਪਣੇ ਰਿਸ਼ਤੇਦਾਰਾਂ ਨੂੰ ਘੇਰੇ ਵਿਚ ਨਹੀਂ ਲੈ ਲੈਣਗੇ। ਕੀ ਇਸੇ ਗੱਲ ਤੇ ਵੱਡੀ ਅਣਗਹਿਲੀ ਮਾਨਸਾ ਪ੍ਰਸ਼ਾਸ਼ਨ ਦੀ ਸਾਹਮਣੇ ਨਹੀਂ ਆ ਰਹੀ ਹੈ। ਇਹ ਇੱਕ ਸਵਾਲੀਆ ਨਿਸ਼ਾਨ ਹੈ। ਮੁੱਖ ਮੰਤਰੀ ਪੰਜਾਬ ਨੂੰ ਉਕਤ ਸਿਵਿਲ, ਪੁਲਿਸ਼ ਪ੍ਰਸ਼ਾਸ਼ਨ ਵੱਲ ਧਿਆਨ ਦੇਣ ਦੀ ਸਖਤ ਜਰੂਰਤ ਹੈ।