ਮੁਹਾਲੀ (ਪੰਜ ਦਰਿਆ ਬਿਊਰੋ)
ਸੰਗੀਤ ਜਗਤ ਵਿੱਚ ਸੋਨੀ ਠੁੱਲ੍ਹੇਵਾਲ ਸਥਾਪਿਤ ਨਾਮ ਬਣ ਚੁੱਕਾ ਹੈ। ਨਾਮਵਰ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਕਾਰਡ ਹੋਣ ਦੇ ਨਾਲ ਨਾਲ ਫਿਲਮਾਂ ਵਿੱਚ ਵੀ ਉਸਦੇ ਗੀਤ ਗੂੰਜੇ ਹਨ। ਕੱਲ੍ਹ ਨੂੰ ਸੋਨੀ ਠੁੱਲ੍ਹੇਵਾਲ ਦਾ ਹੀ ਲਿਖਿਆ ਗੀਤ “ਬਲੱਡ ਰਿਲੇਸ਼ਨਜ਼” ਰਿਲੀਜ਼ ਹੋਣ ਜਾ ਰਿਹਾ ਹੈ। ਜਿਸਨੂੰ ਗਾਇਆ ਹੈ ਪੰਜਾਬੀ ਗਾਇਕ ਗੈਰੀ ਬਾਵਾ ਨੇ।ਸੰਗੀਤ ਦਿੱਤਾ ਹੈ “ਜੱਸ ਮਿਊਜ਼ਿਕ” ਨੇ। ਸੋਨੀ ਠੁੱਲ੍ਹੇਵਾਲ ਤੇ ਗੈਰੀ ਬਾਵਾ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੀਤ ਸ੍ਰੋਤਿਆਂ ਨੂੰ ਜ਼ਰੂਰ ਪਸੰਦ ਆਵੇਗਾ।
