7.9 C
United Kingdom
Saturday, March 7, 2026

More

    ਰਾਜਿਸਥਾਨ ਤੋ ਪੰਜਾਬ ਲਿਆਂਦੇ ਮਜਦੂਰ ਹੋਏ ਫਰਾਰ।

    ਫ਼ਾਜ਼ਿਲਕਾ, (ਪੰਜ ਦਰਿਆ ਬਿਊਰੋ)

    ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਵਾਪਸ ਪਰਤੇ ਮਜ਼ਦੂਰਾਂ ਦੇ ਫ਼ਰਾਰ ਹੋਣ ਦਾ ਮਾਮਲਾ ਫ਼ਾਜ਼ਿਲਕਾ ਵਿੱਚ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਗੁਆਂਢੀ ਸੂਬੇ ਰਾਜਸਥਾਨ ਤੋਂ ਕੋਰੋਨਾਵਾਇਰਸ ਕਾਰਨ ਫ਼ਸੇ ਮਜਦੂਰਾਂ ਨੂੰ ਪੰਜਾਬ ਵਿਚ ਘਰ ਲਿਆਂਦਾ ਜਾ ਰਿਹਾ ਸੀ,ਇਸ ਦੌਰਾਨ ਕਰੀਬ 112 ਮਜਦੂਰਾਂ ਨੂੰ ਤਿੰਨ ਬੱਸਾਂ ਦੇ ਜ਼ਰੀਏ ਫ਼ਾਜ਼ਿਲਕਾ ਲਿਆਂਦਾ ਗਿਆ ਜਿੱਥੇ ਪਹਿਲਾਂ ਸਾਰੇ ਮਜਦੂਰਾਂ ਵਲੋਂ ਫ਼ਾਜ਼ਿਲਕਾ ਦੇ ਬੱਸ ਸਟੈਂਡ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਅਤੇ ਬਾਅਦ ਵਿੱਚ ਉਹ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਆਉਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਏ। ਮਜ਼ਦੂਰਾਂ ਦਾ ਦੋਸ਼ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਨਾਲ ਲੜਕੀਆਂ ਅਤੇ ਛੋਟੇ ਬੱਚੇ ਹਨ ਜੋ ਕਿ ਪਿਛਲੇ ਕਈ ਦਿਨਾਂ ਤੋਂ ਭੁੱਖੇ ਹਨ , ਜਿਹਨਾਂ ਨੂੰ ਲੈ ਕੇ ਓਹ ਆਪਣੇ ਘਰ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਕਈ ਜਗ੍ਹਾ ਮੈਡੀਕਲ ਜਾਂਚ ਹੋ ਚੁੱਕੀ ਹੈ, ਜਦੋਂ ਕਿ ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਮੁਖੀ ਰਾਜਿੰਦਰ ਕੁਮਾਰ ਵੱਲੋਂ ਮੌਕੇ ਦੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਤੇਜ਼ ਹਨੇਰੀ ਕਰਕੇ 112 ਮਜ਼ਦੂਰ ਉੱਥੋਂ ਚਕਮਾ ਦੇ ਕੇ ਭੱਜ ਗਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!