? ਕਿਸਾਨਾਂ ਦੇ ਨਾਲ ਸਬੰਧਤ ਦੁਕਾਨਾਂ ਤੋਂ ਇਲਾਵਾ ਹੋਰ ਦੁਕਾਨਾਂ ਨਾਂ ਖੋਲੀਆਂ ਜਾਣ- ਐਸ ਡੀ ਐਮ

ਨਿਹਾਲ ਸਿੰਘ ਵਾਲਾ (ਭੂਸ਼ਨ ਗੋਇਲ, ਸੁਖਮੰਦਰ ਹਿੰਮਤਪੁਰੀ)
ਅੱਜ ਸਥਾਨਕ ਸ਼ਹਿਰ ਅੰਦਰ ਐਸਡੀਐਮ ਰਾਮ ਸਿੰਘ ਦੇ ਨਿਰਦੇਸ਼ਾਂ ਤਹਿਤ ਬਾਘਾ ਪੁਰਾਣਾ ਰੋਡ ਤੇ ਤਹਿਸੀਲਦਾਰ ਡਿਊਟੀ ਮੈਜਿਸਟਰੇਟ ਭੁਪਿੰਦਰ ਸਿੰਘ ਨੇ ਬਾਘਾ ਪੁਰਾਣਾ ਰੋਡ ਤੇ ਆਧਾਰ ਮਾਲ ਅਤੇ ਦੁਕਾਨਾਂ ਨੂੰ ਬੰਦ ਕਰਵਾਈਆਂ ਗਈਆਂ ਇਸ ਸਮੇਂ ਉਹਨਾਂ ਕਿਹਾ ਕਿ ਕਰੋਨਾ ਵਾਇਰਸ ਬੀਮਾਰੀ ਬਹੁਤ ਹੀ ਭਿਆਨਕ ਬਿਮਾਰੀ ਹੈ ਇਸ ਕਰਕੇ ਇਸ ਦਾ ਬਚਾਅ ਕਰਨਾ ਜ਼ਰੂਰੀ ਹੈ ਇਸ ਲਈ ਆਪਣੀਆਂ ਦੁਕਾਨ ਬੰਦ ਕਰੋ ਲੋਕ ਡਾਊਨ ਦੌਰਾਨ ਆਪਣੀਆਂ ਦੁਕਾਨਾਂ ਅਸੀਂ ਨਹੀਂ ਖੋਲ੍ਹ ਸਕਦੇ ਅਤੇ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਂ ਦਿੱਤਾ ਗਿਆ ਉਸ ਸਮੇਂ ਅਨੁਸਾਰ ਖੋਲੀਆਂ ਜਾਣਗੀਆਂ ਤੇ ਬਹੁਤੀ ਜ਼ਿਆਦਾ ਭੀੜ ਨਾ ਕੀਤਾ ਜਾਵੇ ਇੱਕ ਮੀਟਰ ਦਾ ਫਾਸਲਾ ਰੱਖਦੇ ਹੋਏ ਸੋਸ਼ਲ ਡਿਸਟੈਂਸ ਦਾ ਪਾਲਣ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਇਸ ਸਮੇਂ ਉਨ੍ਹਾਂ ਦੀ ਟੀਮ ਵਿੱਚ ਰੀਡਰ ਰਵਿੰਦਰ ਸਿੰਘ ਏਐੱਸਆਈ ਚਮਕੌਰ ਸਿੰਘ ਏਐੱਸਆਈ ਹਰਪਾਲ ਸਿੰਘ ਜਸਵੀਰ ਸਿੰਘ ਨਾਬਕੋਟ ਅਤੇ ਉਨ੍ਹਾਂ ਦੇ ਨਾਲ ਹੋਰ ਪੁਲਿਸ ਕਰਮਚਾਰੀ ਹਾਜਿਰ ਸਨ।