ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ )

ਗੌਤਮ ਨਵਲੱਖਾ ਤੇ ਅਨੰਦ ਤੇਲਤੁੰਬੜੇ ਦੀ ਬਿਨਾਂ ਸ਼ਰਤ ਰਿਹਾਈ ਅਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਵੱਲੋਂ ਵਿਦਿਆਰਥੀ ਨੌਜਵਾਨ ਕਾਰਕੁੰਨਾਂ ਤੇ ਧੜਾਧੜ ਦਰਜ ਕੀਤੇ ਜਾ ਰਹੇ ਪੁਲਿਸ ਕੇਸਾਂ ਖਿਲਾਫ ਇਨਕਲਾਬੀ ਨੌਜ਼ਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਸਬੰਧੀ ਇਨਕਲਾਬੀ ਨੌਜ਼ਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਹਰਮਨਦੀਪ ਸਿੰਘ ਹਿੰਮਤਪੁਰਾ ਜਗਤਾਰ ਸਿੰਘ, ਮਨੀ ਹਿੰਮਤਪੁਰਾ ਬਿੰਦਰ ਅਲਖ, ਆਰਤੀ, ਗੁਰਪਿਆਰ ਗੇਹਲੇ ਰਜਿੰਦਰ ਸਿੰਘ ਸਿਵੀਆਂ ਸੁੱਖਜੀਤ ਰਾਮਾਨੰਦੀ ਪ੍ਰਦੀਪ ਗੁਰੂ ਗੁਰਵਿੰਦਰ ਸਿੰਘ ਨੰਦਗੜ੍ਹ ਸਰਬਜੀਤ ਕੌਰ ਆਦਿ ਨੇ ਆਪਣੇ ਆਪਣੇ ਘਰਾਂ ਚ ਪੋਸਟਰ ਲਿਖ ਕੇ ਵਿਦਿਆਰਥੀ ਨੌਜਵਾਨ ਆਗੂਆਂ ਤੇ ਬੁੱਧੀਜੀਵੀਆਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਵਿਦਿਆਰਥੀ ਨੌਜਵਾਨ ਆਗੂਆਂ ਨੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲਾਕਡਾਊਨ ਦਰਮਿਆਨ ਜਿੱਥੇ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕਰਕੇ ਦੇਸ਼ ਦੇ ਰੌਸ਼ਨ ਦਿਮਾਗਾਂ ਤੇ ਹਮਲਾ ਕਰ ਰਹੀ ਹੈ ਉੱਥੇ ਦੂਜੇ ਪਾਸੇ ਵਿਦਿਆਰਥੀ ਨੌਜਵਾਨ ਕਾਰਕੁੰਨਾਂ ਤੇ ਝੂਠੇ ਕੇਸ ਪਾਕੇ ਸੰਘਰਸ਼ਾਂ ਦੇ ਉੱਭਰ ਰਹੇ ਆਗੂਆਂ ਨੂੰ ਦਹਿਸ਼ਤਜ਼ਦਾ ਕਰਨਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਲਾਕਡਾਊਨ ਦਰਮਿਆਨ ਵੀ ਮੋਦੀ ਸਰਕਾਰ ਤੇ ਗੋਦੀ ਮੀਡੀਆ ਇੱਕ ਖਾਸ ਤਬਕੇ ਦੇ ਖਿਲਾਫ ਜ਼ਹਿਰੀਲੀ ਮੁਹਿੰਮ ਚਲਾ ਰਿਹਾ ਹੈ ਤੇ ਮਜ਼ਦੂਰਾਂ ਗਰੀਬਾਂ ਤੇ ਆਮ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾ ਪੂਰਾ ਕਰਨ ਚ ਫੇਲ ਰਹੀ ਮੋਦੀ ਸਰਕਾਰ ਕੇਂਦਰ ਦੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਮਹਿੰਗਾਈ ਭੱਤਿਆਂ ਤੇ ਹੱਲਾ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦਰਮਿਆਨ ਫੈਕਟਰੀ ਮਾਲਕਾਂ ਦਾ ਪੱਖ ਪੂਰਨ ਤੇ ਮਜ਼ਦੂਰਾਂ ਨੂੰ ਫਾਕੇ ਕੱਟਣ ਲਈ ਮਜਬੂਰ ਕਰਨ ਵਾਲੀਆਂ ਸਰਕਾਰਾਂ ਫੈਕਟਰੀਆਂ ਚ ਕੰਮ ਦੇ ਘੰਟੇ ਵਧਾਉਣ ਦੇ ਨੋਟੀਫਿਕੇਸ਼ਨ ਜਾਰੀ ਕਰ ਰਹੀਆਂ ਜਿਸਦਾ ਮਤਲਬ ਸਾਫ ਆ ਕਿ ਦੇਸ਼ ਦੀ ਮਜ਼ਦੂਰ ਜਮਾਤ ਨੂੰ ਲਾਕਡਾਊਨ ਤੋਂ ਬਾਅਦ ਛਾਂਟੀ ਤੇ ਮਹਾਂਮੰਦੀ ਦਾ ਬੋਝ ਵੀ ਆਪਣੇ ਮੋਢਿਆਂ ਤੇ ਚੁੱਕਣਾ ਪਵੇਗਾ। ਇਸ ਮੌਕੇ ਵਿਦਿਆਰਥੀ ਨੌਜਵਾਨ ਆਗੂਆਂ ਨੇ ਇੱਕ ਸੁਰ ਹੁੰਦਿਆਂ ਕਿਹਾ ਕਿ ਮਜ਼ਦੂਰ ਤੇ ਆਮ ਲੋਕਾਂ ਦੀਆਂ ਵਿਰੋਧੀ ਨੀਤੀਆਂ ਤੇ ਮੋਦੀ ਸਰਕਾਰ ਵੱਲੋਂ ਪਾਏ ਜਾ ਰਹੇ ਗੈਰ ਸੰਵਿਧਾਨਿਕ ਫੈਸਲਿਆਂ ਦਾ ਦੇਸ਼ ਦੀ ਵਿਦਿਆਰਥੀ ਨੌਜਵਾਨ ਲਹਿਰ ਡੱਟਵਾਂ ਵਿਰੋਧ ਕਰਦੀ ਹੋਈ ਬੁੱਧੀਜੀਵੀਆਂ ਦੀ ਬਿਨਾਂ ਸ਼ਰਤ ਰਿਹਾਈ ਵਿਦਿਆਰਥੀ ਕਾਰਕੁੰਨਾਂ ਤੇ ਪਾਏ ਕੇਸ ਰੱਦ ਕੀਤੇ ਜਾਣ ਦੀ ਜੋਰਦਾਰ ਮੰਗ ਕਰਦੀ ਹੈ।