ਬਰਨਾਲਾ (ਲਿਆਕਤ ਅਲੀ/ਦੀਪ ਬਾਵਾ)

ਐਂਟੀ ਨਾਰਕੋਟਿਕ ਸੈੱਲ ਬਰਨਾਲਾ ਨੇ ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੇ ਦਿਸ਼ਾ ਨਿਰਦੇਸਾਂ ਤਹਿਤ ਰਜਨੀਸ ਸ਼ਰਮਾ ਭੀਖੀ ਮਾਲਵਾ ਜੋਨ ਇੰਚਾਰਜ ਦੀ ਅਗਵਾਈ ਤਹਿਤ ਜਿਲ੍ਹਾ ਚੇਅਰਮੈਨ ਬੰਧਨ ਤੋੜ ਸਿੰਘ ਬਰਨਾਲਾ ਵੱਲੋਂ ਅਤੇ ਜਿਲ੍ਹਾ ਚੇਅਰਪਰਸਨ ਰਾਜਿੰਦਰ ਕੌਰ ਰੀਆ ਨੇ ਅੱਜ ਨਸਾ ਛੁਡਾਊ ਕੇਂਦਰ ਵਿਖੇ ਮਰੀਜਾਂ ਦਾ ਹਾਲ ਚਾਲ ਜਾਣਿਆ ਅਤੇ ਉਥੇ ਸਿਹਤ ਵਿਭਾਗ ਦੇ ਸਮੂਹ ਡਾਕਟਰ ਸਟਾਫ ਨੂੰ ਉਹਨਾਂ ਵੱਲੋਂ ਇਸ ਔਖੇ ਸਮੇਂ ਨਿਭਾਈ ਜਾ ਰਹੀ ਡਿਊਟੀ ਕਰਨ ਕਰਕੇ ਉਤਸ਼ਾਹਿਤ ਕੀਤਾ ਅਤੇ ਸਮੂਹ ਸਟਾਫ ਨੂੰ ਸਲਾਮ ਕੀਤਾ । ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕੇਵਲ ਸਿੰਘ ਢਿੱਲੋਂ ਸਾਬਕਾ ਮੀਤ ਪ੍ਰਧਾਨ ਪੰਜਾਬ ਕਾਂਗਰਸ ਦੀ ਅਗਵਾਈ ਹੇਠ ਸਮੂਹ ਬਰਨਾਲਾ ਐਂਟੀ ਨਾਰਕੋਟਿਕ ਸੈੱਲ ਟੀਮ ਸਮਾਜ ਸੇਵਾ ਲਈ ਹਰ ਸਮੇਂ ਤਤਪਰ ਹੈ।ਇਸ ਮੌਕੇ ਬੋਲਦਿਆਂ ਬੰਧਨ ਤੋੜ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਜੌ ਵੀ ਨਸ਼ਾ ਕਰਦੇ ਹਨ ਉਸਨੂੰ ਛੱਡਣ ਲਈ ਅੱਗੇ ਆਉਣ ਸੈੱਲ ਆਪ ਦੀ ਸਹਾਇਤਾ ਕਰਨ ਲਈ ਹਰ ਸਮੇਂ ਤਤਪਰ ਹੈ ਇਸ ਮੌਕੇ ਦੋ ਨੌਜਵਾਨਾਂ ਨੂੰ ਦਵਾਈ ਵੀ ਦਿਲਵਾਈ ਗਈ । ਇਸ ਮੌਕੇ ਅਜੇ ਘਾਰੂ ,ਕੁਲਦੀਪ ਸਿੰਘ ਰਾਮਗੜੀਆ ਆਦਿ ਸਮੇਤ ਹੋਰ ਹਾਜਰ ਸਨ।