ਡੀ.ਪੀ. ਸਿੰਘ ਭੁੱਲਰ/ਪੰਜ ਦਰਿਆ ਬਿਊਰੋ
ਪੰਜਾਬੀ ਸੰਗੀਤ ਜਗਤ ਦਾ ਤੁਰਲਾ ਉੱਚਾ ਰੱਖਣ ਲਈ ਜਿੱਥੇ ਰਣਜੀਤ ਬਾਵਾ ਵਰਗੇ ਬੁਲੰਦ ਆਵਾਜ਼ ਦੇ ਮਾਲਕ ਗਾਇਕ ਸਰਗਰਮ ਹਨ, ਉੱਥੇ ਫ਼ਤਿਹ ਸ਼ੇਰਗਿੱਲ ਵਰਗੇ ਗੀਤਕਾਰ ਉਸ ਤੁਰਲੇ ਦਾ ਮਾਵਾ ਹੋ ਨਿੱਬੜਦੇ ਹਨ। ਗਾਇਕੀ ਖੇਤਰ ‘ਚ ਜੇ ਰਣਜੀਤ ਬਾਵਾ ਦੀ ਚਰਚਾ ਹੁੰਦੀ ਹੈ ਤਾਂ ਗੀਤਕਾਰੀ ‘ਚ ਛੰਨਾਂ ਗੁਲਾਬ ਸਿੰਘ ਪਿੰਡ ਦੇ ਚੋਬਰ ਫ਼ਤਿਹ ਸ਼ੇਰਗਿੱਲ ਵੀ ਮੋਤੀਆਂ ਵਰਗੇ ਸ਼ਬਦ ਗੀਤ ਲੜੀ ‘ਚ ਪਰੋਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ “ਹੰਬਲ ਮਿਊਜ਼ਿਕ” ਕੰਪਨੀ ਵੱਲੋਂ ਗਾਇਕ ਰਣਜੀਤ ਬਾਵਾ ਦੀ ਆਵਾਜ਼ ‘ਚ ਫ਼ਤਿਹ ਸ਼ੇਰਗਿੱਲ ਦੁਆਰਾ ਰਚਿਤ ਗੀਤ “ਰੋਣਾ ਪੈ ਗਿਆ” ਲੋਕ ਅਰਪਣ ਕੀਤਾ ਹੈ। ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ “ਜੇ ਕੇ ਮਿਊਜ਼ਿਕ” ਨੇ ਸ਼ਿੰਗਾਰਿਆ ਹੈ। ਉਦਾਸ ਲਹਿਜ਼ੇ ਦੇ ਇਸ ਗੀਤ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ। ਗੀਤ ਦੀ ਸ਼ਬਦਾਵਲੀ ਨਾਲ ਰਣਜੀਤ ਬਾਵਾ ਨੇ ਵੀ ਦਿਲੋਂ ਇਨਸਾਫ਼ ਕੀਤਾ ਹੈ।

ਇਸ ਸੰਬੰਧੀ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਗੀਤਕਾਰ ਫ਼ਤਿਹ ਸ਼ੇਰਗਿੱਲ ਤੇ ਗਾਇਕ ਰਣਜੀਤ ਬਾਵਾ ਨੇ ਕਿਹਾ ਕਿ ਪੰਜਾਬੀ ਗਾਇਕੀ ਵਿੱਚ ਲੰਮਾਂ ਸਮਾਂ ਬਰਕਰਾਰ ਰਹਿਣ ਲਈ ਜਿੱਥੇ ਸਖਤ ਮਿਹਨਤ ਦੀ ਲੋੜ ਹੈ, ਉੱਥੇ ਪਾਕੀਜ਼ਗੀ ਭਰੇ ਬੋਲਾਂ ਦਾ ਲੜ ਫੜ੍ਹਨਾ ਵੀ ਬੇਹੱਦ ਜ਼ਰੂਰੀ ਹੈ ਤਾਂ ਕਿ ਸਦੀਆਂ ਤੱਕ ਓਹ ਬੋਲ ਤੁਹਾਡੇ ਗਲ ਜਾਂ ਕਲਮ ਨੂੰ ਸ਼ਾਬਾਸ਼ ਦੁਆਉਂਦੇ ਰਹਿਣ।