ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ) ਤਲਵੰਡੀ ਸਾਬੋ ਦੇ ਜੈ ਦੁਰਗਾ ਪ੍ਰਾਚੀਨ ਮਾਇਸਰ ਮੰਦਿਰ ਵਿਖੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਪੁਰਾਤਨ ਗੇਟ ਬਣਾਉਣ ਦੀ ਸੇਵਾ ਵਿੱਚ ਹਿੱਸਾ ਪਾਉਂਦਿਆਂ ਮਾਂ ਚਿੰਤਪੁਰਨੀ ਕੀਰਤਨ ਮੰਡਲੀ ਤਲਵੰਡੀ ਸਾਬੋ ਦੇ ਸਮੁੱਚੇ ਮੈਂਬਰਾਨ ਵੱਲੋਂ ਜੈ ਦੁਰਗਾ ਪ੍ਰਾਚੀਨ ਮੰਦਿਰ ਤਲਵੰਡੀ ਸਾਬੋ ਦੇ ਪ੍ਰਧਾਨ ਸ਼੍ਰੀ ਦੀਵਾਨ ਚੰਦ ਗਰਗ ਜੀ ਹੋਰਾਂ ਨੂੰ ਨਗਦ 5000/ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।
ਉਧਰ ਕੀਰਤਨ ਮੰਡਲੀ ਦੇ ਮੈਂਬਰ ਬੀਬੀ ਮੂਰਤੀ ਰਾਣੀ ਸ਼ਰਮਾ ਅਤੇ ਡਿੰਪਲ ਰਾਣੀ ਵੱਲੋਂ ਸਾਂਝੇ ਤੌਰ ‘ਤੇ ਬੋਲਦਿਆਂ ਕਿਹਾ ਕਿ ਜੈ ਦੁਰਗਾ ਪ੍ਰਾਚੀਨ ਮਾਇਸਰ ਮੰਦਿਰ ਤਲਵੰਡੀ ਸਾਬੋ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਅਤੇ ਉਸਾਰੀ ਅਧੀਨ ਚੱਲ ਰਹੇ ਕਾਰਜਾਂ ਵਿੱਚ ਸਾਡੀ ਮਾਂ ਚਿੰਤਪੁਰਨੀ ਕੀਰਤਨ ਮੰਡਲੀ ਤਲਵੰਡੀ ਸਾਬੋ ਵੱਲੋਂ ਵੱਧ ਚੜ੍ਹ ਕੇ ਭੱਵਿਖ ਵਿੱਚ ਵੀ ਹਿੱਸਾ ਪਾਇਆ ਜਾਵੇਗਾ।
ਉਧਰ ਮਾਂ ਚਿੰਤਪੁਰਨੀ ਕੀਰਤਨ ਮੰਡਲੀ ਤਲਵੰਡੀ ਸਾਬੋ ਵੱਲੋਂ ਮੰਦਿਰ ਦੇ ਗੇਟ ਬਣਾਉਣ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਦੀਵਾਨ ਚੰਦ ਗਰਗ ਨੇ ਕਿਹਾ ਕਿ ਉਕਤ ਮੰਡਲੀ ਵੱਲੋਂ ਮੰਦਿਰ ਦੇ ਪ੍ਰਬੰਧਕਾਂ ਨੂੰ ਸਮੇਂ-ਸਮੇਂ ਸਿਰ ਬੇਹੱਦ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਅਸੀਂ ਸਾਰੇ ਇਹਨਾਂ ਦੇ ਬੇਹੱਦ ਮਸ਼ਕੂਰ ਹਾਂ। ਇਸ ਪ੍ਰਧਾਨ ਦੀਵਾਨ ਚੰਦ,ਬੀਬੀ ਮੂਰਤੀ ਰਾਣੀ ਸ਼ਰਮਾ, ਬੀਬੀ ਡਿੰਪਲ ਰਾਣੀ, ਧਰਮਿੰਦਰ ਘਾਰੂ ,ਦਰਸ਼ਨ ਜੈਦ, ਮਿਸਤਰੀ ਬਚਿੱਤਰ ਸਿੰਘ, ਮਿਸਤਰੀ ਗਗਨਦੀਪ ਸਿੰਘ ਸੰਗਤ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।