ਮਲੇਰਕੋਟਲਾ (ਪੰਜ ਦਰਿਆ ਯੂਕੇ) ਅਦਾਰਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਉਪ-ਦਫ਼ਤਰ ਸੰਗਰੂਰ ਅਤੇ ਜ਼ਿਲ੍ਹਾ ਉਪ-ਦਫ਼ਤਰ ਬਰਨਾਲਾ ਦੀ 16ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਲਾਨਾ ਸਮਾਗਮ ਜਨਾਬ ਸੁਖਵਿੰਦਰ ਸਿੰਘ ਫੁੱਲ ਜ਼ਿਲ੍ਹਾ ਇੰਚਾਰਜ ਉਪ-ਦਫ਼ਤਰ ਪਟਿਆਲਾ, ਜਨਾਬ ਦਮਨਜੀਤ ਸਿੰਘ ਜ਼ਿਲ੍ਹਾ ਇੰਚਾਰਜ ਉਪ-ਦਫ਼ਤਰ ਸੰਗਰੂਰ ਅਤੇ ਜਨਾਬ ਗੁਰਪ੍ਰੀਤ ਸਿੰਘ ਲਾਡੀ ਜ਼ਿਲ੍ਹਾ ਇੰਚਾਰਜ ਉਪ-ਦਫ਼ਤਰ ਬਰਨਾਲਾ ਦੀ ਅਗਵਾਈ ਹੇਠ ‘ਅਜੀਤ ਭਵਨ’ ਜਲੰਧਰ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਅਦਾਰਾ ਅਜੀਤ ਅਖ਼ਬਾਰ ਦੇ ‘ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ’ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਇਸ ਮੌਕੇ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਬਰਨਾਲਾ ਨਾਲ਼ ਸਬੰਧਤ ਅਜੀਤ ਅਖ਼ਬਾਰ ਦੇ ਸਾਲਾਨਾ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੱਤਰਕਾਰ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਦਾਰਾ ਅਜੀਤ ਅਖ਼ਬਾਰ ਦੇ ਮਲੇਰਕੋਟਲਾ ਤੋਂ ਪ੍ਰਤੀਨਿਧ ‘ਜਰਨਾਲਿਸਟ ਮੁਹੰਮਦ ਹਨੀਫ਼ ਥਿੰਦ ਕੰਬੋਜ਼ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਸਾਲਾਨਾ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅਦਾਰਾ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ‘ਤੇ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਬਰਜਿੰਦਰ ਸਿੰਘ ਹਮਦਰਦ ਵਲੋਂ ਯਾਦਗਾਰੀ ਚਿੰਨ੍ਹ ਅਤੇ ਲੋਈ ਨਾਲ਼ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਕਾਰਗੁਜ਼ਾਰੀ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਬਰਜਿੰਦਰ ਸਿੰਘ ਹਮਦਰਦ, ਸੀਨੀਅਰ ਪੱਤਰਕਾਰ ‘ਤੇ ਬੁੱਧੀਜੀਵੀ ਜਨਾਬ ਸਤਨਾਮ ਸਿੰਘ ਮਾਨਕ, ਜਨਾਬ ਅਵਤਾਰ ਸਿੰਘ ਸ਼ੇਰਗਿੱਲ ਨਿਊਜ਼ ਐਡੀਟਰ ਰੋਜ਼ਾਨਾ ਅਜੀਤ, ਜਨਾਬ ਵਿਕਾਸ ਸਚਦੇਵਾ ਨਿਊਜ਼ ਐਡੀਟਰ ਅਜੀਤ ਸਮਾਚਾਰ, ਜਨਾਬ ਸੁਖਵਿੰਦਰ ਸਿੰਘ ਫੁੱਲ, ਜਨਾਬ ਦਮਨਜੀਤ ਸਿੰਘ ਦਮਨ, ਜਨਾਬ ਗੁਰਪ੍ਰੀਤ ਸਿੰਘ ਲਾਡੀ, ਜਨਾਬ ਗੁਰਪ੍ਰੀਤ ਸਿੰਘ ਚੱਠਾ, ਜਨਾਬ ਸੱਤਪਾਲ ਸੱਤਿਅਮ, ਜਨਾਬ ਅਮਨਦੀਪ ਸਿੰਘ ਬਿੱਟਾ ਤੋਂ ਇਲਾਵਾ ਹੋਰ ਪੁੱਜੀਆਂ ਸ਼ਖ਼ਸੀਅਤਾਂ ਨੇ ਆਪਣੇ-ਆਪਣੇ ਕੀਮਤੀ ਵਿਚਾਰ ਹਾਜ਼ਰੀਨ ਨਾਲ਼ ਸਾਂਝੇ ਕੀਤੇ। ਇਸ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ‘ਤੇ ਸਮਾਗਮ ਦੇ ਮੁੱਖ ਮਹਿਮਾਨ ਜਨਾਬ ਡਾਕਟਰ ਬਰਜਿੰਦਰ ਸਿੰਘ ਹਮਦਰਦ, ਸੀਨੀਅਰ ਪੱਤਰਕਾਰ ‘ਤੇ ਬੁੱਧੀਜੀਵੀ ਜਨਾਬ ਸਤਨਾਮ ਸਿੰਘ ਮਾਨਕ, ਜਨਾਬ ਗੁਰਚਰਨ ਸਿੰਘ ਸਿਆਲ ਟਰੱਸਟੀ, ‘ਅਜੀਤ ਪ੍ਰਕਾਸ਼ਨ ਸਮੂਹ ਦੇ ਚੀਫ਼ ਐਗਜ਼ੀਕਿਊਟਿਵ ਸ਼੍ਰੀਮਤੀ ਸਰਵਿੰਦਰ ਕੌਰ, ‘ਅਜੀਤ ਪ੍ਰਕਾਸ਼ਨ ਸਮੂਹ ਦੇ ਸੀਨੀਅਰ ਐਗਜ਼ੀਕਿਊਟਿਵ ਮੈਡਮ ਗੁਰਜੋਤ ਕੌਰ, ਜਨਾਬ ਅਵਤਾਰ ਸਿੰਘ ਸ਼ੇਰਗਿੱਲ, ਜਲੰਧਰ, ਜਨਾਬ ਵਿਕਾਸ ਸਚਦੇਵਾ, ਜਨਾਬ ਸੁਖਵਿੰਦਰ ਸਿੰਘ ਫੁੱਲ ਪਟਿਆਲਾ, ਜਨਾਬ ਦਮਨਜੀਤ ਸਿੰਘ ਸੰਗਰੂਰ, ਜਨਾਬ ਗੁਰਪ੍ਰੀਤ ਸਿੰਘ ਲਾਡੀ ਬਰਨਾਲਾ, ਜਨਾਬ ਚਰਨਪਾਲ ਸਿੰਘ ਜਲੰਧਰ, ਗੁਰਪ੍ਰੀਤ ਸਿੰਘ ਚੱਠਾ ਸਟਾਫ਼ ਰਿਪੋਰਟਰ ਪਟਿਆਲਾ, ਸਤਪਾਲ ਸੱਤਿਅਮ ਸਟਾਫ਼ ਰਿਪੋਰਟਰ ਸੰਗਰੂਰ, ਅਮਨਦੀਪ ਸਿੰਘ ਬਿੱਟਾ ਸਟਾਫ਼ ਰਿਪੋਰਟਰ ਸੰਗਰੂਰ, ਅਜੀਤ ਦਫ਼ਤਰ ਜਲੰਧਰ ਨਾਲ ਸਬੰਧਤ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਬਰਨਾਲਾ, ਜ਼ਿਲ੍ਹਾ ਮਲੇਰਕੋਟਲਾ ਅਤੇ ਜ਼ਿਲ੍ਹਾ ਪਟਿਆਲਾ ਨਾਲ਼ ਸਬੰਧਤ ਪੱਤਰਕਾਰ ਭਾਈਚਾਰਾ ਮੌਜੂਦ ਰਿਹਾ