ਕੋਕਰੀ ਕਲਾਂ/ਮੋਗਾ (ਪੰਜ ਦਰਿਆ ਯੂਕੇ) ਆਪਣੇ ਸਮੇਂ ਦੇ ਉਘੇ ਕਬੱਡੀ ਖਿਡਾਰੀ ਸ੍ਰ. ਬਲਵੰਤ ਸਿੰਘ ਗਿੱਲ ਜੋ ਪਿਛਲੇ 3 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੀ ਮਿੱਠੀ ਯਾਦ ਵਿੱਚ ਦੂਸਰਾ ਸਾਲਾਨਾ ਆਤਮ ਰੱਖਿਆ ਕੈਂਪ ਲਗਾਇਆ ਗਿਆ। ਇਹ ਕੈਂਪ ਅੰਤਰਰਾਸ਼ਟਰੀ ਰਿਕਾਰਡ ਹੋਲਡਰ ਸ੍ਰ. ਹਰਪ੍ਰੀਤ ਸਿੰਘ ਦਿਉਲ ਦੀ ਟੀਮ ਦੁਆਰਾ ਪਿੰਡ ਕੋਕਰੀ ਕਲਾਂ ਮੋਗਾ ਵਿਖੇ ਲੜਕਿਆਂ ਦੇ ਸਕੂਲ ਵਿੱਚ ਲਗਾਇਆ ਗਿਆ। ਇਸ ਸਮਾਗਮ ਵਿੱਚ ਲੜਕਿਆਂ ਨੂੰ ਆਤਮ ਰੱਖਿਆ ਅਤੇ ਫਿਟਨੈੱਸ ਦੇ ਟਿੱਪਸ ਦੱਸੇ ਗਏ। ਕੈਂਪ
ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਲੜਕਿਆਂ ਨੂੰ ਇਨਾਮ ਦਿੱਤੇ ਗਏ ਅਤੇ ਵਿਦਿਆਰਥੀਆਂ ਦੀ ਮੰਗ ’ਤੇ ਹਰ ਸਾਲ ਇਹ ਕੈਂਪ ਲਗਾਉਣ ਦਾ ਵਾਅਦਾ ਕੀਤਾ ਗਿਆ। ਇਹ ਕੈਂਪ ਸ੍ਰ. ਬਲਵੰਤ ਸਿੰਘ ਗਿੱਲ ਦੇ ਸਪੁੱਤਰ ਸ੍ਰ. ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ (ਮਾਲਕ ਪਿੰਕ ਸਿਟੀ ਲੰਡਨ) ਵੱਲੋਂ ਸਪਾਂਸਰ ਕੀਤਾ ਗਿਆ ਸੀ। ਇਸ ਕੈਂਪ ਵਿੱਚ ਮੌਜੂਦਾ ਸਰਪੰਚ ਜਗਤਾਰ ਸਿੰਘ, ਪ੍ਰਿੰਸੀਪਲ ਸੁਖਜੀਤ ਸਿੰਘ, ਡੀਪੀ ਸੰਦੀਪ ਕੁਮਾਰ, ਮੈਂਬਰ ਬਲਦੀਪ ਸਿੰਘ, ਮੈਂਬਰ ਕੇਵਲ ਸਿੰਘ ਲਿੱਟ, ਮੈਂਬਰ ਜਸਵਿੰਦਰ ਸਿੰਘ ਰੂਪਰਾਂ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਸਹਿਯੋਗ ਦਿੱਤਾ।