ਬਠਿੰਡਾ (ਬਹਾਦਰ ਸਿੰਘ ਸੋਨੀ/ਪੰਜ ਦਰਿਆ ਯੂਕੇ) ਪਿਛਲੇ ਦਿਨੀਂ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦੀ ਮਹੀਨਾਵਾਰ ਇਕੱਤਰਤਾ ਟੀਚਰਜ ਹੋਮ ਬਠਿੰਡਾ ਵਿਖੇ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜੀਤ ਦੀ ਪ੍ਰਧਾਨਗੀ ‘ਚ ਹੋਈ। ਸਭਾ ਦਾ ਸਲਾਨਾ ਸਾਹਿਤਕ ਸਮਾਗਮ ਕਰਾਉਣ ਬਾਰੇ ਅਤੇ ਹੋਰ ਜਥੇਬੰਦਕ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਲਦ ਹੀ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਏ ਜਾਣ ਲਈ ਅਮਲ ਤੇਜ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਸਭਾ ਦੇ ਸਰਪ੍ਰਸਤ ਜਸਪਾਲ ਜੱਸੀ ਨੇ ਅਹਿਮ ਨੁਕਤਾ ਸਾਂਝਿਆਂ ਕਰਦੇ ਹੋਏ ਕਿਹਾ ਕਿ ਬੇਸ਼ੱਕ ਸ਼ੋਸ਼ਲ ਮੀਡੀਆ ਦਾ ਰੋਲ ਸਾਹਿਤਕ ਖੇਤਰ ਵਿਚ ਗੌਲਣਯੋਗ ਹੈ ਪਰ ਮਿਆਰੀ ਸਾਹਿਤ ਸਿਰਜਣਾ ਲਈ ਪੁਸਤਕ ਸਭਿਆਚਾਰ ਨਾਲ ਜੁੜਨਾ ਸਾਹਿਤਕਾਰਾਂ ਲਈ ਅਤੀਅੰਤ ਜ਼ਰੂਰੀ ਹੈ। ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ । ਇਕੱਤਰਤਾ ਵਿਚ ਸਭਾ ਦੇ ਵਿੱਤ ਸਕੱਤਰ ਮਨਜੀਤ ਸਿੰਘ ਜੀਤ, ਰਾਜਬੀਰ ਕੌਰ, ਦਲਜੀਤ ਬੰਗੀ , ਜਗਦੀਸ਼ ਰਾਏ ਬਾਂਸਲ ,ਇਕਬਾਲ ਸਿੰਘ ਪੀ. ਟੀ,ਗੁਰਸੇਵਕ ਸਿੰਘ ਚੁੱਘੇਖੁਰਦ, ਹਰਦਰਸ਼ਨ ਸਿੰਘ ਸੋਹਲ ,ਲਾਲ ਚੰਦ ਸਿੰਘ,ਜਗਤਾਰ ਅਣਜਾਣ ਅਤੇ ਪ੍ਰੀਤ ਕੈਂਥ ਹੁਰਾਂ ਸ਼ਿਰਕਤ ਕੀਤੀ । ਅੰਤ ਵਿਚ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਨੇ ਸ਼ਿਰਕਤ ਕਰਨ ਲਈ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।