
ਦਲਜੀਤ ਸਿੰਘ ਨੱਲ੍ਹ ਵਾਲਾ
ਪੁੱਤ ਮਰਵਾ ਕੇ ਮਾਂਵਾਂ ਦੇ
ਸਰਕਾਰੇ ਸੇਕਦੀ ਰੋਟੀਆਂ ਤੂੰ।
ਧੜ ਹੋਰ ਦਾ ਲੱਤ ਹੋਰ ਦੀ
ਕਰਾਏ ਪੁੱਤ ਬੋਟੀਆਂ -ਬੋਟੀਆਂ ਤੂੰ।
ਉਤੋ ਦਿਖੇਂ ਸਾਧ ਸੰਤ ਵਰਗਾਂ
ਅੰਦਰੋਂ ਰੱਖੇ ਨੀਤਾਂ ਖੋਟੀਆਂ ਤੂੰ।
ਵੋਟਾਂ ਵੇਲੇ ਗਧੇ ਨੂੰ ਬਾਪੂ ਆਖੇ
ਵੋਟਾਂ ਨੰਗੀਆਂ ਤੋਂ ਮਾਰੇ ਸੋਟੀਆਂ ਤੂੰ।
ਅੱਤਵਾਦੀ ਤੂੰ ਲੀਡਰਾਂ ਓਇ
ਠੱਗੀਆ ਮਾਰਦਾ ਮੋਟੀਆਂ ਮੋਟੀਆਂ ਤੂੰ।
ਨੱਲ ਵਾਲੇ ਦੀ ਕਲਮ ਲਿਖੇਂ ਕੌੜਾ
ਅੰਦਰੋਂ ਰੱਖੇ ਅੱਤਵਾਦ ਨਾਲ ਜੋਟੀਆਂ ਤੂੰ।