10.3 C
United Kingdom
Wednesday, April 9, 2025

More

    ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਸੰਗਰੂਰ ਅੱਗੇ21 ਨਵੰਬਰ ਧਰਨਾ ਲਗਾਉਣ ਦਾ ਐਲਾਨ 

    ਸੰਗਰੂਰ-ਦਲਜੀਤ ਕੌਰ -ਦੇਸ ਵਿੱਚ ਸਿੱਖਿਆ ਦੇ ਪੱਧਰ ਨੂੰ ਜਾਂਚਣ ਲਈ ਦੇਸ਼ ਪੱਧਰੀ ਪਰਖ਼ ਸਰਵੇ ਲਈ 4 ਦਸੰਬਰ 2024 ਨੂੰ ਕਰਵਾਏ ਜਾਣ ਵਾਲੇ ‘ਨੈਸ਼ਨਲ ਅਚੀਵਮੈਟ ਸਰਵੇ’ ਲਈ ਸਿੱਖਿਆ ਵਿਭਾਗ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਨੂੰ ਰੱਟੇ ਲੁਆਉਣ ਅਤੇ ਵਰਕ ਸ਼ੀਟਾਂ ਤੋਂ ਕੰਮ ਕਰਾਉਣ ਅਤੇ ਅਧਿਆਪਕਾਂ ਤੇ ਦਬਾਅ ਬਣਾਉਣ ਲਈ ਅਧਿਆਪਕਾਂ ਨੂੰ ਮੁਅੱਤਲ ਕਰਨ ਤੱਕ ਦੀਆਂ ਕਾਰਵਾਈਆਂ ਦੇ ਕੁਰਾਹੇ ਪਿਆ ਹੋਇਆ ਹੈ। ਸਿੱਖਿਆ ਵਿਭਾਗ ਦੇ ਅਜਿਹੇ ਕਾਰਨਾਮਿਆਂ ਦੀ ਨਿਖੇਧੀ ਕਰਦਿਆਂ ਡੀ.ਟੀ.ਐਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸੈਸ਼ਨ ਦੇ ਸ਼ੁਰੂ ‘ਚ ਪਹਿਲੇ ਚਾਰ ਮਹੀਨੇ ਵਿਭਾਗ ਵਲੋਂ ਸਮਰੱਥ ਮਿਸ਼ਨ ਚਲਾਇਆ ਗਿਆ। ਜਿਸ ‘ਚ ਮੁੱਢਲੇ ਗਿਆਨ ‘ਚ ਪਛੜੇ ਵਿਦਿਆਰਥੀਆਂ ਨੂੰ ਦੂਸਰਿਆਂ ਦੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ, ਪਰ ਇਸ ਦਾ ਨੁਕਸਾਨ ਇਹ ਹੋਇਆ ਕਿ ਪਹਿਲਾਂ ਤੋਂ ਹੀ ਮੁੱਢਲੇ ਗਿਆਨ ਵਿਚ ਪਰਪੱਕ ਵਿਦਿਆਰਥੀਆਂ ਦਾ ਨੁਕਸਾਨ ਹੋਇਆ ਅਤੇ ਉਨ੍ਹਾਂ ਨੂੰ ਸਿਲੇਬਸ ਦਾ ਕੰਮ ਨਹੀਂ ਕਰਵਾਇਆ ਜਾ ਸਕਿਆ। ਇਸ ਤੋਂ ਬਾਅਦ ਅਗਸਤ ਤੋਂ ਲੈ ਕੇ ਦਸੰਬਰ ਤੱਕ ਪਰਖ ਦੇ ਨਾਂ ‘ਤੇ ਸਰਵੇਖਣ ਲਈ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਸਰਵੇਖਣ ਵਿਚ ਵਧੀਆ ਪ੍ਰਦਰਸ਼ਨ ਦੇ ਉਦੇਸ਼ ਨਾਲ ਪੰਜਾਬ ਦੇ ਸਿੱਖਿਆ ਵਿਭਾਗ ਦੁਆਰਾ ਸੀ.ਈ.ਪੀ ਰਾਹੀਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਸਰਵੇਖਣ ਵਿਚ ਆਉਣ ਵਾਲੇ ਪ੍ਰਸ਼ਨਾਂ ਦੇ ਹਿਸਾਬ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਆਗੂਆਂ  ਨੇ ਦੱਸਿਆ ਕਿ ਹੁਣ ਨਵੰਬਰ ਦੇ ਅਖੀਰ ਜਾ ਕੇ ਸਾਰੀਆਂ ਜਮਾਤਾਂ ਨੂੰ ਸੀ.ਈ.ਪੀ. ਤਹਿਤ ਪੜ੍ਹਾਉਣ ਵਾਲੇ ਸਿੱਖਿਆ ਵਿਭਾਗ ਵਿਭਾਗ ਨੂੰ ਪਰਖ ਸਰਵੇਖਣ ਦੀਆਂ ਜਮਾਤਾਂ ਬਾਰੇ ਜਾਣਕਾਰੀ ਮਿਲਣ ‘ਤੇ ਵਿਭਾਗ ਨੇ ਤੀਜੀ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਪਲਾਨ ਬਾਕੀ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਨਵੇਂ ਆਦੇਸ਼ਾਂ ‘ਚ ਹੁਣ ਸਿਲੇਬਸ ਵਾਰ ਸਿੱਖਿਆ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ‘ਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਚੋਣ ਡਿਊਟੀਆਂ, ਪਰਾਲੀ ਸਾੜਨ ਵਰਗੀਆਂ ਗੈਰ ਵਿੱਦਿਅਕ ਡਿਊਟੀਆਂ ਵਿੱਚ ਉਲਝਾਈ ਰੱਖਿਆ ਗਿਆ ਹੈ। ਅਜਿਹੇ ਹਾਲਤਾਂ ‘ਚ ਅਧਿਆਪਕਾਂ ਨੂੰ ਸੀ ਈ ਪੀ ਰਾਹੀਂ ਵਧੀਆ ਨਤੀਜੇ ਸਾਹਮਣੇ ਲਿਆਉਣ ਦੀ ਸ਼ਰਤ ਤਹਿਤ ਮਾਨਸਿਕ ਤੌਰ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਅਤੇ ਇਸ ਪਰਖ ਸਰਵੇਖਣ ਦੇ ਅਸਲ ਨਤੀਜੇ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਦਲਾਅ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਨਹੀਂ ਸੀ, ਉਦੋਂ ਦੂਸਰੀ ਪਾਰਟੀ ਦੀ ਸਰਕਾਰ ਦੇ ਕਰਵਾਏ ਗਏ ਅਜਿਹੇ ਸਰਵੇਖਣ ‘ਤੇ ਪ੍ਰਸ਼ਨ ਉਠਾਉਂਦੀ ਸੀ ਅਤੇ ਹੁਣ ਆਪ ਉਸੇ ਰਾਹ ਪਈ ਹੋਈ ਹੈ। 

    ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਜਿਲਾ ਸੰਗਰੂਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਦੁਆਰਾ ਅਧਿਆਪਕਾਂ ਨੂੰ ਧਮਕਾਉਣ ਅਤੇ ਡਰਾਉਣ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਮੀਟਿੰਗਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਜ਼ਿਲਾ ਸਿੱਖਿਆ ਅਫਸਰ, ਉਪ ਜਿਲਾ ਸਿੱਖਿਆ ਅਫਸਰ ਅਤੇ ਬਲਾਕਾਂ ਦੇ ਨੋਡਲ ਅਫਸਰ ਅਧਿਆਪਕਾਂ ਨੂੰ ਡਰਾ ਧਮਕਾ ਰਹੇ ਹਨ ਅਤੇ ਅਧਿਆਪਕਾ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਅਧਿਆਪਕ ਮਾਨਸਿਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਸਕੂਲ ਮੁਖੀਆਂ ਨੂੰ ਅਧਿਆਪਕਾਂ ਦੀ ਛੁੱਟੀ  ਮੰਜੂਰ ਨਾ ਕਰਨ ਦੇ ਹੁਕਮ ਚਾੜੇ ਜਾ ਰਹੇ ਹਨ। ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤੋਂ ਬਾਹਰ ਜਾ ਕੇ ਅਧਿਆਪਕਾਂ ਨੂੰ ਸਕੂਲ ਟਾਈਮ ਤੋਂ ਬਾਅਦ ਇੱਕ ਘੰਟਾ ਮੀਟਿੰਗ ਕਰਨ ਲਈ ਕਿਹਾ ਗਿਆ ਹੈ। ਸੰਗਰੂਰ ਜ਼ਿਲ੍ਹੇ ਵਿੱਚ 12 ਨਵੰਬਰ ਨੂੰ ਸੀਈਪੀ ਦੇ ਇੱਕ ਹਫਤਾਵਾਰੀ ਟੈਸਟ ਲਈ ਅਧਿਆਪਕਾਂ ਦੀਆਂ 40-50 ਕਿਲੋਮੀਟਰ ਦੂਰ ਡਿਊਟੀਆਂ ਲਗਾਈਆਂ ਗਈਆਂ, ਜਿਸ ਨਾਲ ਪੂਰੇ ਜਿਲੇ ਦੇ ਸਕੂਲਾਂ ਵਿੱਚ ਹਫੜਾਦਫੜੀ ਅਤੇ ਡਰ ਵਾਲਾ ਮਾਹੌਲ ਬਣਿਆ। ਉਨ੍ਹਾਂ ਕਿਹਾ ਆਮ ਤੌਰ ਤੇ ਸਰਵੇ ਕੁਦਰਤੀ ਮਾਹੌਲ ਵਿੱਚ ਕੀਤੇ ਜਾਂਦੇ ਹਨ ਕਿਉਂਕਿ ਜੇਕਰ ਸਰਵੇ ਕੁਦਰਤੀ ਮਾਹੌਲ ਵਿੱਚ ਕੀਤੇ ਜਾਣਗੇ ਤਾਂ ਸਕੂਲਾਂ ਦੀ ਅਸਲ ਤਸਵੀਰ ਸਾਹਮਣੇ ਆਵੇਗੀ ਪਰ ਸੀਈਪੀ ਸਰਵੇ ਨੂੰ ਡੰਡੇ ਦੇ ਜ਼ੋਰ ਤੇ ਲਾਗੂ ਕੀਤਾ ਜਾ ਰਿਹਾ ਹੈ। ਜਿਸ ਦਾ ਨਤੀਜਾ ਅਸਲੀਅਤ ਤੋਂ ਕਿਤੇ ਦੂਰ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗੈਰ-ਮਨੋਵਿਗਿਆਨਕ ਅਤੇ ਬੇਲੋੜੇ ਪ੍ਰੋਜੈਕਟ ਬੰਦ ਕਰਕੇ ਪੰਜਾਬ ਰਾਜ ਦੀ ਆਪਣੀ ਸਿੱਖਿਆ ਨੀਤੀ ਬਣਾਉਂਦੇ ਹੋਏ, ਅਧਿਆਪਕਾਂ ਨੂੰ ਸਾਲਾਨਾ ਕੈਲੰਡਰ ਅਨੁਸਾਰ ਕੰਮ ਕਰਨ ਦੀ ਖੁੱਲ੍ਹ ਦਿੰਦੇ ਹੋਏ ਸਕੂਲੀ ਸਿੱਖਿਆ ਨੂੰ ਲੀਹ ‘ਤੇ ਲਿਆਉਣ ਦੀ ਤਹਿਤ ਤਿਆਰੀ ਕਰਾਉਣ ਦੇ ਆਦੇਸ਼ ਦਿੱਤੇ ਹਨ ਦੀ ਲੋੜ ਹੈ। ਉਨ੍ਹਾਂ ਜਿਲਾ ਸੰਗਰੂਰ ਦੇ ਸਿੱਖਿਆ ਅਧਿਕਾਰੀ ਆਪਣਾ ਆਪਹੁਦਰਾ ਅਤੇ ਧੱਕਾਸਾਹੀ ਰਵਈਆ ਤੁਰੰਤ ਬੰਦ ਕਰਨ ਕਿਹਾ।

    ਜ਼ਿਲ੍ਹਾ ਸੰਗਰੂਰ ਦੀ ਜਥੇਬੰਦੀ ਦੇ ਆਗੂਆਂ ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਕਮਲਜੀਤ ਬਨਭੌਰਾ, ਕੁਲਵੰਤ ਖਨੌਰੀ, ਰਾਜ ਸੈਣੀ, ਰਵਿੰਦਰ ਦਿੜ੍ਹਬਾ, ਦੀਨਾ ਨਾਥ, ਮਨੋਜ ਲਹਿਰਾ, ਬਲਵਿੰਦਰ ਸਤੌਜ, ਗੁਰਦੀਪ ਚੀਮਾ, ਸੁਖਵੀਰ ਖਨੌਰੀ, ਰਮਨ ਗੋਇਲ, ਮਨਜੀਤ ਲਹਿਰਾ, ਪ੍ਰਦੀਪ ਬਾਂਸਲ ਅਤੇ ਦੀਪ ਬਨਾਰਸੀ ਨੇ ਦੱਸਿਆ ਕਿ 21 ਨਵੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਦੇ ਧੱਕੇਸ਼ਾਹੀ ਅਤੇ ਆਪ ਹੁਦਰੇਪਣ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਦੇਖਦੇ ਹੋਏ ਸੀਈਪੀ ਅਤੇ ਸਿੱਖਿਆ ਅਧਿਕਾਰੀਆਂ ਦੇ ਰਵੱਈਏ ਦੇ ਖਿਲਾਫ ਸੰਗਰੂਰ ਵਿਖੇ ਜ਼ਿਲਾ ਪੱਧਰੀ ਧਰਨਾ ਲਗਾਇਆ ਜਾਵੇਗਾ ਜਿਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਅਧਿਆਪਕ ਨੂੰ ਹੁਮ ਹੁਮਾ ਕੇ ਪਹੁੰਚਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!