ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਬਰਤਾਨੀਆ ਵਿੱਚ ਕੋਰੋਨਾਵਾਇਰਸ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਪਿਛਲੇ ਹਫਤਿਆਂ ਤੋਂ ਬਾਅਦ ਹੁਣ ਤੱਕ ਸਭ ਤੋਂ ਘੱਟ ਦਰਜ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ ਵਿੱਚ 368 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ 30 ਮਾਰਚ ਨੂੰ 180 ਮੌਤਾਂ ਹੋਈਆਂ ਸਨ, ਪਰ ਉਸ ਤੋਂ ਬਾਅਦ ਅੰਕੜੇ ਉੱਪਰ ਨੂੰ ਹੀ ਜਾਂਦੇ ਗਏ।
ਦੇਸ਼ ਭਰ ਵਿੱਚ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 20751 ‘ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇੰਗਲੈਂਡ ਵਿੱਚ 336, ਸਕਾਟਲੈਂਡ ਵਿੱਚ 18, ਵੇਲਜ਼ ਵਿੱਚ 14 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ।
ਕੁੱਲ ਮੌਤਾਂ-
ਇੰਗਲੈਂਡ- 18420
ਸਕਾਟਲੈਂਡ- 1249
ਵੇਲਜ਼- 788
ਉੱਤਰੀ ਆਇਰਲੈਂਡ- 294
ਦੇਸ਼ ਭਰ ਵਿੱਚ ਪੀੜਤਾਂ ਦੀ ਸੰਖਿਆ 148377 ਦੱਸੀ ਜਾ ਰਹੀ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਉਕਤ ਅੰਕੜੇ ਹਸਪਤਾਲਾਂ ਵਿੱਚ ਹੋਈਆਂ ਮੌਤਾਂ ‘ਤੇ ਆਧਾਰਿਤ ਹਨ। ਜਦਕਿ ਅਸਲੀਅਤ ਵਿੱਚ ਮੌਤਾਂ ਦੀ ਕੁੱਲ ਗਿਣਤੀ ਅਣਕਿਆਸੀ ਹੋ ਸਕਦੀ ਹੈ। ਘਰਾਂ ਜਾਂ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਇਹਨਾਂ ਅੰਕੜਿਆਂ ਤੋਂ ਬਾਹਰ ਹਨ।
ਵਿਸ਼ਵ ਭਰ ਦੇ ਅੰਕੜੇ
ਪੀੜਤ- 2944343
ਮੌਤਾਂ- 203940
ਤੰਦਰੁਸਤ ਹੋਏ- 842421
ਸ਼ੁਰੂਆਤੀ ਦਿਨਾਂ ਵਿੱਚ ਬਰਤਾਨੀਆ ਦੇ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਨਸ਼ਰ ਹੁੰਦੀ ਰਹੀ। 135 ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਜਾਣਕਾਰੀ ਕਈ ਦਿਨ 135 ‘ਤੇ ਹੀ ਅਟਕੀ ਰਹੀ, ਪਰ ਬਾਅਦ ਵਿੱਚ N/A ਹੀ ਦਿਖਾਇਆ ਜਾ ਰਿਹਾ ਹੈ। ਹੇਠਾਂ ਦਿੱਤੀ ਤਸਵੀਰ ਰਾਹੀਂ ਤੁਸੀਂ ਵੱਖ ਵੱਖ ਮੁਲਕਾਂ ਦੇ ਹਾਲਾਤ ਵੀ ਦੇਖ ਸਕਦੇ ਹੋ।
