✍?”ਹੈਪੀ ਚੌਧਰੀ” ਟੋਰਾਂਟੋ ( ਕਨੇਡਾ )
ਤੇਰੀ ਇੱਕ ਇੱਕ ਜਿੱਤ ਲਈ ਸੱਜਣਾ,ਸੌ ਸੌ ਵਾਰੀ ਹਰ ਜਾਵਾਂਗੇ,
ਮੰਗਿਆ ਵੀ ਤੇ ਵਕਤ ਨਿਗੂਣਾ ? ਓੇਏ ਸਾਹ ਤੇਰੇ ਨਾਉਂ ਕਰ ਜਾਵਾਂਗੇ,
ਗਹਿਰੇ ਸਾਗਰ,ਘੁਪ ਹਨੇਰੇ,ਬੇੜਾ ਵਿੱਚ ਭੰਵਰਾਂ ਦੇ ਡੋਲੇ,
ਲਹਿਰਾਂ ਚੱਲਣ ਉਲਟ ਦਿਸ਼ਾਵੀਂ, ਬੇਬਸ ਮਾਝੀ ਕੀਕੁਣ ਬੋਲੇ,
ਦਿਲ ਪਿਆ ਲਾਵੇ, ਖ਼ੌਫ਼ ਕਿਆਫ਼ੇ,ਸੀਤ ਹਵਾਵਾਂ ਠਰ ਜਾਵਾਂਗੇ ,
ਫਿਰ ਵੀ ਵਸਲ ਕਿਨਾਰੇ ਖ਼ਾਤਰ, ਗਹਿਰ ਸਮੁੰਦਰ ਤਰ ਜਾਵਾਂਗੇ ,
ਤੰਦ ਮੋਹਾਂ ਦੇ ਨਾਜ਼ੁਕ ਰਿਸ਼ਤੇ, ਤੱਕ ਕਿੰਝ ਇਸ਼ਕਾ ਤੋਪੇ ਭਰਦਾ,
ਕੇਰਾ ਟੁੱਟ ਜੇ ਗੰਢ ਪੈ ਜਾਂਦੀ, ਬਿਨ ਸੱਜਣਾ ਦੇ ਕਾਹਨੂੰ ਸਰਦਾ,
ਰੁੱਖੜੇ ਪਾਲ਼ ਮੁਹੱਬਤਾਂ ਵਾਲੇ, ਮਿੱਠੜੇ ਫਲ ਨਾਲ ਭਰ ਜਾਵਾਂਗੇ ,
ਤੁਰ ਕੇ ਇਸ਼ਕ ਮੁਹੱਲੇ ਵੱਲ ਨੂੰ,“ਹੈਪੀ”ਉਸਦੇ ਘਰ ਜਾਵਾਂਗੇ.!
ਤੇਰੀ ਇੱਕ ਇੱਕ ਜਿੱਤ ਲਈ ਸੱਜਣਾ, ਸੌ ਸੌ ਵਾਰੀ ਹਰ ਜਾਵਾਂਗੇ,
ਮੰਗਿਆ ਵੀ ਤੇ ਵਕਤ ਨਿਗੂਣਾ ?, ਓਏ ਸਾਹ ਤੇਰੇ ਨਾਉਂ ਕਰ ਜਾਵਾਂਗੇ..!!