10.3 C
United Kingdom
Wednesday, April 9, 2025

More

    ਕਨੇਡਾ ਦੇ  ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵੱਲੋਂ ਬਲਦੇਵ ਰਾਹੀ ਦਾ ਸਨਮਾਨ

    ਸਰੀ /ਵੈਨਕੂਵਰ ( ਕੁਲਦੀਪ ਚੁੰਬਰ ) ਪੰਜਾਬੀ ਸੱਭਿਆਚਾਰ ਦਾ ਸਿਰਨਾਵਾਂ ਮੰਚ ਸੰਚਾਲਕ ਤੇ ਗੀਤਕਾਰ ਬਲਦੇਵ ਰਾਹੀ ਨੂੰ ਉਸਦੀਆਂ ਮਾਣ ਮੱਤੀਆਂ ਸੇਵਾਵਾਂ ਬਦਲੇ ਸਰੀ ਕਨੇਡਾ ਵਿਖੇ ਮੌਜੂਦਾ ਮੈਂਬਰ ਔਫ ਪਾਰਲੀਮੈਂਟ ਓਟਵਾ ਦੇ ਮਿਸਟਰ ਸੁੱਖ ਧਾਲੀਵਾਲ ਜੀ ਵੱਲੋਂ ਉਹਨਾਂ ਦੇ ਦਫ਼ਤਰ ਸਥਿੱਤ ਸਨਮਾਨ ਪੱਤਰ ਦੇ ਕੇ ਉਸ ਦਾ ਮਾਣ ਵਧਾਇਆ ਗਿਆ । ਵਰਨਣਯੋਗ ਹੈ ਕਿ ਪਹਿਲਾਂ ਵੀ ਇਸ ਦਾ ਕਨੇਡਾ ਦੇ ਵੱਖ 2 ਸ਼ਹਿਰਾਂ ਵਿੱਚ ਸਨਮਾਨ ਹੋ ਚੁੱਕਿਆ । ਇਹ ਉਸ ਦੀ ਸੁਹਿਰਦ ਬੋਲੀ ਤੇ ਉਸਦੀਆਂ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਹੋ ਰਿਹਾ ਹੈ । ਨਿੱਘੇ ਸੁਭਾਅ ਤੇ ਸਭ ਨੂੰ ਅਦਬ ਨਾਲ ਮਿਲਣ ਵਾਲਾ ਬਲਦੇਵ ਰਾਹੀ ,ਕਨੇਡਾ ਟੂਰ ਵਿੱਚ ਹੋਏ ਸਨਮਾਨ ਤੇ ਪਿਆਰ ਮਿਲੇ ਪਿਆਰ ਬਦਲੇ ਦਵਿੰਦਰ ਸਿੰਘ ਸਹੋਤਾ  ਵਿਕਟੋਰੀਆ . ਸ਼ਤੀਸ਼ ਜੌੜਾ , ਪੱਤਰਕਾਰ ਤੇ ਗਾਇਕ ਕੁਲਦੀਪ ਚੁੰਬਰ ,ਹੀਰਾ ਧਾਲੀਵਾਲ , ਸਨਮ ਉਹੜਪੁਰੀ ,  ਗੁਰਪਿੰਦਰ ਪੰਮਾ ਮੌਟਰੀਂਅਲ ,ਜੋਵਾ ਦਿਉਲ ਸ਼ਾਹ ਜੀ ਰੈਸਟੋਰੈਂਟ , ਸ਼ੀਰਾ ਦਿਉਲ , ਗਾਇਕ ਸੁਰਿੰਦਰ ਲਾਡੀ , ਰਿੱਕ ਨੂਰ , ਬੀ ਕੇ ਮਾਨ , ਬਲਜੀਤ ਬੱਲ ਰਿੱਦ੍ਹਮ ਮਾਸਟਰ , ਰਣਜੀਤ ਸਿੰਘ ਲਾਲ ਬੈਂਜੋ ਮਾਸਟਰ ,ਗਾਇਕ ਐਸ ਰਿਸ਼ੀ , ਸੁਰਿੰਦਰ ਸਿੰਘ ਸੰਧੂ ਮੌਟਰੀਂਅਲ ਪ੍ਰਦੀਪ ਸੂਬਾ , ਪ੍ਰੇਮ ਚਮਕੀਲਾ , ਜਸਵੰਤ ਮਾਨ , ਤਜਿੰਦਰ ਅਟਵਾਲ , ਗੁਰਵਿੰਦਰ ਬਾਹੋਪੁਰ , ਦੀਪਾ ਸਹੋਤਾ ,ਸ਼ਿੰਦਾ ਟਾਹਲੀ ਵਾਲਾ , ਪ੍ਰਦੀਪ ਬੈਂਸ , ਸੋਢੀ ਨਾਗਰਾ , ਸੁੱਖੀ ਬਾਠ ਪੰਜਾਬ ਭਵਨ ,ਪਿਰਤਪਾਲ ਸਿੰਘ ਗਿੱਲ , ਸੁਰਜੀਤ ਮਾਧੋਪੁਰੀ ,ਜਗੀਰ ਸਿੰਘ ਵਿਰਕ ਵਿਕਟੋਰੀਆ , ਪੈਪਸੀ ਆਦਮਪੁਰ , ਗੁਰਵਿੰਦਰ ਲੱਕੀ ਜੈਦ . ਸਿੰਘ ਹਰਜੋਤ , ਬਲਵੀਰ ਹੁੰਦਲ ਬੇਕਰਸਫੀਲਡ ,ਮਨਜੋਤ ਪੀ ਟੀ ,ਜਸਵੰਤ ਮੁੰਡੀ ਅਮਰੀਕਾ , ਹਰਦੀਪ ਸਿੰਘ ਅਮਰ , ਰਣਜੀਤ ਸਿੰਘ ਸੀਰੀਜ਼ ਸਿਟੀ , ਗਾਇਕ ਬੁੱਕਣ ਜੱਟ ,ਸ੍ਰੀ ਬੰਨੀ ਸ਼ਰਮਾ , ਸੁੱਖੀ ਨਿੱਝਰ ,ਤੀਰਥ ਦਿਉਲ ਖੋਜੇਵਾਲ ,ਦਲਬੀਰ ਸਿੰਘ ਕਥੂਰੀਆ ਟੋਰਾਂਟੋ ,ਨਿੰਦਰ ਦਿਉਲ  ਐਡਮੈਂਟਨ , ਰਾਜੂ ਰਮੀਦੀ ,ਸਤਨਾਮ ਫਲੌਰਾ ,ਰੋਮੀ ਉਦੇਸੀਆਂ , ਲੱਖੀ ਦਿਉਲ D L ਕੰਪਨੀ ਅਤੇ ਸਰਬਜੀਤ ਸਿੰਘ ਦਿਉਲ ਬਰੈਂਪਟਨ ਜੀ ਦਾ ਵਿਸ਼ੇਸ਼ ਤੌਰ ਤੇ ਸ਼ੁਕਰਗੁਜ਼ਾਰ ਹੈ ॥ ਉਹ ਕਨੇਡਾ ਵਿੱਚ ਵਿੱਚ ਵੱਸਦੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕਰਦਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!