10.2 C
United Kingdom
Saturday, April 19, 2025

More

    ਸੰਸਥਾ ਦਰਸ਼ਕ ਸਰੋਤਾ ਸੰਘ ਵਲੋਂ ਪ੍ਰਮੁੱਖ ਸਖਸ਼ੀਅਤਾਂ  ਹੋਈਆਂ ਸਨਮਾਨਿਤ, ਆਕਾਸ਼ਵਾਣੀ/ ਦੂਰਦਰਸ਼ਨ ਦੀਆਂ ਪ੍ਰਾਪਤੀਆਂ ਦੀ ਸ਼ਾਲਾਘਾ

    ਸਰੀ /ਵੈਨਕੂਵਰ /ਜਲੰਧਰ  (ਕੁਲਦੀਪ ਚੁੰਬਰ)- ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦਿਲ ਦਿਲ ਦੀਆਂ ਗਹਿਰਾਈਆਂ ਨਾਲ ਜੁੜੀ ਸੰਸਥਾ ਦਰਸ਼ਕ ਸਰੋਤਾ ਸੰਘ ਵਲੋਂ ਆਪਣਾ ਸਾਲਾਨਾ ਸਥਾਪਨਾ ਬਹੁਤ ਉਤਸ਼ਾਹ ਅਤੇ ਪੂਰੀ ਆਨ, ਬਾਨ ਤੇ ਸ਼ਾਨ ਨਾਲ ਮਨਾਇਆ ਗਿਆ ਜੋ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਯਾਦਾਂ ਛੱਡ ਗਿਆ।ਜਿਸ ਨੂੰ ਯੂ ਟਿਊਬ ਦੇ ਸਿਧੇ ਪ੍ਰਸਾਰਨ ਰਾਹੀਂ  ਦੇਸ਼ ਵਿਦੇਸ਼ ਦੇ ਸਰੋਤਿਆਂ ਨੇ ਵੀ ਆਨੰਦ ਮਾਣਿਆ। ਸਰਪ੍ਰਸਤ ਜਗਦੀਸ਼ ਮਹਿਤਾ, ਪ੍ਰਧਾਨ ਗੁਰਮੀਤ ਖਾਨਪੁਰੀ ਅਤੇ ਜ ਸਕੱਤਰ ਅਵਤਾਰ ਸਿੰਘ ਬੱਸੀਆਂ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਗੁਰਮੀਤ ਖ਼ਾਨਪੁਰੀ, ਜਗਦੀਸ਼ਪਾਲ ਮਹਿਤਾ, ਅਵਤਾਰ ਸਿੰਘ ਬਸੀਆਂ, ਓਮ ਗੌਰੀ ਦੱਤ ਸ਼ਰਮਾ, ਸ਼ਿਸ਼ੂ ਸ਼ਰਮਾ ਸ਼ਾਂਤਲ, ਡਿਪਟੀ ਡਾਇਰੈਕਟਰ  ਤੀਰਥ ਸਿੰਘ ਢਿਲੋਂ,ਜਸਵੀਰ ਸਿੰਘ, ਦਵਿੰਦਰ ਮਹਿੰਦਰੂ, ਇਮਤਿਆਜ਼, ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਚੌਹਾਨ ਸ਼ੁਸ਼ੋਭਿਤ ਹੋਏ। ਸਮਾਗਮ ਵਿਚ ਜਿਸ ਜਿਸ ਤਰਾਂ ਮੀਡੀਆ ਦੀਆਂ ਨਾਮਵਰ ਹਸਤੀਆਂ ਯਾਨੀ ਅਨਾਊਂਸਰ /ਕਲਾਕਾਰ /ਅਫ਼ਸਰ /ਕਲਾਕਾਰ ਹਾਲ ਦੇ ਦੁਆਰ ਪਹੁੰਚਦੀਆਂ ਉਸ ਵਕਤ ਖੁਸ਼ੀ ਦੇ ਮਾਹੌਲ ਵਿਚ ਪ੍ਰਬੰਧਕਾਂ ਦੁਆਰਾ ਪੁਸ਼ਪ ਵਰਖਾ ਹੋਣ ਲਗ ਜਾਂਦੀ ਤੇ ਹਾਲ ਤਾੜੀਆਂ ਨਾਲ ਗੂੰਜ ਉੱਠਦਾl ਇਸ ਮੌਕੇ ਤੇ ਆਕਾਸ਼ਵਾਣੀ ਜਲੰਧਰ ਦੀ ਸੀਨੀਅਰ ਐਨਾਊਂਸਰ ਸੁਖਜੀਤ ਕੌਰ, ਮੋਨਿਕਾ ਦੱਤ ਅਤੇ ਦਵਿੰਦਰ ਮਹਿੰਦਰੂ ਦੁਆਰਾ ਪੇਸ਼ ਆਕਾਸ਼ਵਾਣੀ ਜਲੰਧਰ ਦੇ ਭੈਣਾਂ ਦੇ ਪ੍ਰੋਗਰਾਮ ਦੀ ਸਟੇਜ ਪੇਸ਼ਕਾਰੀ, ਗੁਰਮੀਤ ਖ਼ਾਨਪੁਰੀ ਵਲੋਂ ਆਕਾਸ਼ਵਾਣੀ ਜਲੰਧਰ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਦਾ ਪ੍ਰੋਗਰਾਮ ‘ਮੇਰੀ ਆਵਾਜ਼ ਸੁਣੋ’, ਸਟੇਟ ਐਵਾਰਡੀ ਡਾ ਅਰਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਸਰਕਾਰੀ ਸਕੂਲ ਲਾਂਬੜਾ/ਬੀਰਮਪੁਰ ਵਲੋਂ ਸੱਭਿਆਚਾਰਕ ਪ੍ਰੋਗਰਾਮ, ਗੀਤ ਤੇ ਕਵਿਤਾ ਪਾਠ ਅਤੇ ਆਕਾਸ਼ਵਾਣੀ ਜਲੰਧਰ ਦੇ ਐਂਕਰਾਂ ਵਲੋ ਪੇਸ਼ ਕੀਤਾ ਗਏ ਸਮੂਹਿਕ ਨ੍ਰਿਤ ਬਹੁਤ ਪ੍ਰਭਾਵਸ਼ਾਲੀ ਰਿਹਾ।। ਸਮਾਗਮ ਦਾ ਮੁੱਖ ਆਕਰਸ਼ਨ ਸੀ ਆਕਾਸ਼ਵਾਣੀ ਜਲੰਧਰ ਦੀਆਂ ਨਾਮਵਰ ਸਖਸ਼ੀਅਤਾਂ (ਐਂਕਰਜ /ਪ੍ਰੋਡਿਊਸਰ /ਨਿਊਜ਼ ਰੀਡਰ ) ਮੈਡਮ /ਸਰ ਜਿਨ੍ਹਾਂ ਵਿਚ ਸੁਖਜੀਤ, ਮੋਨਿਕਾ ਮਹਿਤਾ, ਪੂਜਾ ਹਾਂਡਾ, ਸੁਖਦੀਪ,  ਕਮਲੇਸ਼, ਦੀਪਾਲੀ, ਸੋਨੀਆ ਸੈਣੀ, ਆਸ਼ਾ ਕੱਸ਼ਯਪ, ਗੁਰਵਿੰਦਰ ਸੰਧੂ, , ਸੰਜੀਵ, ਨਵਜੋਤ ਸਿੱਧੂ, ਕਮਲਪ੍ਰੀਤ, ਰੁਪਿੰਦਰ, ਸਵਿਤਾ, ਪਾਰਸ, ਅਰੁਣ, ਕਮਲ ਸ਼ਰਮਾ, ਪੂਜਾ ਟੁਹਾਣੀ, ਗਨੀਸ਼ਾ, ਆਸ਼ਾ, ਰਜਨੀ, ਰਚਨਾ, ਨਵਜੋਤ, ਪ੍ਰਵੇਸ਼ਤੇ  ਸੇਵਾ ਮੁਕਤ ਅਫ਼ਸਰਾਂ ਤੀਰਥ ਸਿੰਘ ਢਿੱਲੋਂ, ਸ਼ਿਸ਼ੂ ਸ਼ਰਮਾ ਸ਼ਾਂਤਲ, ਦੇਵਿੰਦਰ ਮਹਿੰਦਰੂ, ਮੋਨਿਕਾ ਦੱਤ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗਰੁੱਪ ਦੇ ਬਾਨੀ ਪ੍ਰਧਾਨ ਸੁਖਪਾਲ ਸਿੰਘ ਢਿੱਲੋਂ ਨੂੰ ਸਮਰਪਿਤ ਸਮਾਗਮ ਵਿਚ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕਰਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਦੂਰਦਰਸ਼ਨ ਜਲੰਧਰ ਦੀ ਐਂਕਰ ਕਮਲਪ੍ਰੀਤ ਤੇ ਮੋਹਣ ਲਾਲ ਅਰੋੜਾ ਨੇ ਬਾਖੂਬੀ  ਨਿਭਾਈ। ਪ੍ਰੋਗਰਾਮ ਉਸ ਵੇਲੇ ਸਿਖਰਾਂ ਛੋਹ ਗਿਆ ਜਦੋਂ ਮੀਡੀਆ ਦੀਆਂ ਸਖਸ਼ੀਅਤਾਂ ਨੇ ਨੇ ਰਲ ਮਿਲ ਕੇ ਸਮੂਹਕ ਗਿੱਧਾ ਭੰਗੜਾ ਪਾ ਕੇ ਬਹੁਤ ਵਧੀਆ ਮਾਹੌਲ ਸਿਰਜਿਆ lਇਸ ਮੌਕੇ ਤੇ ਡੀ ਐਸ ਐਸ ਦੇ ਸੀਨੀਅਰ ਉਪ ਪ੍ਰਧਾਨ  ਤੋਂ ਇਲਾਵਾ ਗੁਰਦੀਪ ਸਿੰਘ ਜ਼ੀਰਾ, ਜਤਿੰਦਰ ਭਾਸਕਰ, ਪੈਰੀ ਢਿੱਲੋਂ, ਐਸ ਡੀ ਓ ਰਘਵੀਰ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਦਰਸ਼ਕ ਸਰੋਤਾ ਸੰਘ ਦੇ ਬਾਬਾ ਬੋਹੜ ਡਾਇਰੈਕਟਰ ਓਮ ਗੋਰੀ ਦੱਤ ਸ਼ਰਮਾ ਨੇ ਪ੍ਰਧਾਨ ਗੁਰਮੀਤ ਖਾਨਪੁਰੀ, ਸਰਪ੍ਰਸਤ ਜਗਦੀਸ਼ ਮਹਿਤਾ, ਅਵਤਾਰ ਸਿੰਘ ਬੱਸੀਆਂ ਤੇ ਸਾਰੀ ਟੀਮ ਸਮੇਤ ਸਮੁਚੀ ਹਾਜ਼ਰੀਨ ਦਾ  ਧੰਨਵਾਦ ਕੀਤਾ l  ਪ੍ਰੋਗਰਾਮ ਉਪਰੰਤ ਦਰਸ਼ਕ ਸਰੋਤਾ ਸੰਘ ਦੇ ਸਰਪ੍ਰਸਤ ਜਗਦੀਸ਼ਪਾਲ ਮਹਿਤਾ  ਨੇ ਦਸਿਆ ਕਿ ਸੰਸਥਾ ਨੂੰ ਮਾਣ ਹੈ ਕਿ ਇਹ ਪ੍ਰਸਾਰ ਭਾਰਤੀ ਦੇ ਇਨ੍ਹਾਂ ਦੋਵਾਂ ਅਦਾਰਿਆਂ ਸਮੇਤ ਸਾਰਿਆਂ  ਹੈੱਡਜ਼ ਜਾਂ ਅਧਿਕਾਰੀ ਸਾਹਿਬਾਨ ਦੀ ਕਾਰਜਗੁਜ਼ਾਰੀ ਤੋਂ ਬਹੁਤ ਖੁਸ਼ ਅਤੇ ਸੰਤੁਸ਼ਟ ਹੈ ਜਿਸ ਦੀ ਸਮਾਗਮ ਦੇ ਸਾਰੇ ਹਾਜ਼ਰੀਨ ਤੇਪੂਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ  ਪੁਸ਼ਟੀ ਕਰਦਾ ਹੈ l

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!