ਈਮੇਲ ਅਤੇ ਗੂਗਲ ਫਾਰਮ ਉਤੇ ਵੀ ਜਾਣਕਾਰੀ ਅਪਲੋਡ ਕਰਨ ਦੀ ਸਹੂਲਤ
ਬਰਨਾਲਾ ( ਰਾਜਿੰਦਰ ਵਰਮਾ )
ਕੋਰੋਨਾ ਵਾਇਰਸ ਕਾਰਨ ਵਿਦੇਸ਼ੀ ਉਡਾਨਾਂ ਬੰਦ ਹੋਣ ਕਰਕੇ ਵੱਡੀ ਗਿਣਤੀ ਵਿੱਚ ਵਿਦੇਸ਼ ਵਿੱਚ ਕੰਮ ਕਰ ਰਹੇ ਪੰਜਾਬੀ ਅਤੇ ਵੱਖ ਵੱਖ ਦੇਸ਼ਾਂ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਉਚ ਵਿੱਦਿਆ ਪ੍ਰਾਪਤ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚੋਂ ਲਿਆਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਨਾਲਾ ਨਾਲ ਸਬੰਧਤ ਨਾਗਰਿਕਾਂ ਦੇ ਵੇਰਵੇ ਸੂਬਾ ਸਰਕਾਰ ਨੂੰ ਭੇਜੇ ਜਾਣੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਨੇ ਦੱਸਿਆ ਕਿ ਸਬੰਧਤ ਨਾਗਰਿਕ ਆਪਣੇ ਵੇਰਵੇ ਕੰਟਰੋਲ ਰੂਮ ਨੰਬਰ 01679-230032 ਅਤੇ 99152-74032 (ਵਟਸਐਪ ਨੰਬਰ) ’ਤੇ ਮਿਤੀ 29 ਅਪਰੈਲ ਤੱਕ ਦਰਜ ਕਰਾਉਣ ਤੋਂ ਇਲਾਵਾ controlroomcovid19bnl20gmail.com ’ਤੇ ਵੀ ਵੇਰਵੇ ਭੇਜ ਸਕਦੇ ਹਨ। ਇਸ ਤੋਂ ਇਲਾਵਾ ਆਪਣੀ ਸੂਚਨਾ ਗੂਗਲ ਫਾਰਮ https://barnala.gov.in/new-initiatives/online-form-for-indian-citizens ’ਤੇ ਖੁਦ ਵੀ ਅਪਲੋਡ ਕਰ ਸਕਦੇ ਹਨ। ਇਨ੍ਹਾਂ ਵੇਰਵਿਆਂ ਵਿਚ ਨਾਗਰਿਕ ਦਾ ਈਮੇਲ ਪਤਾ, ਨਾਗਰਿਕ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਮੋਬਾਈਲ ਨੰਬਰ, ਵਿਦੇਸ਼ ਵਿੱਚ ਮੌਜੂਦਾ ਪਤਾ, ਬਰਨਾਲਾ ਵਿਚ ਮੌਜੂਦਾ ਪਤਾ, ਪਾਸਪੋਰਟ ਨੰਬਰ, ਫੈਮਿਲੀ ਕੇਸ ਵਿਚ ਪਰਿਵਾਰ ਦੇ ਨਾਲ ਆਉਣ ਵਾਲੇ ਮੈਂਬਰਾਂ ਦੀ ਗਿਣਤੀ ਤੇ ਪੰਜਾਬ ਵਿਚ ਨੇੜਲੇ ਹਵਾਈ ਅੱਡੇ ਦਾ ਨਾਮ ਦਰਜ ਕਰਾਇਆ ਜਾਵੇ।