ਵਤਨ ਵਾਪਿਸੀ-ਦੂਜੀ ਫਲਾਈਟ ਕੱਲ੍ਹ ਨੂੰ
ਔਕਲੈਂਡ 26 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

ਕਰੋਨਾ ਵਾਇਰਸ ਦੇ ਚਲਦਿਆਂ ਭਾਰਤ ਫਸੇ ਕੀਵੀਆਂ, ਪੀ. ਆਰ. ਅਤੇ ਹੋਰ ਲੋਕਾਂ ਨੂੰ ਨਿਊਜ਼ੀਲੈਂਡ ਨੂੰ ਵਤਨ ਵਾਪਿਸੀ ਕਰਾਉਣ ਲਈ 5500 ਡਾਲਰ ਦੀ ਟਿਕਟ ਵਾਲਾ ਦੂਜਾ ਏਅਰ ਨਿਊਜ਼ੀਲੈਂਡ ਦਾ ਜਹਾਜ਼ ਕੱਲ੍ਹ ਸਵੇਰੇ 2 ਵਜੇ ਮੁੰਬਈ ਤੋਂ ਕ੍ਰਾਈਸਟਚਰਚ ਲਈ ਚਾਲੇ ਪਾਵੇਗਾ। ਰਾਡਾਰ ਸਿਸਟਮ ਉਤੇ ਇਸ ਨੂੰ ਫਲਾਈਟ ਨੰਬਰ NZ੧੯੫੭ ਰਾਹੀਂ ਪਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੀਜਾ ਵਿਸ਼ੇਸ਼ ਚਾਰਟਰ ਜਹਾਜ਼ 30 ਅਪ੍ਰੈਲ ਨੂੰ ਦਿੱਲੀ ਤੋਂ ਚੱਲੇਗਾ। ਮੁੰਬਈ ਵਾਲਾ ਜਹਾਜ਼ ਫੜਨ ਲਈ ਯਾਤਰੀ ਅੱਜ ਏਅਰਪੋਰਟ ਵੱਲ ਰਵਾਨਾ ਹੋ ਗਏ ਹਨ। 12218 ਕਿਲੋਮੀਟਰ ਦਾ ਹਵਾਈ ਸਫਰ ਇਹ ਵੱਡਾ ਜਹਾਜ਼ 14.30 ਘੰਟੇ ਵਿਚ ਪੂਰਾ ਕਰੇਗਾ। 30 ਅਪ੍ਰੈਲ ਦਿੱਲੀ ਵਾਲੇ ਤੀਜੇ ਜਹਾਜ਼ ਲਈ ਈਮੇਲਾਂ ਅੱਜ ਰਾਤ ਤੋਂ ਆਉਣ ਦੀ ਸੰਭਾਵਨਾ ਹੈ। ਬਹੁਤ ਸਾਰੇ ਲੋਕ ਉਸ ਈਮੇਲ ਦੀ ਉਡੀਕ ਵਿਚ ਹਨ।