4.6 C
United Kingdom
Sunday, April 20, 2025

More

    ਹਰੀਪੁਰ ਨਾਈਟ ਵਿਚ ਪਿੰਡ ਦੇ ਮਾਣ ਮੱਤੇ ਐਂਕਰ ਬਲਦੇਵ ਰਾਹੀ ਦਾ ਸਨਮਾਨ

    ਟੋਰਾਂਟੋ (ਕੁਲਦੀਪ ਚੁੰਬਰ/ ਪੰਜ ਦਰਿਆ ਯੂਕੇ) ਇੰਡੀਆ ਵਿੱਚ ਦੋਆਬੇ ਦੀ ਜਰਖੇਜ਼ ਧਰਤੀ ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਵਿਸ਼ਵ ਪੱਧਰ ਤੇ ਇੱਕ ਨਾਮਵਰ ਪਿੰਡ ਹੈ। ਇਸੇ ਪਿੰਡ ਦੇ ਪਰਦੇਸਾਂ ਵਿੱਚ ਬੈਠੇ ਐਨ ਆਰ ਆਈ ਭਰਾ ਮੌਜਾਂ ਮਾਣ ਰਹੇ ਹਨ। ਖ਼ਾਸ ਕਰਕੇ ਕਨੇਡਾ ਵਿੱਚ ਵਸਦੇ ਹਰੀਪੁਰ ਵਾਲੇ ਹਰੇਕ ਸਾਲ ਹਰੀਪੁਰ ਨਾਈਟ ਕਰਵਾਉਂਦੇ ਹਨ। ਬੀਤੇ  ਵੀਕਐਂਡ ਤੇ ਸਤਿਕਾਰ ਬੈਂਕਟ ਹਾਲ ਵਿਚ 15 ਵੀਂ ਨਾਈਟ ਕਰਵਾਈ ਗਈ। ਜਿਸ ਵਿੱਚ ਪਹੁੰਚੇ ਪ੍ਰੀਵਾਰਾਂ ਦੀ ਗਿਣਤੀ ਤਕਰੀਬਨ ਦੋ, ਢਾਈ ਸੌ ਦੇ ਕਰੀਬ ਸੀ। ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ ਸਾਹਿਬ ਦਰਸ਼ਨ ਸਿੰਘ ਅਤੇ ਐਮ ਪੀ ਹਰਿੰਦਰ ਸਿੰਘ ਮਹਿਬੂਬ ਪਹੁੰਚੇ। ਨਾਈਟ ਵਿਚ ਉਚੇਚੇ ਤੌਰ ਤੇ ਵਿਸ਼ੇਸ਼ ਸੱਦੇ ਤੇ ਪ੍ਰਸਿੱਧ ਐਂਕਰ ਤੇ ਗੀਤਕਾਰ ਬਲਦੇਵ ਰਾਹੀ ਦਾ ਗੁਰਪ੍ਰਤਾਪ ਸਿੰਘ ਤੂਰ ਰਿਜ਼ਨਲ ਕੌਂਸਲਰ , ਹਰਕੀਰਤ ਸਿੰਘ ਡਿਪਟੀ ਮੇਅਰ ਸਾਹਿਬ , ਨਗਰ ਕੌਂਸਲਰ ਬਰੈਂਪਟਨ ਅਤੇ ਮਨਿੰਦਰ ਸੰਧੂ ਐਮ ਪੀ ਸਾਹਿਬਾਨ ਬਰੈਂਪਟਨ ਈਸਟ ਤੋਂ ਇਲਾਵਾ ਹਰੀਪੁਰ ਪਿੰਡ ਵਲੋਂ ਬਲਦੇਵ ਰਾਹੀ ਨੂੰ ਸਨਮਾਨ ਪੱਤਰ, ਮੈਮੋਟੋਂ ਅਤੇ 1100 ਡਾਲਰ ਦੇ ਨਾਲ ਸਨਮਾਨਿਤ ਕੀਤਾ ਗਿਆ। ਕਲਾਕਾਰਾਂ ਦੇ ਭਾਈਚਾਰੇ ਵਿਚੋਂ ਹੀਰਾ ਧਾਰੀਵਾਲ, ਸ਼ਿੰਦਾ ਟਾਹਲੀ ਵਾਲਾ ਅਤੇ ਦਲਬੀਰ ਹਰੀਪੁਰੀਆ ਵੀ ਹਾਜ਼ਰ ਹੋਏ।ਮੁੱਖ ਪ੍ਰਬੰਧਕਾਂ ਵਿੱਚ ਸਰਬਜੀਤ ਸਿੰਘ ਦਿਉਲ , ਜੋਵਾ ਦਿਉਲ, ਹਰੀਪਾਲ ਸਿੰਘ ਅਤੇ ਅਮਰਜੀਤ ਸਿੰਘ ਗੋਰਾਇਆਂ ਨੇ ਬੱਚਿਆਂ, ਨੌਜਵਾਨਾਂ ਅਤੇ ਲੜਕੀਆਂ ਦੀਆਂ ਗੇਮਾਂ ਕਰਵਾਈਆਂ। ਇਸ ਮੌਕੇ ਪਰਮਜੀਤ ਸਿੰਘ ਦਿਉਲ ਅਤੇ ਨਿਰਮਲ ਸਿੰਘ ਸਰਪੰਚ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਬੈਂਸ ਬਰਦਰਜ਼ ਅਤੇ ਤੀਰਥ ਦਿਉਲ , ਪੰਮੀ ਦਿਉਲ ਖੋਜੇਵਾਲ ਨੇ ਵੀ ਹਾਜ਼ਰੀ ਲੁਆਈ । ਸ਼ਾਹ ਰੈਸਟੋਰੈਂਟ ਅਤੇ ਸਤਿਕਾਰ ਬੈਂਕਟ ਹਾਲ ਵਲੋਂ ਸਵਾਦਿਸ਼ਟ ਭੋਜਨ ਕਰਵਾਇਆ ਗਿਆ। ਪਹੁੰਚੇ ਪ੍ਰੀਵਾਰਾਂ ਨੇ ਡੀ ਜੇ ਤੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!