ਕਾਲਾਂਵਾਲੀ (ਰੇਸ਼ਮ ਸਿੰਘ ਦਾਦੂ)- ਪਿੰਡ ਦਾਦੂ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਕਿ ਗੁਰਦੁਆਰਾ ਦਸ਼ਮੇਸ਼ਸਰ ਸਾਹਿਬ ਦੇ ਮੁੱਖ ਹੈਡ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਜੀ ਜੱਸਾ ਦੀ ਅਚਾਨਕ ਮੌਤ ਦੀ ਖਬਰ ਮਿਲੀ। ਦੱਸ ਦਈਏ ਕਿ ਬਾਬਾ ਜਸਵਿੰਦਰ ਸਿੰਘ ਜੱਸਾ ਜੀ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਦਸਮੇਸਰ ਸਾਹਿਬ ਪਿੰਡ ਦਾਦੂ ਵਿਖੇ ਹੈਡ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਸਨ। ਉਹ ਰੋਜ਼ਾਨਾ ਅਮ੍ਰਿਤ ਵੇਲੇ ਨਿਤਨੇਮ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ। ਕਲ੍ਹ ਸ਼ਾਮ ਉਹਨਾਂ ਦਾ ਅੰਤਿਮ ਸੰਸਕਾਰ ਸਿੱਖ ਮਰਿਆਦਾ ਅਨੁਸਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਦਸਮੇਸ਼ਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਖਾਲਸਾ, ਬਾਬਾ ਗੁਰਮੀਤ ਸਿੰਘ ਜੀ ਤਿਲੋਕੇਵਾਲਾ, ਬਾਬਾ ਪ੍ਰੀਤਮ ਸਿੰਘ ਜੀ ਮੱਲੜੀ, ਜੀਤ ਸਿੰਘ ਰੁਘੂਆਣਾ, ਇਲਾਕੇ ਦੀਆਂ ਧਾਰਮਿਕ ਸ਼ਖਸ਼ੀਅਤਾਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਸਮੁੱਚਾ ਪੱਤਰਕਾਰ ਭਾਈਚਾਰਾ ਦੁੱਖ ਦੀ ਘੜੀ ਵਿਚ ਸ਼ਰੀਕ ਹੋਇਆ।