ਵੈਨਕੂਵਰ /ਸਰੀ (ਪੱਤਰ ਪ੍ਰੇਰਕ) – ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਯਤਨਸ਼ੀਲ ਹੋਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ । ਜਿਹੜੇ ਵੀ ਕਲਾਕਾਰ ਪੰਜਾਬੀ ਮਾਂ ਬੋਲੀ ਲਈ ਆਪਣੀ ਕਲਾ ਜਰੀਏ ਸੇਵਾਵਾਂ ਨਿਭਾ ਰਹੇ ਹਨ, ਉਹ ਸਮਾਜ ਵਿੱਚ ਸਦਾ ਸਤਿਕਾਰੇ ਜਾਂਦੇ ਹਨ। ਇਹ ਸ਼ਬਦ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀਮਾਨ ਸੁੱਖੀ ਬਾਠ ਜੀ ਨੇ ਦੋ ਵੱਖ ਵੱਖ ਪੰਜਾਬੀ ਕਲਾਕਾਰਾਂ ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਦਾ ਸਨਮਾਨ ਕਰਨ ਮੌਕੇ ਨਿੱਜੀ ਤੌਰ ਤੇ ਕਹੇ। ਉਨਾਂ ਕਿਹਾ ਕਿ ਪੰਜਾਬ ਭਵਨ ਸਰੀ ਪੰਜਾਬੀਅਤ ਦਾ ਉਹ ਸਥਾਨ ਹੈ, ਜਿੱਥੇ ਸਭ ਕਲਾਕਾਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਨਾਂ ਦਾ ਬਣਦਾ ਮਾਣ ਸਤਿਕਾਰ ਸਮੇਂ ਸਮੇਂ ਇੱਥੇ ਕੀਤਾ ਜਾਂਦਾ ਹੈ। ਦੋਆਬਾ ਐਕਸਪ੍ਰੈਸ ਦੇ ਸੰਪਾਦਕ ਸ੍ਰੀਮਾਨ ਸਤੀਸ਼ ਜੌੜਾ ਜੀ ਨੇ ਕਿਹਾ ਕਿ ਲੋਕ ਗਾਇਕ ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਬਤੌਰ ਏ ਕਲਾਕਾਰ ਕਰਦੇ ਆ ਰਹੇ ਹਨ, ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ ਇਹਨਾਂ ਦਾ ਸਨਮਾਨ ਸਤਿਕਾਰ ਕਰਕੇ ਸਭਾ ਫ਼ਖ਼ਰ ਮਹਿਸੂਸ ਕਰਦੀ ਹੈ । ਇਸ ਸਨਮਾਨ ਮੌਕੇ ਵਿਸ਼ੇਸ਼ ਤੌਰ ਤੇ ਡਾ. ਬੀ ਐਸ ਘੁੰਮਣ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫੈਸਰ ਕੁਲਵੀਰ ਸਿੰਘ ਮੀਡੀਆ ਆਲੋਚਕ, ਸ਼੍ਰੀਮਾਨ ਸਤੀਸ਼ ਜੋੜਾ ਸੰਪਾਦਕ ਦੋਆਬਾ ਐਕਸਪ੍ਰੈਸ ਮਨਪ੍ਰੀਤ ਕੌਰ ਖਿੰਡਾ ਸੰਪਾਦਕ ਕਵਿੰਦਰ ਚਾਂਦ, ਸਾਬਕਾ ਪ੍ਰਿੰਸੀਪਲ ਮਲੂਕ ਚੰਦ ਕਲੇਰ, ਪ੍ਰਿਥਵੀਪਾਲ ਸਿੰਘ ਸੋਹੀ, ਡਾ. ਕਮਲਜੀਤ ਕੌਰ, ਅਮਰੀਕ ਸਿੰਘ ਪਲਾਹੀ, ਪ੍ਰਿਤਪਾਲ ਸਿੰਘ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਇੰਦਰਜੀਤ ਸਿੰਘ ਧਾਮੀ, ਬਿੱਕਰ ਸਿੰਘ ਖੋਸਾ ਸਮੇਤ ਕਈ ਹੋਰ ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਸ਼ਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ ।