ਪਥਰਾਲਾ /ਬਠਿੰਡਾ (ਪੰਜ ਦਰਿਆ ਯੂਕੇ) ਪਿਛਲੇ ਦਿਨੀਂ ਸਵ: ਮਾਤਾ ਹਰਬੰਸ ਕੌਰ ਧਰਮਪਤਨੀ ਦਿਆ ਰਾਮ ਢੱਲਾ ਪਿੰਡ ਪਥਰਾਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਮਾਤਾ ਹਰਬੰਸ ਕੌਰ ਨਮਿੱਤ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਅੱਜ ਗੁਰਦੁਆਰਾ ਸਾਹਿਬ ਗੁਸਾਈਂਆਣਾ ਪਾਤਸ਼ਾਹੀ ਦਸਵੀਂ ਪਿੰਡ ਪਥਰਾਲਾ ਵਿਖੇ ਪਾਏ ਗਏ। ਰਾਗੀ ਭਾਈ ਬਲਦੇਵ ਸਿੰਘ ਚੀਨਾ ਅਤੇ ਗੁਰਪ੍ਰੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਰਸਭਿੰਨਾਂ ਕੀਰਤਨ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸੈਕਟਰੀ ਕੱਬਡੀ ਕੋਚ ਹਰਜੀਤ ਸਿੰਘ ਕੁਲਾਰ ਨੇ ਪੰਜਾਬ ਸਵਰਨਕਾਰ ਸੰਘ, ਅਖਿਲ ਭਾਰਤੀਆ ਸਵਰਨਕਾਰ ਸੰਘ, ਅਖਿਲ ਭਾਰਤੀਆ ਸਵਰਨਕਾਰ ਸੰਘ ਹਰਿਆਣਾ, ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ, ਮਨਦੀਪ ਸਿੰਘ ਖੁਰਮੀ ਸੰਪਾਦਕ ਅਦਾਰਾ ਪੰਜ ਦਰਿਆ ਸਕਾਟਲੈਂਡ ਯੂਕੇ, ਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ, ਜਰਨਲਿਸਟ ਪ੍ਰੈਸ ਕਲੱਬ ਇਕਾਈ ਬਠਿੰਡਾ, ਮੇਜਰਲੀਗ ਕੱਬਡੀ ਕੱਪ, ਵਰਚੂਜ ਕਲੱਬ ਰਜਿ: ਮੰਡੀ ਡੱਬਵਾਲੀ, ਇੰਡੀਆਨ ਨੈਸ਼ਨਲ ਲੈਕ ਦਲ, ਸਵਰਨਕਾਰ ਸੰਘ ਸ਼੍ਰੀ ਮੁਕਤਸਰ ਸਾਹਿਬ, ਪ੍ਰੈਸ ਕਲੱਬ ਤਲਵੰਡੀ ਸਾਬੋ, ਗੁਰੂ ਕਾਂਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਵਲੋਂ ਆਏ ਸ਼ੌਕ ਸੰਦੇਸ਼ ਪੜ੍ਹ ਕੇ ਦੁੱਖ ਸਾਂਝਾ ਕੀਤਾ ਗਿਆ। ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫਾਊਂਡੇਸ਼ਨ ਰਜਿ: ਬਠਿੰਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਜੀ ਵਲੋਂ ਮਾਤਾ ਹਰਬੰਸ ਕੌਰ ਜੀ ਦੇ ਜੀਵਨ ਤੇ ਚਾਨਣਾ ਪਾਇਆ, ਪੰਜਾਬ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਕਰਤਾਰ ਸਿੰਘ ਜੋੜਾ ਜੀ ਨੇ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਮਾਤਾ ਸਵ: ਮਾਤਾ ਜੀ ਦੇ ਦੋ ਸਪੁੱਤਰ ਨੂੰਹ ਵੱਡੇ ਮੇਜਰ ਸਿੰਘ – ਰਣਜੀਤ ਕੌਰ, ਛੋਟੇ ਬਹਾਦਰ ਸਿੰਘ ਪੱਤਰਕਾਰ ਪੰਜ ਦਰਿਆ ਸਕਾਟਲੈਂਡ ਯੂਕੇ ਜਰਨਲ ਸਕੱਤਰ ਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ – ਕਿਰਨਪਾਲ ਕੌਰ, ਤਿੰਨ ਧੀਆਂ ਅਤੇ ਜਵਾਈ, ਦੋਹਤੇ ਪੋਤਰੇ ਪਰਿਵਾਰ ਦੀ ਫੁੱਲਵਾੜੀ ਵਿੱਚ ਹਨ। ਸੇਵਾਦਾਰਾਂ ਅਤੇ ਚੜ੍ਹਦੀ ਕਲਾ ਫਿਟਨੈਸ ਅਕੈਡਮੀ ਕੋਚ ਗੁਰਜੀਤ ਸਿੰਘ ਦੀ ਟੀਮ ਵਲੋਂ ਲੰਗਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ। ਇਸ ਮੌਕੇ ਦੁੱਖ ਦੀ ਘੜੀ ਵਿੱਚ ਸਾਬਕਾ ਐਮ ਐਲ ਏ ਸਰੂਪ ਚੰਦ ਸਿੰਗਲਾ ਜਿਲ੍ਹਾ ਪ੍ਰਧਾਨ ਬੀਜੇਪੀ, ਸਰਵਨਕਾਰ ਸੰਘ ਪੰਜਾਬ ਪ੍ਰਧਾਨ ਕਰਤਾਰ ਸਿੰਘ ਜੋੜਾ, ਰੇਸਮ ਸਿੰਘ ਨੰਬਰਦਾਰ, ਮਨੋਹਰ ਸਿੰਘ ਜਿਲ੍ਹਾ ਪ੍ਰਧਾਨ ਸਵਰਨਕਾਰ ਸੰਘ, ਜੋਗਿੰਦਰ ਸਿੰਘ ਜੋੜਾ ਸੀਨੀਅਰ ਸਿਟੀਜਨ, ਮੁਖਤਿਆਰ ਸਿੰਘ ਸੋਨੀ, ਮਨਜੀਤ ਸਿੰਘ ਕੰਡਾ, ਗੁਰਪ੍ਰੀਤ ਸਿੰਘ ਕੰਡਾ, ਮਨਮੋਹਨ ਸਿੰਘ ਕੁੱਕੂ ਜਿਲ੍ਹਾ ਪ੍ਰਧਾਨ, ਸਤਿੰਦਰਪਾਲ ਸਿੰਘ, ਆਮ ਆਦਮੀ ਪਾਰਟੀ ਟੀਮ ਪਥਰਾਲਾ, ਪਿੰਡ ਪਥਰਾਲਾ ਸਰਪੰਚ ਹਰਬੰਸ ਸਿੰਘ- ਚਰਨਜੀਤ ਕੌਰ, ਪੰਚ ਜਸਵੰਤ ਸਿੰਘ, ਪੰਚ ਜਗਦੇਵ ਸਿੰਘ, ਪੰਚ ਗੁਰਚਰਨ ਸਿੰਘ, ਪੰਚ ਬੰਨਸੀ ਰਾਮ, ਪੰਚ ਸੁਖਦੇਵ ਸਿੰਘ, ਪੰਚ ਬਲਦੇਵ ਸਿੰਘ, ਪੰਚ ਪਰਮਜੀਤ ਕੌਰ, ਪੰਚ ਰਣਜੀਤ ਕੌਰ, ਪੰਚ ਅੰਗਰੈਜ਼ ਕੌਰ, ਪੰਚ ਬਲਜੀਤ ਕੌਰ, ਪੰਚ ਲਖਵਿੰਦਰ ਕੌਰ, ਮਾਲਵਾ ਹੈਰੀਟੇਜ ਸੱਭਿਆਚਾਰਕ ਫਾਊਂਡੇਸ਼ਨ ਰਜਿ ਬਠਿੰਡਾ ਤੋਂ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਵਾਈਸ ਪ੍ਰਧਾਨ ਇੰਦਰਜੀਤ ਸਿੰਘ, ਮੋਹਨ ਸਿੰਘ ਬੀਬੀ ਵਾਲਾ, ਸਕੱਤਰ ਸੁਖਦੇਵ ਸਿੰਘ, ਡੀਸੀ ਸ਼ਰਮਾ, ਐਡਵੋਕੇਟ ਨਰਿੰਦਰਪਾਲ ਸਿੰਘ, ਬਲਦੇਵ ਸਿੰਘ ਚਾਹਿਲ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਲਾਲ ਸਿੰਘ, ਗੁਰਇਕਬਾਲ ਸਿੰਘ ਚਾਹਿਲ, ਤਰਸੇਮ ਸਿੰਘ ਪਥਰਾਲਾ ਆਪ , ਜਸਵੀਰ ਸਿੰਘ ਭੱਪਾ, ਜਗਤਾਰ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਰਾਣਾ ਸਾਬਕਾ ਸਰਪੰਚ, ਸੁਖਪਾਲ ਸਿੰਘ ਪਾਲਾ ਕਲੱਬ ਪ੍ਰਧਾਨ, ਬੰਤ ਸਿੰਘ ਸਾਬਕਾ ਸਰਪੰਚ, ਰਵਿੰਦਰ ਕੁਮਾਰ ਵਰਮਾ, ਅਸ਼ੌਕ ਕੰਡਾ, ਸੁਖਵਿੰਦਰ ਸਿੰਘ ਸੂਰੀਆ, ਹਰਦੇਵ ਸਿੰਘ ਗੋਰਖੀ, ਹਰਮੇਲ ਸਿੰਘ ਜੋੜਾ, ਮਾਸਟਰ ਨਵਤੇਜ ਸਿੰਘ ਬਾਂਡੀ , ਮਾਸਟਰ ਕੁਲਦੀਪ ਸਿੰਘ ਡੱਬਵਾਲੀ, ਦਰਸ਼ਨ ਸਿੰਘ ਢੱਲਾ, ਸੁਖਜੀਵਨ ਸਿੰਘ ਨੰਬਰਦਾਰ, ਗੁਰਜੰਟ ਸਿੰਘ ਨੰਬਰਦਾਰ, ਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ ਚੇਅਰਮੈਨ ਮਾਲਵਾ ਜੋਨ ਜਸਵੀਰ ਸਿੰਘ ਸਿੱਧੂ, ਪ੍ਰਧਾਨ ਚਰਨਜੀਤ ਸਿੰਘ ਮਛਾਣਾ, ਸੀਨੀਅਰ ਪੱਤਰਕਾਰ ਬਲਵੀਰ ਸਿੰਘ ਬੀਰਾ, ਸੀਨੀਅਰ ਪੱਤਰਕਾਰ ਮੋਦਨ ਸਿੰਘ ਦਿਉਲ, ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਮਾਨ ਵਾਲਾ ਆਦਿ ਵੱਡੀ ਗਿਣਤੀ ਵਿੱਚ ਮੋਹਤਵਰ ਸ਼ਖਸ਼ੀਅਤਾਂ ਨੇ ਪਹੁੰਚ ਕੇ ਢੱਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।