ਪਿੰਡ ਵਾਸੀਆਂ ਦੀ ਇਕ ਇਕ ਵੋਟ ਦਾ ਰਿਣੀ ਰਹਾਂਗਾ : ਸਰਪੰਚ ਅਮਰੀਕ ਸਿੰਘ*
ਕੋਟਕਪੂਰਾ (ਟਿੰਕੂ ਕੁਮਾਰ) :- ਜਿਲਾ ਫਰੀਦਕੋਟ ਦੇ ਤਿੰਨੋਂ ਵਧਾਨ ਸਭਾ ਹਲਕਿਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਚਲੇ ਪਿੰਡਾਂ ’ਚ ਅਮਨਸ਼ਾਂਤੀ ਨਾਲ ਪੰਚਾਇਤੀ ਚੋਣਾਂ ਹੋਈਆਂ, ਤੜਕਸਾਰ ਹੀ ਵੋਟਰ ਲਾਈਨਾਂ ਵਿੱਚ ਲੱਗੇ ਵਿਖਾਈ ਦਿੱਤੇ। ਇਹਨਾਂ ਚੋਣਾਂ ’ਚ ਹਿੱਸਾ ਲੈਣ ਲਈ ਮਰਦਾਂ ਦੇ ਨਾਲ ਨਾਲ ਔਰਤਾਂ ਦੀ ਕਾਫੀ ਉਤਸ਼ਾਹਿਤ ਸਨ। ਹਲਕਾ ਕੋਟਕਪੂਰਾ ਦੇ ਅਧੀਨ ਆਉਂਦੇ ਪਿੰਡ ਡੱਗੋਰੋਮਾਣਾ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਦੇ ਕਰੀਬੀ ਉਮੀਦਵਾਰ ਅਮਰੀਕ ਸਿੰਘ ਨੇ ਆਪਣੇ ਵਿਰੋਧੀਆਂ ਭੁਪਿੰਦਰ ਸਿੰਘ ਅਤੇ ਜਸਕਰਨ ਸਿੰਘ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਦੀ ਖਬਰ ਸੁਣਦਿਆਂ ਹੀ ਉਸਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ। ਨਵੇਂ ਬਣੇ ਸਰਪੰਚ ਅਮਰੀਕ ਸਿੰਘ ਨੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਉਨਾਂ ਵਿੱਚ ਪ੍ਰਗਟਾਏ ਭਰੋਸੇ ’ਤੇ ਉਹ 100 ਫੀਸਦੀ ਖਰਾ ਉਤਰਨਗੇ, ਜਦਕਿ ਪਿੰਡ ਦੇ ਲੋਕਾਂ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਜਿੱਥੇ ਨਿਭਾਇਆ ਜਾਵੇਗਾ, ਉਥੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਧਰ ਪਿੰਡ ਦੇ ਲੋਕਾਂ ਅਤੇ ਅਮਰੀਕ ਸਿੰਘ ਦੇ ਸਮਰਥਕਾਂ ਨੇ ਉਹਨਾਂ ਦਾ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਉੱਥੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਨਵੇਂ ਬਣੇ ਸਰਪੰਚ ਅਮਰੀਕ ਸਿੰਘ ਡੱਗੋਰੋਮਾਣਾ ਨੂੰ ਜਿੱਤ ਦੀ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਿੰਡ ਦੇ ਵਿਕਾਸ ਦੇ ਲੋਕਾਂ ਦੇ ਕੰਮ ਅਤੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹਿਣਗੇ। ਉਹਨਾਂ ਆਪਣੇ ਬਲਾਕ ਅਧੀਨ ਆਉਂਦੇ ਪਿੰਡਾਂ ਕੋਠੇ ਰੱਤੀਰੋੜੀ ਤੋਂ ਵੀਰ ਸਿੰਘ ਸਰਪੰਚ, ਹਰੀਏਵਾਲਾ ਤੋਂ ਸਰਬਸੰਮਤੀ ਨਾਲ਼ ਸਰਪੰਚ ਚਮਕੌਰ ਸਿੰਘ, ਮਚਾਕੀ ਮੱਲ ਸਿੰਘ ਤੋਂ ਬਲਵਿੰਦਰ ਸਿੰਘ ਸੇਖੋਂ ਆਦਿ ਨੂੰ ਸਰਪੰਚ ਬਣਨ ‘ਤੇ ਮੁਬਾਰਕਬਾਦ ਦਿੱਤੀ।