ਲੰਡਨ-ਬਰਤਾਨੀਆ ਵਿੱਚ ਤਿੰਨ ਘਰਾਂ ਵਿੱਚ ਲੱਗੀ ਅੱਗ ਕਾਰਨ ਇੱਕ ਸੱਤ ਸਾਲਾ ਲੜਕੇ ਦੀ ਮੌਤ ਹੋ ਗਈ ਹੈ ਅਤੇ ਛੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਘਟਨਾਗ੍ਰਸਤ ਸਥਾਨ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਧਮਾਕਾ ਕਿਵੇਂ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਟਾਇਨ ਐਂਡ ਵੇਅਰ ਫਾਇਰ ਐਂਡ ਰੈਸਕਿਊ ਨੇ ਪੁਸ਼ਟੀ ਕੀਤੀ ਕਿ ਸਾਰੀਆਂ ਅੱਗਾਂ ਬੁਝ ਗਈਆਂ ਹਨ। ਨਿਊਕੈਸਲ ਸਿਟੀ ਕੌਂਸਲ ਨੇ ਲੋਕਾਂ ਨੂੰ ਇਸ ਖੇਤਰ ਤੋਂ ਬਚਣ ਲਈ ਕਿਹਾ ਅਤੇ ਆਸ ਪਾਸ ਰਹਿਣ ਵਾਲਿਆਂ ਨੂੰ ਘਰ ਦੇ ਅੰਦਰ ਰਹਿਣ ਅਤੇ ਖਿੜਕੀਆਂ ਬੰਦ ਰੱਖਣ ਲਈ ਕਿਹਾ। ਇਸ ਮੌਕੇ ਲੀਡਰ ਕੈਰਨ ਕਿਲਗੌਰ ਨੇ ਕਿਹਾ ਕਿ “ਨਿਵਾਸੀਆਂ ਦੀ ਸੁਰੱਖਿਆ ਸਾਡੀ ਪੂਰਨ ਤਰਜੀਹ ਬਣੀ ਹੋਈ ਹੈ ਅਤੇ ਅਸੀਂ ਕਿਸੇ ਵੀ ਤਰੀਕੇ ਨਾਲ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ।