ਕਾਰਨਾਂ ਦਾ ਨਹੀਂ ਲੱਗ ਸਕਿਆ, ਪੁਲਿਸ ਜਾਂਚ ਵਿੱਚ ਜੁਟੀ।
ਬਠਿੰਡਾ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਯੂਕੇ) ਸਥਾਨਕ ਬਾਦਲ ਰੋਡ ‘ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵਿਚ ਐਤਵਾਰ ਨੂੰ ਇੱਕ ਵਿਦਿਆਰਥਣ ਦੇ ਵੱਲੋਂ ਹੋਸਟਲ ਦੇ ਕਮਰੇ ‘ਚ ਫ਼ਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਵਨੀਤ ਕੌਰ ਨਾਂ ਦੀ ਇਹ ਵਿਦਿਆਰਥਣ ਯੂਨੀਵਰਸਿਟੀ ‘ਚ ਬੀਐਸਸੀ ਨਾਨ ਮੈਡੀਕਲ ਪਹਿਲੇ ਸਾਲ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ। ਹਾਲੇ ਤੱਕ ਇਸ ਵਿਦਿਆਰਥਣ ਵੱਲੋਂ ਇੰਨ੍ਹਾਂ ਵੱਡਾ ਕਦਮ ਚੁੱਕਣ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋਇਆ ਪ੍ਰੰਤੂ ਕਿਹਾ ਜਾ ਰਿਹਾ ਕਿ ਇਹ ਵਿਦਿਆਰਥਣ ਪ੍ਰੇਸ਼ਾਨ ਚੱਲ ਰਹੀ ਸੀ। ਵਿਦਿਆਰਥਣ ਫ਼ਰੀਦਕੋਟ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਮਾਮਲੇ ‘ਤੇ ਯੂਨੀਵਰਸਿਟੀ ਦੇ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਸੂਚਨਾ ਮੁਤਾਬਕ ਛੁੱਟੀਆਂ ਕਾਰਨ ਜਿਆਦਾਤਰ ਬੱਚੇ ਆਪਣੇ ਘਰਾਂ ਨੂੰ ਗਏ ਹੋਏ ਸਨ ਤੇ ਇਹ ਲੜਕੀ ਹੋਸਟਲ ਵਿਚ ਠਹਿਰੀ ਹੋਈ ਸੀ। ਇਸਨੇ ਸਵੇਰੇ ਕਾਲਜ਼ ਹੋਸਟਲ ਦੀ ਮੈਸ ਵਿਚ ਖ਼ਾਣਾ ਖਾਧਾ ਅਤੇ ਆਪਣੇ ਕਮਰੇ ਵਿਚ ਚਲੀ ਗਈ। ਇਸ ਤੋਂ ਬਾਅਦ ਜਦ ਚਾਰ ਵਜੋਂ ਉਸਦੇ ਨਾਲ ਕਮਰੇ ਵਿਚ ਰਹਿਣ ਵਾਲੀ ਲੜਕੀ ਘਰੋਂ ਆਈ ਤਾਂ ਕਮਰੇ ਦਾ ਅੰਦਰੋਂ ਦਰਵਾਜ਼ਾ ਬੰਦ ਸੀ ਤੇ ਕਾਫ਼ੀ ਖੜਕਾਉਣ ਦੇ ਬਾਅਦ ਜਦ ਇਸ ਲੜਕੀ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉਸਨੇ ਹੋਸਟਲ ਵਾਰਡਨਾਂ ਤੱਕ ਪਹੁੰਚ ਕੀਤੀ। ਜਿਸਤੋਂ ਬਾਅਦ ਪੁਲਿਸ ਦੀ ਹਾਜ਼ਰੀ ‘ਚ ਦਰਵਾਜ਼ਾ ਤੋੜਿਆ ਗਿਆ ਤੇ ਅੰਦਰ ਵਿਦਿਆਰਥਣ ਛੱਤ ਨਾਲ ਲੱਗੇ ਹੋਏ ਪੱਖੇ ‘ਤੇ ਲਟਕ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਲੜਕੀ ਦੇ ਮਾਪੇ ਪੁੱਜ ਗਏ ਹਨ ਤੇ ਉਨ੍ਹਾਂ ਦੇ ਬਿਆਨਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ ।