ਸੂਬੇ ‘ਚ 65 ਫ਼ੀਸਦੀ ਤੋਂ ਵੱਧ ਹੋਈ ਪੋਲੰਗ, ਚੋਣ ਨਤੀਜ਼ੇ 8 ਅਕਤੂਬਰ ਨੂੰ ਜਾਣਗੇ ਐਲਾਨੇ
ਹਰਿਆਣਾ (ਬਹਾਦਰ ਸਿੰਘ ਸੋਨੀ /ਪੰਜ ਦਰਿਆ ਯੂਕੇ ) ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ‘ਚ ਅੱਜ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ ਗਿਆ। ਹਾਲਾਂਕਿ ਚੋਣ ਕਮਿਸ਼ਨ ਦੇ ਫ਼ਾਈਨਲ ਅੰਕੜੇ ਆਉਣੇ ਬਾਕੀ ਹਨ ਪ੍ਰੰਤੂ ਮੁਢਲੀ ਸੂਚਨਾ ਮੁਤਾਬਕ ਸਾਮ 6 ਵਜੋਂ ਤੱਕ ਹੋਈ ਵੋਟਿੰਗ ਦੌਰਾਨ 65 ਫ਼ੀਸਦੀ ਤੋਂ ਵੱਧ ਪੋਲੰਗ ਹੋਈ ਹੈ। ਵੋਟਾਂ ਦਾ ਅਮਲ ਖ਼ਤਮ ਹੋਣ ਦੇ ਨਾਲ ਹੀ ਚੋਣ ਸਰਵੇਖਣ ਸਾਹਮਣੇ ਆਉਣ ਲੱਗੇ ਹਨ। ਲਗਭਗ ਸਾਰੇ ਹੀ ਚੋਣ ਸਰਵੇਖਣਾਂ ‘ਚ ਕਾਂਗਰਸ ਪਾਰਟੀ ਹਰਿਆਣਾ ਵਿਚ ਦਸ ਸਾਲਾਂ ਬਾਅਦ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਜਦੋਂਕਿ ਭਾਜਪਾ ਬੁਰੀ ਤਰ੍ਹਾਂ ਹਾਰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਭਾਜਪਾ ਆਗੂਆਂ, ਜਿੰਨ੍ਹਾਂ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਆਦਿ ਨੇ ਦਾਅਵਾ ਕੀਤਾ ਹੈ ਕਿ ਇਹ ਚੋਣ ਸਰਵੇਖਣ ਗਲਤ ਸਾਬਤ ਹੋਣਗੇ ਤੇ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਏਗੀ। ਲਗਭਗ ਸਾਰੇ ਹੀ ਚੋਣ ਸਰਵੇਖਣਾਂ ‘ਚ ਕਾਂਗਰਸ ਪਾਰਟੀ ਹਰਿਆਣਾ ਵਿਚ ਦਸ ਸਾਲਾਂ ਬਾਅਦ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਜਦੋਂਕਿ ਭਾਜਪਾ ਬੁਰੀ ਤਰ੍ਹਾਂ ਹਾਰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਭਾਜਪਾ ਆਗੂਆਂ, ਜਿੰਨ੍ਹਾਂ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਆਦਿ ਨੇ ਦਾਅਵਾ ਕੀਤਾ ਹੈ ਕਿ ਇਹ ਚੋਣ ਸਰਵੇਖਣ ਗਲਤ ਸਾਬਤ ਹੋਣਗੇ ਤੇ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਏਗੀ।