ਪਥਰਾਲਾ/ਬਠਿੰਡਾ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਯੂਕੇ) ਵਣ ਅਤੇ ਜੰਗਲੀ ਸਰੁੱਖਿਆ ਵਿਭਾਗ ਪੰਜਾਬ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਵਣ ਮੰਡਲ ਬਠਿੰਡਾ ਵਲੋਂ ਪਿੰਡ ਫਰੀਦਕੋਟ ਕੋਟਲੀ ਫਲਦਾਰ ਅਤੇ ਛਾੰਂ ਦਾਰ ਪੌਦੇ ਵੰਡੇ ਗਏ। ਪਿੰਡ ਫ਼ਰੀਦਕੋਟ ਤੇ ਕੋਟਲੀ ਸਾਬੋ ਦੇ ਡੇਰਾ ਬਾਬਾ ਅਮੇਦਪੁਰੀ ਦੇ ਵਿੱਚ ਵਣ ਰੇਜ ਬੀੜ ਤਲਾਬ (ਬਠਿੰਡਾ) ਵੱਲੋ ਪਿੰਡ ਪਿੰਡ ਜਾ ਕੇ ਪੌਦੇ ਵੰਡੇ ਜਾ ਰਹੇ ਆ ਪਿੰਡ ਫਰੀਦਕੋਟ ਤੇ ਕੋਟਲੀ ਸਾਬੋ ਦੇ ਲੋਕਾਂ ਵੱਲੋਂ ਵਣ ਵਿਭਾਗ ਦੀ ਇਸ ਹਰਿਆਵਲ ਲਹਿਰ ਦੀ ਸਲਾਂਂਘਾ ਕੀਤੀ। ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸ਼ੁੱਧ ਹਵਾਂ ਲੈਣ ਲਈ ਹਰ ਬੰਦੇ ਨੂੰ ਬੂਟੇ ਲਾਉਣੇ ਚਾਹੀਦੇ ਹਨ. ਇਸ ਮੌਕੇ ਬੀ.ਕੇ.ਯੂ. ਡਕੌਂਦਾ ਧਨੇਰ ਦੇ ਬਲਾਕ ਆਗੂ ਕੁਲਦੀਪ ਫਰੀਦਕੋਟ ਕੋਟਲੀ ,ਨਿੱਕਾ ਕੋਟਲੀ ਸਾਬੋ ,ਬਿੰਦਰ ਬਾਡੀ,ਸਮਰ ਫ਼ਰੀਦਕੋਟ ਤੇ ਸਮਾਜ ਸੇਵੀ ਨੌਜਵਾਨ ਟੀਮ ਦੇ ਮੈਂਬਰ ਹਾਜ਼ਰ ਸਨ।