ਡੱਬਵਾਲੀ/ ਸਿਰਸਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਯੂਕੇ) ਹਲਕਾ ਡੱਬਵਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਨੇ ਆਪਣੇ ਦਰਜਨਾਂ ਸਮਰਥਕਾਂ ਸਮੇਤ ਪਿੰਡ ਅਲੀਕਾ ਤੋਂ ਆਪਣੀ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਅਲੀਕਾ ਵਿੱਚ ਘਰ-ਘਰ ਜਾ ਕੇ ਮੁਹਿੰਮ ਵੀ ਚਲਾਈ। ਜਿੱਥੇ ਉਹਨਾਂ ਨੂੰ ਵੱਡਾ ਬਲ ਉਸ ਵੇਲੇ ਮਿਲਿਆ ਜਦੋਂ ਪਿੰਡ ਅਲੀਕਾ ਵਿਖੇ ਕੋਚ ਹਰਜੀਤ ਸਿੰਘ ਕੁਲਾਰ ਦੀ ਅਗਵਾਈ ਵਿੱਚ ਵੱਖ ਵੱਖ ਪਾਰਟੀਆਂ ਛੱਡ ਕੇ ਵੱਡੀ ਗਿਣਤੀ ਵਿੱਚ ਅਨੇਕਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਕੋਚ ਹਰਜੀਤ ਕੁਲਾਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ, ਬਜੁਰਗ, ਬੀਬੀਆਂ, ਭੈਣਾਂ ਅਤੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿੰਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਨੇ ਜੀ ਆਇਆਂ ਆਖਿਆ। ਆਪ ਉਮੀਦਵਾਰ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਹੀ ਅਲੀਕਾ ਵਾਸੀਆ਼ਂ ਨੂੰ ਵਿਸ਼ਵਾਸ਼ ਦਵਾਇਆ ਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਸਨਮਾਣ ਦਿੱਤਾ ਜਾਵੇਗਾ ਸਮੇਂ ਸਮੇਂ ਤੇ ਵੱਡੀਆਂ ਜਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਹਰਜੀਤ ਸਿੰਘ ਕੁਲਾਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਵੀਹ ਪਰਿਵਾਰ ਰੂਲੀਆ ਪ੍ਰੇਮੀ, ਛੇ ਪਰਿਵਾਰ ਗੁਰਜੰਟ ਸਿੰਘ ਮਹਿਰੇ ਸਿੱਖ, ਤਿੰਨ ਪਰਿਵਾਰ ਜਗਦੀਸ਼ ਸਿੰਘ ਮੈਂਬਰ, ਦੋ ਪਰਿਵਾਰ ਰਾਜਾ ਸਿੰਘ, ਉੱਨੀ ਪਰਿਵਾਰ ਦੀਵਾਨ ਸਿੰਘ, ਦੁੱਲਾ ਸਿੰਘ, ਅਰਜਨ ਸਿੰਘ, ਪ੍ਰੀਤਮ ਸਿੰਘ, ਜੱਗਾ ਸਿੰਘ, ਸੁਰਿੰਦਰ ਸਿੰਘ ਆਦਿ ਸ਼ਾਮਿਲ ਹੋਏ।


