
ਰਿਚਮੰਡ ਪਲਾਈਬੋਰਡ ਕਨੇਡਾ ਨੇ ਕੀਤਾ ਪ੍ਰੋਗਰਾਮ ਸਪਾਂਸਰ ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ) ਪੰਜਾਬ ਦੀ ਪ੍ਰਸਿੱਧ ਸੁਰੀਲੀ ਗਾਇਕਾ ਰਾਜ ਗੁਲਜਾਰ ਆਪਣੇ ਕਨੇਡਾ ਟੂਰ ਦੌਰਾਨ ਸਫ਼ਲ ਪ੍ਰੋਗਰਾਮ ਕਰਦਿਆਂ ਕਨੇਡਾ ਤੋਂ ਟੇਕ ਆਫ ਹੋਣ ਤੇ ਕੀਤੀ ਗਈ ਪਾਰਟੀ ਵਿੱਚ ਉਸ ਨੇ ਆਪਣੇ ਗੀਤਾਂ ਦੀ ਛਹਿਬਰ ਲਾ ਕੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਸ. ਮੇਜਰ ਸਿੰਘ ਸਿੱਧੂ ਅਤੇ ਰਿਚਮੰਡ ਪਲਾਈ ਬੋਰਡ ਕਨੇਡਾ ਵਲੋਂ ਇਹ ਸਮੁੱਚਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ। ਜਿਸ ਵਿੱਚ ਗਾਇਕਾ ਰਾਜ ਗੁਲਜਾਰ ਦੇ ਗੀਤਾਂ ਦੀ ਮਹਿਫਿਲ ਤੋਂ ਬਾਅਦ ਉਸਦਾ ਸ਼ਾਨਦਾਰ ਸਨਮਾਨ ਕਰਕੇ ਉਸ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਗਾਇਕਾ ਰਾਜ ਗੁਲਜਾਰ ਨੇ ਸਭ ਸਹਿਯੋਗੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਤੇ ਵਿਸ਼ੇਸ਼ ਤੌਰ ਤੇ ਮੇਜਰ ਸਿੰਘ ਸਿੱਧੂ ਦਾ ਕਨੇਡਾ ਬੁਲਾ ਕੇ, ਦਿੱਤੇ ਗਏ ਸਹਿਯੋਗ ਦਾ ਉਸ ਨੇ ਦਿਲੀਂ ਧੰਨਵਾਦ ਕੀਤਾ । ਇਸ ਮੌਕੇ ਉਸਨੇ ਅਮਰੀਕ ਸਿੰਘ ਸੰਘਾ, ਸ. ਅੰਤਰ ਸਿੰਘ ਪੰਮਾ, ਕੁਲਦੀਪ ਸਿੰਘ ਥਾਂਦੀ, ਜੋਗਿੰਦਰ ਸਿੰਘ ਸੁੰਨੜ ,ਬਰਾੜ ਸਾਹਿਬ ਅਤੇ ਗੁਰਮੇਲ ਸਿੰਘ ਧਾਮੀ ਸਮੇਤ ਕਈ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ । ਜਿਨਾਂ ਨੇ ਉਸ ਨੂੰ ਕਨੇਡਾ ਟੂਰ ਕਰਵਾਉਣ ਵਿੱਚ ਆਪਣਾ ਸਹਿਯੋਗ ਦੇ ਕੇ ਨਿਵਾਜਿਆ। ਗਾਇਕਾ ਰਾਜ ਗੁਲਜਾਰ ਦਾ ਏਹ ਕਨੇਡਾ ਵਿੱਚ ਕੀਤਾ ਗਿਆ ਲਾਸਟ ਸ਼ੋਅ ਅਮਿੱਟ ਪੈੜਾਂ ਪਾਉਂਦਾ ਸਫ਼ਲਤਾ ਪੂਰਵਕ ਸੰਪਨ ਹੋਇਆ । ਅੰਤ ਵਿੱਚ ਮੇਜਰ ਸਿੰਘ ਸਿੱਧੂ ਨੇ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ।