ਦੁਖਭੰਜਨ ਰੰਧਾਵਾ
ਖੁਦ ਹਾਂ ਮੈਂ ਮਜ਼ਦੂਰ ਖਿੱਲਰੀ ਖੁਸ਼ਬੂ ਮੇਰੇ ਪਸੀਨੇ ਦੀ,
ਸੇਕ ਕਦੇ ਤੂੰ ਆ ਕੇ ਹਾਕਮਾਂ ਅੱਗ ਮੇਰੇ ਇਸ ਸੀਨੇ ।
ਤੂੰ ਨਾ ਜਾਣੇਂ ਭੁੱਖ ਕੀ ਹੋਵੇ ਸੌਵਾਂ ਰਾਤ ਨੂੰ ਭੁੱਖਾ ਮੈਂ,
ਆਪਣੇਂ ਹੱਥੀਂ ਕੁੱਟਾਂ ਚੂਰੀ ਮੈਂ ਤੇਰੇ ਕਬੂਤਰ ਚੀਨੇਂ ।
ਤੋੜਕੇ ਸੁੱਟਾਂ ਵਿੱਚ ਚੁਰਾਹੇ ਬੰਦਿਸ਼ਾਂ ਜਿਹੜੀਆਂ ਲਾਉਨਾਂ ਏਂ,
ਨਈਂ ਕਰਦਾ ਪ੍ਰਵਾਹ ਮਜਦੂਰੋ ਮੈਂ ਐਸੇ ਮਾਂ ਦੇ ਦੀਨੇ ਦੀ।
ਚੋਂਦਾ ਵੇਖ ਪਸੀਨਾਂ ਮੇਰਾ ਤੈਨੂੰ ਏ ਸੀ ਵਿੱਚ ਤਰੇਲੀ ਆਵੇ,
ਤੈਨੂੰ ਰਤਾ ਕਦਰ ਨੀ ਕਮਲਿਆ ਤੇਰੇ ਕੋਲ ਨਗੀਨੇਂ ਦੀ।
ਜਦੇ ਮੈਂ ਹੱਕ ਨੂੰ ਮਾਰਨ ਲਗਦਾਂ ਮਜਦੂਰ ਤਦੇ ਬਗਾਵਤ ਕਰਦੈ,
ਖੁਦ ਦੀ ਗੱਲ ਮੈਂ ਕਰਾਂ ਕਦੇ ਨਾਂ ਕਰਾਂ ਤੁੰਗ, ਰੰਧਾਵੇ,ਛੀਨੇ ਦੀ।
ਅੜੀਆਂ ਨਾ ਕਰ ਤਾਰੁਫ ਆਪਣਾਂ ਮੈਂ ਕਿਸੇ ਰੋਜ਼ ਕਰਵਾ ਦੇਣਾਂ ਈ,
ਫੇਰ ਨਾ ਆਖੀਂ ਜਦੇ ਸੀਂਢ ਕਢਾ ਤੀ ਤੇਰੇ ਨੱਕ ਇਸ ਫੀਨੇਂ ਦੀ।
ਖਾ ਸਕਦੇ ਓ ਸਭ ਕੁਝ ਲੈ ਕੇ ਪਰ ਮਜਬੂਰੀ ਖਾਣਾਂ ਨੀਂ,
ਮੈਂ ਖਾਵਾਂ ਨਾਲ ਸਕੂਨ ਦੇ ਬਹਿ ਕੇ ਰੋਟੀ ਚਟਨੀ ਨਾਲ ਪੁਦੀਨੇਂ ਦੀ।
ਦੱਸਦੇ ਜਾ ਕੇ ਜਿੰਨੂ ਦੱਸਣਾਂ ਦੁੱਖਭੰਜਨ,ਮਨਦੀਪ ਨਾ ਰਲਿਆ ਫਿਰਦੈ,
ਸੁਣ ਮਰਿਆ ਤਾਂ ਹੱਕ ਲੈ ਕੇ ਮਰਾਂਗਾ ਮੈਨੂੰ ਸੌਂ ਏ ਓਸ ਮਦੀਨੇਂ ਦੀ।

✍?✍?✍?✍?✍?
ਦੁੱਖਭੰਜਨ ਰੰਧਾਵਾ
ਸੰਪਰਕ ਸੂਤਰ
0351920036369
0919855894418
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ