14.6 C
United Kingdom
Monday, May 20, 2024

More

    ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ, ਨਿਰੋਲ ਸਿਆਸੀ ਅਧਾਰ ‘ਤੇ ਕੀਤੀ ਬਦਲੀ ਖਿਲਾਫ 3 ਜੁਲਾਈ ਨੂੰ MLA ਦੇ ਘਰ ਵੱਲ ਹੋਵੇਗਾ ਰੋਸ ਮਾਰਚ

    ਮਸਲੇ ਨਾਲ ਗੈਰ ਜਿੰਮੇਵਾਰਨਾ ਤੇ ਬਦਲਾ ਲਉ ਢੰਗ ਨਾਲ ਨਜਿੱਠਣ ‘ਤੇ ਸਰਕਾਰ ਦਾ ਕੀਤਾ ਖੰਡਨ

    ਮੋਗਾ, 29 ਜੂਨ (ਪੰਜ ਦਰਿਆ ਬਿਊਰੋ) ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਵੱਲੋਂ 3 ਜੁਲਾਈ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਘਰ ਵੱਲ ਕੀਤੇ ਜਾ ਰਹੇ ਰੋਸ ਮਾਰਚ ਦੀ ਤਿਆਰੀ ਸਬੰਧੀ ਅੱਜ ਕਮੇਟੀ ਦੀ ਮੀਟਿੰਗ ਹੋਈ। ਵਿਭਾਗੀ ਨਿਯਮਾਂ ਨੂੰ ਛਿੱਕੇ ਢੰਗ ਕੇ ਸਿਆਸੀ ਆਧਾਰ ‘ਤੇ ਕੀਤੀ ਗਈ ਮਹਿੰਦਰਪਾਲ ਲੂੰਬਾ ਦੀ ਬਦਲੀ ਰੱਦ ਕਰਾਉਣ, ਸਿਵਲ ਹਸਪਤਾਲ ਮੋਗਾ ਵਿਖੇ ਹੋ ਰਹੀ ਕੁਰੱਪਸ਼ਨ, ਮਾੜੀਆਂ ਸਿਹਤ ਸਹੂਲਤਾਂ ਦੇ ਖਿਲਾਫ 3 ਜੁਲਾਈ ਨੂੰ ਵਿਸ਼ਾਲ ਰੋਸ ਮਾਰਚ ਐਮ ਐਲ ਏ ਮੋਗਾ ਦੇ ਘਰ ਵੱਲ ਕੀਤਾ ਜਾਵੇਗਾ। ਜਿਸ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਮੁਲਾਜਮ, ਡਾਕਟਰ, ਐਨ ਜੀ ਉ, ਸਮਾਜ ਸੇਵੀ ਸੰਸਥਾਵਾਂ, ਟਰੇਡ ਯੂਨੀਅਨਾਂ ਸ਼ਾਮਿਲ ਹੋਣਗੀਆਂ। ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਇੰਦਰਵੀਰ ਗਿੱਲ, ਕਰਮਜੀਤ ਮਾਣੂੰਕੇ ਨੇ ਕਿਹਾ ਕਿ ਏਸੀਆਂ, ਸਰਕਾਰੀ ਐਂਬੂਲੈਂਸ ਡਰਾਈਵਰ ਦੀ ਐਮ ਐਲ ਏ ਦੁਆਰਾ ਕੀਤੀ ਦੁਰਵਰਤੋਂ, ਐਸ ਐਮ ੳ ਸੁਖਪ੍ਰੀਤ ਬਰਾੜ ਦੁਆਰਾ ਕੀਤੀ ਜਾ ਰਹੀ ਕੁਰੱਪਸ਼ਨ ਦੀ ਨਿਰਪੱਖ ਜਾਂਚ ਨਹੀਂ ਕੀਤੀ। ਇਸ ਦੀ ਬਜਾਏ ਸਰਕਾਰ ਦੇ ਇਸ਼ਾਰਿਆਂ ‘ਤੇ ਖੁਦ ਹੀ ਕਮੇਟੀ ਬਣਾ ਕੇ ਕਾਹਲੀ ਵਿੱਚ ਹੀ ਆਪਣੀ ਐਮ ਐਲ ਏ ਨੂੰ ਕਲਿਨ ਚਿੱਟ ਦੇਣਾ ਆਪਹੁਦਰਾਪਣ, ਹੰਕਾਰੀ ਵਤੀਰਾ ਹੈ। ਇਸ ਦਾ ਅਸੀਂ ਸਖਤ ਲਫਜਾਂ ਵਿੱਚ ਖੰਡਨ ਕਰਦੇ ਹਾਂ। ਉਹਨਾਂ ਕਿਹਾ ਕਿ ਮਹਿੰਦਰਪਾਲ ਲੂੰਬਾ ਦੇ ਸਮਾਜ ਸੇਵਾ ਦੇ ਕੰਮ ਅਗਰ ਐਮ ਐਲ ਏ ਨੂੰ ਚੰਗੇ ਨਹੀਂ ਲੱਗਦੇ ਤਾਂ ਇਹ ਉਹਨਾਂ ਦੀ ਸਮੱਸਿਆ ਹੋ ਸਕਦੀ ਹੈ। ਪਰ ਇੱਕ ਮੁਲਾਜਮ ਤੋਂ ਸਿਰਫ ਇਸ ਕਰਕੇ ਕਿ ਉਸਨੇ ਐਮ ਐਲ ਏ ਅਮਨਦੀਪ ਕੌਰ ਅਰੋੜਾ ਨੂੰ ਖੂਨ ਦਾਨ ਕੈਂਪ ‘ਚ ਨਹੀਂ ਬੁਲਾਇਆ ਤੇ ਬਦਲਾ ਲੈਣ ਲਈ ਉਸਨੂੰ ਉਸਦੇ ਬਜੁਰਗ ਮਾਂ-ਬਾਪ, ਪਰਿਵਾਰ ਤੋਂ 200 ਕਿਲੋਮੀਟਰ ਦੂਰ ਭੇਜ ਦਿੱਤਾ, ਇਹ ਬਦਲਾਖੋਰੀ ਦਾ ਭਾਵਨਾ ਤੋਂ ਬਿਨਾਂ ਹੋਰ ਕੁਝ ਨਹੀਂ। ਕਿਉਂਕਿ ਇਹ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਨਿਰੋਲ ਸਿਆਸੀ ਅਧਾਰ ਤੇ ਕੀਤੀ ਗਈ ਨਜਾਇਜ਼ ਬਦਲੀ ਬਣਦੀ ਹੈ । ਇਸ ਲਈ ਹੀ ਇਸ ਨਜਾਇਜ਼ ਬਦਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹਾਂ। ਉਹਨਾਂ ਦੀ ਬਦਲੀ ਤੁਰੰਤ ਰੱਦ ਕਰਕੇ ਉਹਨਾਂ ਨੂੰ ਬਤੌਰ ਹੈਲਥ ਸੁਪਰਵਾਈਜਰ ਸਿਵਲ ਹਸਪਤਾਲ ਮੋਗਾ ਵਾਪਿਸ ਲਿਆਂਦਾ ਜਾਵੇ। ਸੰਘਰਸ਼ ਕਮੇਟੀ ਦੇ ਕੋ ਕਨਵੀਨਰ ਬਲੌਰ ਸਿੰਘ ਘੱਲ ਕਲਾਂ, ਗੁਰਮੇਲ ਮਾਛੀਕੇ, ਪ੍ਰੇਮ ਕੁਮਾਰ, ਆਰਗੇਨਾਈਜ਼ਰ ਕੁਲਬੀਰ ਢਿੱਲੋਂ, ਖਜਾਨਚੀ ਰਜਿੰਦਰ ਰਿਆੜ ਨੇ ਕਿਹਾ ਕਿ ਚਾਰ ਮੈਂਬਰੀ ਕਮੇਟੀ ਦੁਆਰਾ ਕੀਤੀ ਜਾਂਚ ਤੇ ਦਿੱਤੀ ਕਲਿਨ ਚਿਟ ਨੂੰ ਅਸੀਂ ਰੱਦ ਕਰਦੇ ਹਾਂ। ਕਿਉਂਕਿ ਐਸ ਐਮ ੳ ਨੇ ਪਹਿਲਾਂ ਮੰਨਿਆ ਕਿ ਹਸਪਤਾਲ ਦੇ ਏ ਸੀ ਨਹੀਂ ਹਨ। ਮਸਲਾ ਵਧਣ ਅਤੇ ਸਾਡੇ ਵੱਲੋਂ ਏ ਸੀ ਦੀ ਖਰੀਦ ਦੇ ਬਿੱਲ ਨਸ਼ਰ ਕਰਨ ਤੇ ਚਾਰ ਏ ਸੀ ਹਸਪਤਾਲ ‘ਚ ਲੱਗੇ ਦਿਖਾਏ ਜਾ ਰਹੇ ਹਨ। ਇਹਨਾਂ ਦੀ ਖਰੀਦ ਅਲੱਗ ਅਲੱਗ ਤਰੀਕਾਂ ਨੂੰ ਕੀਤੀ ਗਈ ਹੈ, ਪਰ ਨਾ ਹੀ ਇਹ ਹਸਪਤਾਲ ਦੇ ਸਟਾਕ ਰਜਿਸਟਰ ਵਿੱਚ ਦਰਜ ਹਨ ਤੇ ਨਾ ਹੀ ਜਨਤਾ ਇਲੈਕਟ੍ਰਾਨਿਕਸ ਨੂੰ ਹਾਲੇ ਤੱਕ ਇਹਨਾਂ ਦੀ ਅਦਾਇਗੀ ਕੀਤੀ ਗਈ ਹੈ। ਹਸਪਤਾਲ ਦੀ ਐਂਬੂਲੈਂਸ ਦਾ ਡਰਾਇਵਰ 9 ਮਹੀਨੇ ਐਮ ਐਲ ਏ ਦੀ ਸੇਵਾ ‘ਚ ਰਿਹਾ। ਰੌਲਾ ਪੈਣ ‘ਤੇ ਵਾਪਿਸ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਐਸ ਐਮ ੳ ਸੁਖਪ੍ਰੀਤ ਸਿੰਘ ਬਰਾੜ ਦੀਆਂ ਧਾਂਦਲੀਆਂ ਸਬੰਧੀ ਐਸ ਐਸ ਪੀ ਮੋਗਾ ਨੂੰ ਸ਼ਕਾਇਤ ਕਰਕੇ ਕਾਰਵਾਈ ਦੀ ਮੰਗ ਕਰਾਂਗੇ। ਉਹਨਾਂ ਕਿਹਾ ਕਿ ਕੁਰੱਪਸ਼ਨ ‘ਚ ਲਿਪਤ ਐਮ ਐਲ ਏ ਦੇ ਪਤੀ ਰਾਕੇਸ਼ ਅਰੋੜਾ ਬਤੌਰ ਮੈਡੀਕਲ ਅਫਸਰ ਡਿਸਪੈਂਸਰੀ ‘ਚ ਬੈਠਣ ਦੀ ਬਜਾਏ ਨੋਡਲ ਅਫਸਰ ਵਜੋਂ ਜਿਲ੍ਹਾ ਪ੍ਰੀਸ਼ਦ ਦਫਤਰ ਵਿੱਚ ਬੈਠਦੇ ਹਨ। ਮਰੀਜਾਂ ਨੂੰ ਨਹੀਂ ਦੇਖਦੇ, ਪਿੰਡਾਂ ਵਿੱਚ ਗ੍ਰਾਂਟਾਂ ਵੰਡਣ ਦੀ ਸਿਆਸਤ ਕਰਦੇ ਹਨ। ਸ਼ਹਿਰ ਵਿੱਚ ਆਪ ਦੇ ਆਗੂ ਵਜੋਂ ਫਲੈਕਸ ਲਗਾਉਂਦੇ ਹਨ। ਲੋਕਾਂ ਦੀਆਂ ਜਾਇਦਾਦ ‘ਤੇ ਕਬਜੇ ਕਰਾਉਣ ਦਾ ਸਿਲਸਿਲਾ ਮੋਗੇ ਵੀ ਚੱਲ ਰਿਹਾ ਹੈ, ਜੋ ਆਉਣ ਵਾਲੇ ਸਮੇਂ ‘ਚ ਸਾਹਮਣੇ ਲਿਆਵਾਂਗੇ। ਸਿਹਤ ਵਿਭਾਗ ਤੇ ਸਰਕਾਰ ਤੋਂ ਇਸ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰਦੇ ਹਾਂ। ਉਹਨਾਂ ਕਿਹਾ 3 ਜੁਲਾਈ ਨੂੰ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ, ਐਸ ਐਮ ੳ ਸੁਖਪ੍ਰੀਤ ਸਿੰਘ ਬਰਾੜ ਖਿਲਾਫ ਵੱਡਾ ਲੋਕ ਹੜ ਮੋਗੇ ਦੀਆਂ ਸੜਕਾਂ ‘ਤੇ ਉਮੜੇਗਾ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ, ਜਿਲਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਕਾਮਰੇਡ ਸੂਰਤ ਸਿੰਘ, ਆਗੂ ਕੁਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸਤਨਾਮ ਸਿੰਘ ਡਾਲਾ ਆਗੂ ਨੌਜਵਾਨ ਭਾਰਤ ਸਭਾ, ਨਿਰਮਲ ਸਿੰਘ ਡਾਲਾ, ਆਗੂ ਆਈ ਟੀ ਆਈ ਇੰਪਲਾਈਜ ਯੂਨੀਅਨ, ਕ੍ਰਿਸ਼ਨ ਪ੍ਰਤਾਪ, ਆਗੂ ਡੀ ਟੀ ਐਫ, ਜਗਸੀਰ ਖੋਸਾ, ਆਗੂ ਏਟਕ, ਸਵਰਨ ਖੋਸਾ, ਆਗੂ ਐਪਸੋ, ਮਨਦੀਪ ਸਿੰਘ ਭਿੰਡਰ, ਆਗੂ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ, ਪਰਮਿੰਦਰ ਸਿੰਘ, ਆਗੂ ਲੈਬ ਟੈਕਨੀਸ਼ੀਅਨ ਯੂਨੀਅਨ, ਹਰਭਿੰਦਰ ਸਿੰਘ ਜਾਨੀਆਂ, ਪ੍ਰਧਾਨ ਰੂਰਲ ਐੱਨ ਜੀ ਓ ਮੋਗਾ, ਡਾ ਸਰਬਜੀਤ ਕੌਰ ਬਰਾੜ, ਸੋਢੀ ਫਾਊਂਡੇਸ਼ਨ, ਪ੍ਰੋਮਿਲਾ ਕੁਮਾਰੀ, ਆਗੂ ਰੂਰਲ ਐੱਨ ਜੀ ਓ ਸਿਟੀ ਯੂਨਿਟ ਮੋਗਾ, ਬਲਦੇਵ ਸਿੰਘ ਪ੍ਰਿੰਸੀਪਲ, ਆਗੂ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਰਾਜਿੰਦਰ ਖੋਸਾ, ਆਗੂ ਪੇਰੈਂਟਸ ਐਸੋਸੀਏਸ਼ਨ ਮੋਗਾ, ਗੁਰਚਰਨ ਸਿੰਘ, ਆਗੂ ਸੰਘਾ ਫਰੀਡਮ ਫਾਈਟਰ ਐਸੋਸੀਏਸ਼ਨ, ਬਲਜੀਤ ਸਿੰਘ, ਆਗੂ ਪੁਲਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ, ਭਵਨਦੀਪ ਪੁਰਬਾ, ਆਗੂ ਮਹਿਕ ਵਤਨ ਦੀ ਫਾਊਂਡੇਸ਼ਨ, ਤੀਰਥ ਚੜਿੱਕ, ਆਗੂ ਸ਼ਹੀਦ ਭਗਤ ਸਿੰਘ ਕਲਾ ਮੰਚ, ਹਰਭਜਨ ਸਿੰਘ ਬਹੋਨਾ, ਸੁਖ ਜਗਰਾਓਂ, ਮਿਉਂਸਪਲ ਇੰਪਲਾਈਜ ਫੈਡਰੇਸ਼ਨ ਮੋਗਾ, ਇੰਸਪੈਕਟਰ ਰਸ਼ਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੱਥੇਬੰਦਕ ਆਗੂ ਹਾਜਰ ਸਨ।

    ਜਾਰੀ ਕਰਤਾ- ਇੰਦਰਵੀਰ ਗਿੱਲ, ਕਰਮਜੀਤ ਮਾਣੂੰਕੇ,

    ਕਨਵੀਨਰ- ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ

    98140 38380, 84377 50551

    PUNJ DARYA

    Leave a Reply

    Latest Posts

    error: Content is protected !!