
ਲੰਡਨ (ਪੰਜ ਦਰਿਆ ਬਿਊਰੋ)
ਸਿੱਖ ਹਲਕਿਆਂ ਵਿੱਚ ਇਹ ਖਬਰ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਬਰਤਾਨੀਆ ‘ਚ ਵਸਦੇ ਭਾਈ ਅਵਤਾਰ ਸਿੰਘ ਖੰਡਾ ਦੀ ਭਰ ਜਵਾਨੀ ਵਿੱਚ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਦੀ ਮੌਤ ਦਾ ਕਾਰਨ ਬਲੱਡ ਕੈਂਸਰ ਦੱਸਿਆ ਜਾ ਰਿਹਾ ਹੈ। ਖੰਡਾ ਦਾ ਨਾਮ ਲਗਾਤਾਰ ਖਾੜਕੂ ਗਤੀਵਿਧੀਆਂ ਨਾਲ ਜੁੜਦਾ ਆ ਰਿਹਾ ਸੀ, ਪਿਛਲੇ ਕੁਝ ਕੁ ਸਮੇਂ ਦੌਰਾਨ ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਭਾਰਤੀ ਝੰਡਾ ਉਤਾਰਨ ਦੇ ਮਾਮਲੇ ਵਿੱਚ ਵੀ ਖੰਡਾ ਦਾ ਨਾਮ ਲਿਆ ਗਿਆ ਸੀ। ਜਦਕਿ ਖੰਡਾ ਵੱਲੋਂ ਇਸ ਘਟਨਾ ਬਾਰੇ ਖੰਡਨ ਕਰਦਿਆਂ ਕਿਹਾ ਗਿਆ ਸੀ ਕਿ ਉਹ ਘਟਨਾ ਸਥਾਨ ‘ਤੇ ਮੌਜੂਦ ਹੀ ਨਹੀਂ ਸੀ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਖੰਡਾ ਖਾੜਕੂ ਸਫਾਂ ਵਿੱਚ ਚਰਚਿਤ ਨਾਮ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਸੀ। ਉਹਨਾਂ ਦਾ ਸੰਬੰਧ ਮੋਗਾ ਜ਼ਿਲ੍ਹਾ ਨਾਲ ਸੀ।
ਉਹਨਾਂ ਦੀ ਅਚਨਚੇਤੀ ਮੌਤ ਕਾਰਨ ਸਿੱਖ ਹਲਕਿਆਂ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।