ਲਗਾਤਾਰ ਇਕ ਮਹੀਨੇ ਤੋਂ ਵੰਡ ਰਿਹਾ ਰਾਸ਼ਨ।
ਬਰਨਾਲਾ(ਬੰਧਨ ਤੋੜ ਸਿੰਘ)

ਪ੍ਰੈਸ ਕਲੱਬ ਬਰਨਾਲਾ ਕਰੋਨਾ ਵਾਇਰਸ ਦੀ ਮਾਰ ਦੇ ਚਲਦੇ ਲੋੜਵੰਦਾਂ ਲਈ ਸਹਾਰਾ ਬਣਿਆ ਹੋਇਆ ਹੈ। ਇੱਕ ਮਹੀਨੇ ਤੋਂ 1700 ਪਰਿਵਾਰਾਂ ਨੂੰ ਰਾਸ਼ਨ ਦੇਣ ਦੇ ਨਾਲ ਨਾਲ ਹੋਰ ਜਰੂਰਤਮੰਦ ਸਮਾਨ ਵੀ ਵੰਡ ਰਹੇ ਹਨ। ਜਾਣਕਾਰੀ ਮੁਤਾਬਿਕ ਜਿਸ ਦਿਨ ਤੋਂ ਤਾਲਾਬੰਦੀ ਹੋਈ ਹੈ ਉਸ ਦਿਨ ਤੋਂ ਰਾਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸੁਖਚਰਨ ਪ੍ਰੀਤ ਸਿੰਘ,ਰਾਮਸ਼ਰਨ ਦਾਸ ਗੋਇਲ,ਅਸੀਸ ਸ਼ਰਮਾ,ਕੁਲਦੀਪ ਕਾਲਾ,ਗੁਰਮੀਤ ਸਿੰਘ ਬਰਨਾਲਾ,ਅਜੇ ਕੁਮਾਰ ਭੋਲਾ ,ਸੁਨੀਲ ਸਿੰਗਲਾ ,ਮੰਗਲ ਸਿੰਘ ਮੰਗਾ,ਮਨੋਜ ਸ਼ਰਮਾ,ਯੋਗਰਾਜ ਯੋਗੀ ਆਦਿ ਸਮੇਤ ਹੋਰ ਪਤਰਕਾਰ,ਸਮਾਜ ਸੇਵੀ ਮਿੱਤਰਾਂ ਦੇ ਯਤਨਾਂ ਸਦਕਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।ਜਿਕਰਯੋਗ ਹੈ ਕਿ ਜੇਕਰ ਸਮਾਜ ਸੇਵਾ ਦਾ ਕੀੜਾ ਮਨ ਅੰਦਰ ਹੋਵੇ ਉਹ ਦਿਨ ,ਰਾਤ ਨਹੀਂ ਦੇਖਦਾ ਨਾ ਉਸਨੂੰ ਕਿਸੇ ਲਿਫਾਫੇਬਾਜ਼ੀ ਦੀ ਜਰੂਰਤ ਹੁੰਦੀ ਅੈ। ਜਿੱਥੇ ਅੱਜ ਦੇ ਸਮੇਂ ਆਪਣੇ ਆਪ ਨੂੰ ਰਾਜੇ ਅਖਵਾਉਣ ਵਾਲੇ ਘਰਾਂ ਅੰਦਰ ਲੁੱਕ ਲੁੱਕ ਬਹਿੰਦੇ ਨੇ ਉਥੇ ਇਹਨਾਂ ਵੀਰਾਂ ਨੇ ਆਪਣੇ ਪਰਿਵਾਰ,ਆਪਣੇ ਆਪ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲਗਾਤਾਰ ਇੱਕ ਮਹੀਨੇ ਤੋਂ ਰਾਸ਼ਨ ਲੋੜਵੰਦਾਂ ਤੱਕ ਪਹੁਚਾਉਣ ਦਾ ਟੀਚਾ ਅਪਣਾਇਆ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਜਦੋਂ ਹੁਣ ਲੋਕ ਆਪਣੇ ਪਰਿਵਾਰ ਨੂੰ ਵੀ ਕੈਰੀ ਨਜਰ ਨਾਲ ਦੇਖਦੇ ਨੇ ਇਹਨਾਂ ਨੇ ਉਸ ਸਮੇਂ ਇਹ ਸਭ ਤੋਂ ਔਖਾ ਕਾਰਜ ਆਵਦੇ ਸਿਰ ਲੈਅ 1700/ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾ ਦਿੱਤਾ ਕਰੀਬ 60 ਪਰਿਵਾਰ ਰੋਜਾਨਾ ਰਾਸਨ ਪ੍ਰਾਪਤ ਕਰਦੇ ਨੇ ਧੰਨ ਨੇ ਇਹ ਵੀਰ ਸਲਾਮ ਅੈ ਇਹਨਾਂ ਦੀ ਮਿਹਨਤ ਨੂੰ ਆਪਣੇ ਆਪ ਲਈ ਆਪਣੇ ਪਰਿਵਾਰ ਲਈ ਤਾਂ ਹਰ ਕੋਈ ਤੁਰਦਾ ਪਰ ਧੰਨ ਇਹ ਵੀਰ ਜੂ ਕਿਸੇ ਦੇ ਭੁੱਖੇ ਬੈਠੇ ਪਰਿਵਾਰ ਦਾ ਪੇਟ ਭਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ । ਸਲਾਮ ਹੈ ਸਲਾਮ ਹੈ