ਕੁਲਵੰਤ ਘੋਲੀਆ

ਇਕ ਅਜਿਹਾ ਬਾਜ਼ਾਰ ਜਿੱਥੇ ਦਿਨ ਰਾਤ ਇੱਕ ਸਮਾਨ ਹੀ ਨੇ, ਜਿਸਮਾਂ ਦਾ ਬਜਾਰ। ਜਿਸਮਾ ਦੀ ਖ੍ਰੀਦ ਵੇਚ ਹੁੰਦੀ। ਦਲਾਲ ਗ੍ਰਾਹਕਾਂ ਨੂੰ ਅਵਾਜਾ ਮਾਰਦੇ। ਜਿਸਮ ਫਿਰੋਸੀ ਦੇ ਇਸ ਬਜਾਰ ਚ, ਰੋਜ਼ਾਨਾ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਕੁਝ ਰੁਪਈਆ ਲਈ ਆਪਣੀ ਬੋਲੀ ਲਗਾਉਂਦੀਆਂ। ਕੁਝ ਆਪਣੀ ਮਰਜ਼ੀ ਨਾਲ ਤੇ ਕੁਝ ਮਜਬੂਰੀ ਵੱਸ। ਜਿਸਮ ਨੂੰ ਇਨਸਾਨੀ ਰੂਪੀ ਦਰਿੰਦੇ ਲਗਾਤਾਰ ਨੋਚ ਰਹੇ ਸੀ, ਮਾਨਸਿਕ ਤੇ ਸਰੀਰਕ ਪੀੜਾ ਸਹਿਣ ਦੀ ਵੀ ਕੋਈ ਹੱਦ ਹੁੰਦੀ ਹੈ। ਰਾਤ ਦੇ ਬਾਰਾਂ ਵੱਜ ਚੁੱਕੇ ਸੀ। ਗ੍ਰਹਾਕ ਆਉਣੇ ਬੰਦ ਹੋ ਗਏ, ਰੀਮਾ ਦਰਦ ਨਾਲ ਪ੍ਰੋਨੇ ਸਰੀਰ ਨੂੰ ਚਾਦਰ ਨਾਲ ਢੱਕਦੀ, ਬੰਦ ਕਮਰੇ ਦੀ ਕੰਧ ਨਾਲ ਢੋਅ ਲਾ ਬੈਠੇ ਗਈ। ਬਾਹਰ ਹਾਲੇ ਵੀ ਗੀਤ ਚੱਲ ਰਿਹਾ ਸੀ। “ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲੀਏ” ਰੀਮਾ ਅੱਖਾਂ ਭਰ ਮੁਸਕਰਾਈ, ਹਾ ਸੱਚੀ ਮੁੰਨੀ ਬਦਨਾਮ ਹੋ ਗਈ। ਪਰ ਉਹ ਮੁੰਨੀ ਤਾ ਅੱਜ ਵੀ ਪਵਿਤਰ ਆ, ਗੰਦੀ ਤਾਂ ਮੁੰਨੀ ਤੋਂ ਬਣਾਈ ਗਈ ਰੀਮਾ ਆ।

ਸੁੱਖਦ ਅਹਿਸਾਸ ਲਈ ਪਤਾ ਹੀ ਨਹੀਂ ਕਦ ਰੀਮਾ ਅਤੀਤ ਵਿੱਚ ਗੁਆਚ ਗਈ। “ਮੁੰਨੀ ੳ ਮੁੰਨੀ, ਮਾਂ ਦੀ ਆਵਾਜ਼ ਕੰਨੀ ਪਈ ਤਾਂ, ਗੁੱਡੀਆ, ਪਟੋਲੇ ਜਲਦੀ ਜਲਦੀ ਸਮੇਟਣ ਲੱਗੀ। ਆੲੀ ਮਾ ਆਖ ਮੁੰਨੀ ਆਪਣੀ ਗੁੱਡੀ ਨਾਲੋਂ ਗੁੱਡਾ ਚੁੱਕ ਬਾਹਰ ਆ ਗਈ। ਮੁੰਨੀ ਵੀ ਹੋਰਾ ਕੁੜੀਆ ਵਾਂਗ ਆਪਣੇ ਰਾਜਕੁਮਾਰ ਦੇ ਸੁਪਨੇ ਦੇਖ ਵੱਡੀ ਹੋ ਰਹੀ ਸੀ, ਅਚਾਨਕ ਇਕ ਦਿਨ ਕੋਈ ਰਾਜਕੁਮਾਰ ਉਸ ਦੀ ਜਿੰਦਗੀ ਵਿੱਚ ਆਇਆ, ਸਾਇਦ ਇਹ ਭਰ ਜਵਾਨੀ ਦੀ ਉਮਰ ਹੀ ਏਸੀ ਸੀ। ਸਾਰਾ ਦਿਨ ਗੁਆਚੇ ਰਹਿਣਾ, ਮੁੰਨੀ ਸਮਝ ਗਈ ਸੀ ਕਿ ਇਹ ਉਹੀ ਹੈ, ਮੇਰੇ ਸੁਪਨਿਆਂ ਦਾ ਰਾਜਕੁਮਾਰ। ਆਖਿਰ ਇੱਕ ਦਿਨ ਘਰ ਪਤਾ ਲੱਗਾ। ਮਾਂ ਨੇ ਝਿੜਕਿਆ,ਘਰੋ ਨਿਕਲਣਾ ਵੀ ਬੰਦ ਕਰ ਦਿੱਤਾ, ਪਰ ਪਿਆਰ ਆਪਣੇ ਆਖਰੀ ਮੁਕਾਮ ‘ਤੇ ਸੀ। ਜਿੱਥੇ ਆ ਕੇ ਆਪਣੇ, ਬੇਗਾਨੇ ਤੇ ਬੈਗਾਨੇ, ਆਪਣੇ ਲੱਗਣ ਜਾਦੇ ਨੇ। ਰਾਤ ਹੋਈ ਤਾਂ ਘਰ ਦੇ ਸਾਰੇ ਮੈਂਬਰ ਸੋ ਗਾਏ, ਦਰਵਾਜ਼ੇ ਨੂੰ ਮਾ ਜਿੰਦਾ ਮਾਰ ਚਾਬੀ ਸਿਰਹਾਣੇ ਰੱਖ ਸੋਦੀ, ਰਾਜਕੁਮਾਰ ਬਾਹਰ ਖੜਾ ਉਡੀਕ ਕਰ ਰਿਹਾ ਸੀ, ਆਖਰ ਬੰਦ ਖਿੜਕੀ ਮੁੰਨੀ ਨੇ ਖੋਲ ਲਈ, ਸਾਰੀਆ ਮਾਨ, ਮਰਿਆਦਾ ਟੱਪ ਮੁੰਨੀ ਉਸ ਰਾਜਕੁਮਾਰ ਨਾਲ ਨਵੀ ਦੁਨੀਆ ਵਿੱਚ ਚਲੀ ਗਈ। ਰਾਜਕੁਮਾਰ ਦਾ ਘਰ ਇੱਕ ਬਜਾਰ ਦੀਆ ਤੰਗ ਗਲੀਆਂ ਵਿਚ ਸੀ। ਸਹਿਰ ਦੀ ਚਕਾਚੌਂਧ ਮੁੰਨੀ ਨੂੰ ਇਸ ਤਰ੍ਹਾਂ ਲੱਗਦੀ, ਜਿਵੇ ਸੱਚਮੁੱਚ ਉਹ ਸਵਰਗਲੋਕ ਵਿੱਚ ਆ ਗਈ ਹੋਵੇ। ਦੋ ਕੁ ਮਹੀਨੇ ਸਭ ਵਧੀਆ ਰਿਹਾ ਤੇ ਇਕ ਦਿਨ ਉਸੇ ਰਾਜਕੁਮਾਰ ਨੇ ਮੁੰਨੀ ਨੂੰ ਰੀਮਾ ਬਣਾ ਹੀ ਦਿੱਤਾ। ਏਨਾ ਘਨੋਣਾ ਚਿਹਰਾ ਦੇਖ ਮੁੰਨੀ ਟੁੱਟ ਗਈ, ਸਭ ਸੁਪਨੇ ਇੱਕ ਭਰਮ ਬਣ ਗਏ, ਜਿੰਦਗੀ ਨਰਕ ਬਣ ਗਈ। ਇਹ ਕੋਈ ਆਮ ਬਜਾਰ ਨਹੀਂ ਸੀ, ਦੇਹ ਬਜ਼ਾਰ ਸੀ। ਰਾਜਕੁਮਾਰ ਗ੍ਰਹਾਕ ਲਿਆਉਂਦਾ ਤੇ ਉਹ ਮੁੰਨੀ ਦੀ ਆਬਰੂ ਲੀਰੋ ਲੀਰ ਕਰ ਦਿੰਦੇ। ਮੁੰਨੀ ਤੋਂ ਬਣੀ ਰੀਮਾ ਹੁਣ ਮਜਬੂਰ ਸੀ ਉਸੇ ਨਰਕ ਵਿੱਚ ਰਹਿਣ ਲਈ, ਆਖਿਰ ਰੀਮਾ ਵੀ ਉਸ ਬਜਾਰ ਵਿੱਚ ਹਿੱਸੇਦਾਰੀ ਪਾਉਣ ਲਈ ਤਿਆਰ ਹੋ ਗਈ। ਰੀਮਾ ਗਰਭਵਤੀ ਸੀ, ਪਰ ਇਹ ਨੀ ਸੀ ਪਤਾ ਕਿ ਕਿਸ ਦਾ ਬੱਚਾ ਹੈ, ਆਖਿਰ ਰੀਮਾ ਨੇ ਇਕ ਕੁੜੀ ਨੂੰ ਜਨਮ ਦਿੱਤਾ। ਸਮਾ ਚੱਲਦਾ ਗਿਆ ਰੀਮਾ ਉਸ ਬਜ਼ਾਰ ਦਾ ਭੇਤ ਪਾ ਚੁੱਕੀ ਸੀ, ਹੁਣ ਰੀਮਾ ਦੀ ਧੀ ਵੀ ਜਵਾਨ ਹੋ ਗਈ। ਰਾਜਕੁਮਾਰ ਦੀ ਨਜ਼ਰ ਹੁਣ ਰੀਮਾ ਦੀ ਧੀ ‘ਤੇ ਹੀ ਸੀ, ਇਹ ਦੇਹ ਬਜ਼ਾਰ ਦਾ ਅਸੂਲ ਹੈ ਪਹਿਲਾਂ ਪੈਸਾ ।ਰਿਸਤਿਆ ਦੀ ਕੋਈ ਅਹਿਮੀਅਤ ਨਹੀਂ। ਨਰਕ ਭਰੀ ਜਿੰਦਗੀ ਨੇ ਰੀਮਾ ਨੂੰ ਸਦਾ ਤਿਲ ਤਿਲ ਮਰਨ ਲਈ ਮਜਬੂਰ ਕੀਤਾ, ਪਰ ਜੋ ਮੇਰੇ ਨਾਲ ਹੋਇਆ, ਉਹ ਮੈ ਆਪਣੀ ਧੀ ਨਾਲ ਨਹੀਂ ਹੋਣ ਦਿਆਂਗੀ। ਰੀਮਾ ਬਿਮਾਰੀ ਨਾਲ ਮੰਜੇ ‘ਤੇ ਪੈ ਗਈ। ਰੀਮਾ ਨੇ ਕੋਲ ਅੱਖਾ ਭਰੀ ਧੀ ਦਾ ਹੱਥ ਘੁੱਟ ਕੇ ਫੜ ਲਿਆ, ਪਿਆਰ ਨਾਲ ਧੀ ਦੇ ਚਿਹਰੇ ਤੇ ਹੱਥ ਫੇਰਿਆ, ਤਾ ਆਪਣੀ ਮਾਂ ਯਾਦ ਆ ਗਈ, ਕਿੰਨੀ ਮਹਿਫੂਜ਼ ਸੀ ਮੈਂ ਆਪਣੀ ਮਾਂ ਦੀ ਬੁੱਕਲ ਵਿੱਚ, ਮਾਂ ਵੀ ਇਸੇ ਤਰ੍ਹਾਂ ਮੇਰਾ ਹੱਥ ਘੁੱਟ ਕੇ ਰੱਖਦੀ। ੳਸ ਸਮੇ ਅਹਿਸਾਸ ਨਹੀਂ ਸੀ, ਪਰ ਅੱਜ ਮਾਂ ਬਣ ਕੇ ਪਤਾ ਲੱਗਾ ਕਿ ਧੀਆਂ ਪ੍ਰਤੀ ਮਾਂ ਦੀ ਤੜਪ, ਰੀਮਾ ਅੱਖਾ ਭਰ ਆਈ, ਸਾਇਦ ਅੱਜ ਰੀਮਾ ਸਭ ਗਿਲੇ ਸਿਕਵੇ ਧੀ ਨਾਲ ਕਰਨ ਤੋ ਬਾਅਦ ਉਸ ਰੱਬ ਨਾਲ ਵੀ ਕਰੇਗੀ। ਕਿ ਕਿਉ ਨਹੀਂ ਤੂੰ ਸਾਡੀ ਸਾਰ ਲੈਦਾ, ਆ ਦੇਖ ਏਨਾ ਬਜਾਰਾਂ ਵਿੱਚ, ਹੈਵਾਨ ਹਾਲੇ ਵੀ ਜਿੰਦਾ ਨੇ, ਰੀਮਾ ਨੇ ਆਪਣੀ ਧੀ ਦਾ ਹੱਥ ਹੋਰ ਘੁੱਟ ਲਿਆ। ਅੱਜ ਡਰ ਗਈ ਰੀਮਾ ਉਸ ਸੁਪਨਿਆ ਦੇ ਰਾਜਕੁਮਾਰ ਦੀ ਹਕੀਕਤ ਤੋ, ਕਾਸ਼ ਮਾਂ ਦੀ ਝਿੜਕ ਸਮਝੀ ਹੁੰਦੀ, ਕਾਸ ਉਹ ਖਿੜਕੀ ਨਾ ਖੁੱਲਦੀ ਤਾਂ ਅੱਜ ਜਿੰਦਗੀ ਇਨਸਾਨਾ ਵਰਗੀ ਹੁੰਦੀ। ਦਰਵਾਜ਼ੇ ਵੱਲ ਨਿਗਾ ਮਾਰੀ ਤਾਂ ਦਰਵਾਜਾ ਬਾਹਰੋਂ ਬੰਦ ਸੀ। ਦੂਜੇ ਪਾਸੇ ਨਜਰ ਮਾਰੀ ਤਾ ਸਾਹਮਣੇ ਫਿਰ ਉਹੀ “ਖੁੱਲੀ ਖਿੜਕੀ “ਪਰ ਅੱਜ ਕੋਈ ਰਾਜਕੁਮਾਰ ਨਹੀਂ ਸੀ, ਅੱਜ ਫਿਰ ਰੀਮਾ ਕਿਸਮਤ ਅਜ਼ਮਾਵੇਗੀ। ਧੀ ਨੂੰ ਘੁੱਟ ਕੇ ਗਲ ਲਗਾਇਆ ।ਜਾ ਧੀਏ ਉਹ ਰਹੀ ਤੇਰੀ ਕਿਸਮਤ “ਖੁੱਲੀ ਖਿੜਕੀ “ਨਿਕਲ ਜਾ ਇਸ ਨਰਕ ਵਿਚੋ, ਚਲੀ ਜਾ ਕਿਸੇ ਇਨਸਾਨੀ ਦੁਨੀਆਂ ਵਿੱਚ ਜਿੱਥੇ ਦਰਦ ਨੂੰ ਦਰਦ ਸਮਸਿਆ ਜਾਵੇ, ਅੰਦਰੋ ਇੱਕ ਹੋਰ ਲੰਬਾ ਸਾਹ ਆਇਆ, ਹੱਥ ਦੀ ਪਕੜ ਢਿੱਲੀ ਪੈ ਗਈ, ਸਭ ਧੁੰਦਲਾ ਹੋਣ ਲੱਗਾ, ਖਿੜਕੀ ਦਾ ਖੜਕਾ ਹੋਇਆ ਰੀਮਾ ਦੀ ਧੀ ਜਾਂ ਚੁੱਕੀ ਸੀ। ਰੀਮਾ ਅੱਜ ਬੇਹੱਦ ਸੁਖਦ ਅਹਿਸਾਸ ਮਹਿਸੂਸ ਕਰ ਰਹੀ ਸੀ। ਰੀਮਾ ਵੀ ਆਪਣੇ ਘਰ ਜਾਣਾ ਚਹੁੰਦੀ ਸੀ, “ਮੁੰਨੀ ੳ ਮੁੰਨੀ ਮਾਂ ਦੀ ਉਹੀ ਆਵਾਜ਼ ਕੰਨੀ ਪਈ ‘ਤੇ ਉਹ ਆਖਰੀ ਸਾਹ ਵੀ ਉਸ ਸਮੇਂ ਮੁੱਕ ਗਿਆ ਜਦ ਬੇਜਾਨ ਪਈ ਰੀਮਾ ਵਿਚੋ ਮੁੰਨੀ ਉਸ “ਖੁੱਲੀ ਖਿੜਕੀ “ਵਿਚੋ ਬਾਹਰ ਜਾ ਆਜਾਦ ਹੋ ਗਈ।