6.9 C
United Kingdom
Saturday, March 7, 2026

More

    ਯੂਥ ਕਾਂਗਰਸ ਆਨਲਾਈਨ ਚੋਣ ਵਿੱਚ ਗੁਰਦਰਸ਼ਨ ਸਿੰਘ ਦੀ ਅਗਵਾਈ ਵਿੱਚ ਕੀਤੀ ਵੱਡੀ ਵੋਟਿੰਗ

    ਪਥਰਾਲਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ) ਹਰੇਕ ਪਾਰਟੀ ਲਈ ਨੌਜਵਾਨ ਵੋਟਰ ਥੰਮ੍ਹ ਦੀ ਤਰ੍ਹਾਂ ਹੁੰਦੇ ਹਨ। ਕਿਉਂਕਿ ਯੂਥ ਇੱਕ ਲਹਿਰ ਦੀ ਤਰ੍ਹਾਂ ਕੰਮ ਕਰਦੀ ਹੈ। ਜਿਵੇ ਹੀ 10 ਐਪ੍ਰਲ ਤੋਂ 17 ਐਪ੍ਰਲ ਤੱਕ ਪੰਜਾਬ ਵਿੱਚ ਯੂਥ ਕਾਂਗਰਸ ਦੇ ਆਹੁਦੇਦਾਰਾਂ ਦੀ ਆਨਲਾਈਨ ਚੋਣ ਮੁਹਿੰਮ ਸ਼ੁਰੂ ਹੋਈ ਨੌਜਵਾਨਾਂ ਨੇ ਵਧ ਚੜ੍ਹ ਕੇ ਆਣਲਾਈਨ ਵੋਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਦਰਸ਼ਨ ਸਿੰਘ ਪਥਰਾਲਾ ਨੇ ਦੱਸਿਆ ਕਿ ਯੂਥ ਕਾਂਗਰਸ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਆਨਲਾਈਨ ਵੋਟਿੰਗ ਰਾਹੀ ਕੀਤੀ ਜਾਣੀ ਹੈ। ਇਸ ਦੌਰਾਨ ਹੀ ਨੌਜਵਾਨਾਂ ਨੇ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਕੀਤੀ। ਉਹਨਾਂ ਦੱਸਿਆ ਕਿ ਵੋਟ ਪਾਉਣ ਦੇ ਚਾਹਵਾਨ ਉਮੀਦਵਾਰ ਦੀ ਵੋਟ ਪਹਿਲਾਂ ਤੋਂ ਬਣੀ ਹੋਣੀ ਜਰੂਰੀ ਸੀ ਫੇਰ ਹੀ ਉਹ ਯੂਥ ਕਾਂਗਰਸ ਦਾ ਮੈਂਬਰ ਬਣ ਕੇ ਯੂਥ ਕਾਂਗਰਸ ਪੰਜਾਬ ਦੇ ਆਹੁਦੇਦਾਰ ਨੂੰ ਵੋਟ ਪਾ ਸਕਦਾ ਸੀ। ਇਸ ਆਨਲਾਈਨ ਵੋਟਿੰਗ ਵਿੱਚ ਉਹਨਾਂ ਦੀ ਆਗਵਾਈ ਵਿੱਚ ਪਿੰਡ ਪਥਰਾਲਾ ਦੇ ਕਰੀਬ ਤਿੰਨ ਸੋ ਪੰਜਾਹ ਨੌਜਵਾਨਾਂ ਤੋਂ ਵੱਧ ਨੇ ਆਪਣੀ ਕੀਮਤੀ ਵੋਟ ਪਾ ਕੇ ਆਪਣਾ ਫਰਜ ਅਦਾ ਕੀਤਾ। ਉਹਨਾਂ ਪਿੰਡ ਪਥਰਾਲਾ ਨੌਜਵਾਨਾਂ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਜਿੰਨ੍ਹਾ ਇੰਡੀਅਨ ਨੈਸਨਲ ਕਾਂਗਰਸ ਦੀਆਂ ਨੀਤੀਆ ਨੂੰ ਪਸੰਦ ਕਰਦੇ ਹੋਏ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਵੱਡਾ ਯੋਗਦਾਨ ਪਾਇਆ। ਉਹਨਾਂ ਆਸ ਪ੍ਰਗਟ ਕਰਦਿਆਂ ਆਖਿਆ ਕਿ ਨੌਜਵਾਨ ਏਸੇ ਤਰ੍ਹਾ ਸਾਥ ਦਿੰਦੇ ਰਹਿਣਗੇ ਪਾਰਟੀ ਵਿੱਚ ਹਰੇਕ ਨੌਜਵਾਨ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!