ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਵਿਖੇ ਹੋਇਆ ਸਮਾਗਮ
ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ)

ਪਿੰਡ ਹਿੰਮਤਪੁਰਾ ਦੇ ਸਮਾਜ ਸੇਵੀ ਅਤੇ ਐਨ ਆਰ ਆਈ ਸ. ਬੂਟਾ ਸਿੰਘ ਡੈਨਮਾਰਕ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦੇ ਸੈਸ਼ਨ 2021-22 ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ 15100 ਰੁ. ਦੀ ਨਕਦ ਰਾਸ਼ੀ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ । ਸਕੂਲ ਇੰਚਾਰਜ ਅਮਨਦੀਪ ਸਿੰਘ ਮਾਛੀਕੇ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਸ. ਬੂਟਾ ਸਿੰਘ ਡੈਨਮਾਰਕ ਦਾ ਧੰਨਵਾਦ ਕੀਤਾ ਗਿਆ । ਉਹਨਾਂ ਕਿਹਾ ਕਿ ਬੂਟਾ ਸਿੰਘ ਡੈਨਮਾਰਕ ਵੱਲੋਂ ਪਿਛਲੇ ਲੱਗਭਗ 17 ਸਾਲਾਂ ਤੋਂ ਲਗਾਤਾਰ ਵਿੱਦਿਅਕ ਖੇਤਰ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਜਾਂਦਾ ਹੈ । ਪ੍ਰਦੇਸਾਂ ਵਿੱਚ ਵੱਸਦੇ ਹੋਏ ਆਪਣੀ ਮਿੱਟੀ ਨਾਲ਼ ਜੁੜੇ ਰਹਿਣ ਦੀ ਇਹ ਵਡਮੁੱਲੀ ਉਦਾਹਰਣ ਹੈ । ਉਹਨਾਂ ਨੇ ਭਰੋਸਾ ਦਵਾਇਆ ਕਿ ਉਹ ਸਕੂਲ ਦੀ ਭਲਾਈ ਲਈ ਹਰ ਸਮੇਂ ਸਕੂਲ ਦੇ ਨਾਲ਼ ਖੜ੍ਹੇ ਹਨ । ਇਸ ਸਮੇਂ ਉਹਨਾਂ ਨਾਲ਼ ਡਾਕਟਰ ਜਗਸੀਰ ਸਿੰਘ , ਗੁਰਮੇਲ ਸਿੰਘ ਸਾਬਕਾ ਸਰਪੰਚ ,ਹਰਪਾਲ ਸਿੰਘ, ਕਮਲਜੀਤ ਸਿੰਘ,ਜਸਵੀਰ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਭੁਪਿੰਦਰ ਸਿੰਘ ,ਮੈਡਮ ਮਨਦੀਪ ਕੌਰ,ਜਗਜੀਤ ਸਿੰਘ, ਸੁਨੀਲ ਕੁਮਾਰ, ਹਰਵਿੰਦਰ ਸਿੰਘ, ਨਵਦੀਪ ਸਿੰਘ, ਸਤਪਾਲ ਸਿੰਘ, ਨਿਰਪਿੰਦਰਦੀਪ ਸਿੰਘ,ਮੈਡਮ ਜਸਵਿੰਦਰ ਕੌਰ,ਸੋਮਨ ਸਿੰਘ, ਬਿਕਰਮ ਸਿੰਘ, ਜੋਬਨਦੀਪ ਸਿੰਘ,ਮੈਡਮ ਪਵਨਦੀਪ ਕੌਰ,ਹਰਜੀਤ ਕੌਰ,ਪਵਨਦੀਪ ਕੌਰ,ਹਰਤੇਜ ਸਿੰਘ ਹਾਜ਼ਰ ਸਨ ।