
ਫਗਵਾੜਾ 3 ਅਪ੍ਰੈਲ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 43 ਅਧੀਨ ਮੁਹੱਲਾ ਕੋਟਰਾਣੀ ਦੇ ਘਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਨਾਲ ਲੋਕ ਪਰੇਸ਼ਾਨ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀ ਸਤਪਾਲ ਦਿੱਲੀ ਵਾਲੇ, ਪਰਵੀਨ ਲੱਧੜ, ਦਯਾ ਰਾਮ, ਡਾ. ਯਸ਼ਪਾਲ, ਰਾਹੁਲ, ਗੁਰਦਿਆਲ ਸਿੰਘ ਬੰਗੜ, ਮਨਜੀਤ ਕੌਰ, ਵਿਪਨ ਠੇਕੇਦਾਰ, ਸੂਰਜ ਲੱਧੜ ਅਤੇ ਹੋਰਨਾਂ ਨੇ ਦੱਸਿਆ ਕਿ ਸਰਕਾਰੀ ਟੂਟੀਆਂ ਵਿਚ ਕਰੀਬ ਚਾਰ ਦਿਨ ਤੋਂ ਗੰਦਾ ਪਾਣੀ ਆ ਰਿਹਾ ਹੈ ਜਿਸ ਨਾਲ ਡਾਇਰੀਆ ਸਮੇਤ ਹੋਰ ਗੰਭੀਰ ਬਿਮਾਰੀਆਂ ਫੈਲਣ ਦਾ ਵੱਡਾ ਖਤਰਾ ਬਣਿਆ ਹੋਇਆ ਹੈ। ਉਹਨਾਂ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾਵੇ।