ਰਾਜਵਿੰਦਰ ਰੌਂਤਾ

ਸਕਾਟਲੈਂਡ ਵੱਸਦਾ ਮਨਦੀਪ ਖੁਰਮੀ ਬੇਸ਼ਕ ਸ਼ੌਂਕ ਨਾਲ ਹੀ ਗੀਤ ਗਾਉਂਦਾ ਹੈ ਪਰ ਇਸ ਪਿੱਛੇ ਉਸ ਦਾ ਮਨੋਰਥ ਹੁੰਦਾ ਹੈ। ਉਸਨੇ ਪਹਿਲਾਂ ਆਏ ਗੀਤਾਂ ਰਾਹੀਂ ਵੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਪੰਦਰਾਂ ਸਾਲ ਤੋਂ ਬਰਤਾਨੀਆ ਵਿੱਚ ਰਹਿ ਰਿਹਾ ਮਨਦੀਪ ਖੁਰਮੀ ਹਿੰਮਤਪੁਰਾ “ਪੰਜ ਦਰਿਆ” ਈਪੇਪਰ ਤੇ ਟੀਵੀ ਚੈਨਲ ਰਾਹੀਂ ਵੀ ਆਪਣੇ ਸਮੇਂ ‘ਚੋ ਸਮਾਂ ਕੱਢ ਕੇ ਮਾਂ ਬੋਲੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਯਤਨਸ਼ੀਲ ਸਖਸ਼ੀਅਤ ਹੈ। ਹਥਲਾ ਗੀਤ ,”ਮੈਂ ਪੰਜਾਬ” ਉਸ ਦਾ ਦਰਦਮੰਦੀ ਦੀਆਂ ਆਹਾਂ ਹਨ ਜੋਕਿ ਪੰਜਾਬ ਦੀ ਹੋਣੀ ਹੈ। ਦਰਦਾਂ ਪਿੰਜੇ ਪੰਜਾਬ ਦੀ ਗਾਥਾ ਹੈ। ਪੰਜਾਬ ਦਾ ਮੰਦੜਾ ਹਾਲ ਕਰਨ ਵਾਲੇ ਸ਼ਾਹ ਸਿਆਸੀ ਅਖੌਤੀ ਧਰਮੀ ਹਨ ਪਰ ਹੁਣ ਤੱਕ ਭੁਗਤਦਾ ਪੰਜਾਬ ਹੀ ਰਿਹਾ ਹੈ। ਪੰਜਾਬ ਦੇ ਦਰਦਾਂ ਦੀ ਇਬਾਰਤ ਮਨਦੀਪ ਖੁਰਮੀ ਨੇ ਖੁਦ ਲਿਖ ਕੇ ਖੁਦ ਗਾਕੇ ਪੰਜਾਬ ਦੇ ਸਪੁਤਰ ਹੋਣ ਦਾ ਫ਼ਰਜ਼ ਅਦਾ ਕੀਤਾ ਹੈ ਜੋਕਿ ਖੁਰਮੀ ਦੀ ਸੁਰੀਲੀ ਰਸੀਲੀ ਅਵਾਜ਼ ਵਧੀਆ ਅਦਾਕਾਰੀ ਅਤੇ ਸੁਰ ਤਾਲ ਦਾ ਸੁਮੇਲ ਹੈ।ਇਹ ਗੀਤ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਮੁੱਦਈ ਲੋਕਾਂ ਤੋਂ ਹੁੰਗਾਰੇ ਦੀ ਮੰਗ ਕਰਦਾ ਹੈ ਕਿ ਮਨਦੀਪ ਖੁਰਮੀ ਦੇ ਗੀਤ ਬਨਾਮ ਪੰਜਾਬ ਦੀ ਆਵਾਜ਼ ਉਸਦੇ ਦਰਦ ਦੇ ਗਲੇਡੂਆਂ ,ਹੌਕਿਆਂ ਤੇ ਮਰਦੇ ਚਾਵਾਂ ਨੂੰ ਸਮੂਹ ਪੰਜਾਬੀਆਂ ਦੇ ਰੂਬਰੂ ਕੀਤਾ ਜਾਵੇ ਤਾਂ ਜੋ ਸਮੇਂ ਦੀ ਅਵਾਜ਼ ਸੁਣ ਕੇ ਪੰਜਾਬ ਹਿਤੂ ਹੋਕੇ ਆਪਣਾ ਫ਼ਰਜ਼ ਨਿਭਾਉਣ।