
“ਪੰਜ ਦਰਿਆ ਯੂਕੇ” ਟੀਮ ਵੱਲੋਂ ਦੁੱਖ ਦਾ ਇਜ਼ਹਾਰ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਪੰਜ ਦਰਿਆ ਯੂਕੇ ਨਾਲ ਹਰ ਸਮੇਂ ਡਟ ਕੇ ਖੜ੍ਹਨ ਵਾਲੀ ਭੈਣ ਬਲਜਿੰਦਰ ਕੌਰ ਸਰਾਏ ਦੇ ਪਰਿਵਾਰ ਨੂੰ ਉਸ ਸਮੇਂ ਡੂੰਘਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪੰਜਾਬ ਵਸਦੇ 17 ਸਾਲਾ ਭਤੀਜੇ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ (17 ਸਾਲ) ਨੂੰ ਬੁਖਾਰ ਹੋਣ ‘ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਦਾਖਲ ਹੋਣ ਉਪਰੰਤ ਮ੍ਰਿਤਕ ਸਰੀਰ ਹੀ ਘਰ ਪਹੁੰਚਿਆ। ਇਸ ਕਹਿਰ ਦੀ ਮੌਤ ਕਾਰਨ ਇਲਾਕੇ ਭਰ ਵਿੱਚ ਸੁੰਨ ਪਸਰ ਗਈ। ਅਮਰਿੰਦਰ ਸਿੰਘ ਦੇ ਪਿਤਾ ਜਸਵੰਤ ਸਿੰਘ ਸਰਾਏ ਵੀ 2016 ‘ਚ ਇਸ ਜਹਾਨੋਂ ਰੁਖ਼ਸਤ ਹੋ ਗਏ ਸਨ।
ਅਦਾਰਾ ਪੰਜ ਦਰਿਆ ਯੂਕੇ ਦੀ ਸਮੁੱਚੀ ਟੀਮ, ਮਨਦੀਪ ਖੁਰਮੀ ਹਿੰਮਤਪੁਰਾ, ਕਾਰੋਬਾਰੀ ਜਿੰਦਰ ਸਿੰਘ ਚਾਹਲ, ਹਰਜੀਤ ਸਿੰਘ ਖਹਿਰਾ, ਲਾਭ ਗਿੱਲ ਦੋਦਾ, ਕਰਮਜੀਤ ਮੀਨੀਆਂ, ਨਛੱਤਰ ਜੰਡੂ ਦੋਦਾ, ਰਾਣਾ ਦੋਸਾਂਝ ਆਦਿ ਵੱਲੋਂ ਸਰਾਏ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ।